ਮੁਹਾਲੀ ਦੇ ਪਿੰਡ ਬਠਲਾਣਾ ਵਿੱਚ ਲੱਗਿਆ ਪੁਆਧੀ ਅਖਾੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਜ਼ਿਲ੍ਹਾ ਯੂਥ ਕਲੱਬਜ ਤਾਲਮੇਲ ਕਮੇਟੀ ਐਸਏਐਸ ਨਗਰ ਵੱਲੋਂ ਭਗਤ ਆਸਾ ਰਾਮ ਬੈਦਵਾਨ ਕਮੇਟੀ ਸੋਹਾਣਾ ਵੱਲੋਂ ਚਲਾਈ ਪੁਆਧੀ ਅਖਾੜਾ ਪਰੰਪਰਾ ਨੂੰ ਮੁੱਖ ਰਖਦਿਆਂ ਪਿੰਡ ਬਠਲਾਣਾ ਵਿੱਚ ਪੁਆਧੀ ਅਖਾੜਾ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਾਲਮੇਲ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਬਠਲਾਣਾ ਅਤੇ ਸਰਪ੍ਰਸਤ ਅਸ਼ੋਕ ਬਜਹੇੜੀ ਨੇ ਦੱਸਿਆ ਕਿ ਇਸ ਅਖਾੜੇ ਵਿੱਚ ਸਮਰ ਸਿੰਘ ਸੰਮੀ ਗੀਗੇਮਾਜਰਾ ਵੱਲੋਂ ਸਾਥੀ ਕਲਾਕਾਰ ਸਾਰੰਗੀ ਮਾਸਟਰ ਜਤਿੰਦਰ ਸਿੰਘ ਸਾਰੰਗਪੁਰ, ਚਰਨਜੀਤ ਸਿੰਘ ਕੁੱਬਾਹੇੜੀ, ਕਰਨੈਲ ਸਿੰਘ ਧਨਾਸ, ਤਰਲੋਚਨ ਸਿੰਘ ਸ਼ਾਹੀਮਾਜਰਾ, ਗੁਰਦੇਵ ਸਿੰਘ ਤੰਗੋਰੀ, ਅੰਗਰੇਂਜ ਸਿੰਘ ਧਨਾਸ, ਸੁਖਵਿੰਦਰ ਸਿੰਘ ਚਾਚੋਮਾਜਰਾ ਨੇ ਪੁਰਾਤਨ ਗਾਥਾਵਾਂ ਸੁਣਾ ਕੇ ਸਰੋਤਿਆਂ ਦਾ ਭਰਪੂਰ ਮੰਨੋਰੰਜਨ ਕੀਤਾ।
ਇਸ ਮੌਕੇ ਲੈਬਰਫੈਡ ਪੰਜਾਬ ਦੇ ਐਮਡੀ ਪਰਵਿੰਦਰ ਸਿੰਘ ਸੋਹਾਣਾ, ਅਕਾਲੀ ਆਗੂ ਅਮਨਦੀਪ ਸਿੰਘ ਆਬਿਆਨਾ, ਮਿਲਕਫੈਡ ਮਿਲਕ ਪਲਾਂਟ ਮੁਹਾਲੀ ਦੇ ਡਾਇਰੈਕਟਰ ਭਗਵੰਤ ਸਿੰਘ ਗੀਗੇਮਾਜਰਾ, ਬਲਕਾਰ ਸਿੰਘ ਨੰਬਰਦਾਰ, ਨਸ਼ੀਬ ਸਿੰਘ ਨੰਬਰਦਾਰ, ਹਰਨੇਕ ਸਿੰਘ ਸਾਬਕਾ ਸਰਪੰਚ ਬਠਲਾਣਾ, ਵਜੀਰ ਸਿੰਘ, ਹਰਜਿੰਦਰ ਸਿੰਘ ਗਿੱਲ ਅਤੇ ਵੱਡੀ ਗਿਣਤੀ ਦਰਸ਼ਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…