Share on Facebook Share on Twitter Share on Google+ Share on Pinterest Share on Linkedin ਸਰਕਾਰੀ ਐਲੀਮੈਂਟਰੀ ਸਕੂਲ ਲੜਕੀਆਂ ਜੰਡਿਆਲਾ ਗੁਰੂ ਵਿਚ ਵਿਸ਼ਵ ਜੰਗਲਾਤ ਦਿਵਸ ਮਨਾਇਆ ਵਾਤਾਵਰਣ ਬਚਾਉਣ ਲਈ ਬੱਚਿਆਂ ਨੂੰ ਬੂਟੇ ਲਾਉਣ ਤੇ ਜੰਗਲਾਂ ਦੇ ਮਹੱਤਵ ਬਾਰੇ ਦੱਸਿਆ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 28 ਮਾਰਚ (ਕੁਲਜੀਤ ਸਿੰਘ ): ਰਾਜੇਸ਼ ਕੁਮਾਰ ਗੁਲਾਟੀ ਵਣ ਮੰਡਲ ਅਫਸਰ ਵਿਸਥਾਰ ਮੰਡਲ ਫਿਲੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 1 ਲੜਕੀਆਂ ਜੰਡਿਆਲਾ ਗੁਰੂ ਵਿਚ ਵਿਸ਼ਵ ਜੰਗਲਾਤ ਦਿਵਸ ਮਨਾਇਆ ਗਿਆ ।ਇਸ ਵਿੱਚ ਬੱਚਿਆਂ ਨੂੰ ਬੂਟੇ ਲਾਉਣ ਅਤੇ ਅਤੇ ਜੰਗਲਾਂ ਦੇ ਮਹੱਤਵ ਬਾਰੇ ਦੱਸਿਆ ਗਿਆ।ਅੱਜਕਲ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਜਿਆਦਾ ਤੋਂ ਜਿਆਦਾ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ।ਇਸ ਲਈ ਕੀ ਸਾਡੀ ਆਉਣ ਵਾਲੀ ਪੀੜੀ ਸਾਫ ਸੁਥਰੀ ਹਵਾ ਲੈ ਸਕੇ।ਇਸ ਮੌਕੇ ਵਣ ਗਾਰਡ ਸਵਿੰਦਰ ਸਿੰਘ ,ਰਘੂ ਸ਼ਰਮਾ ,ਰਾਜਿੰਦਰ ਕੁਮਾਰ ,,ਅਧਿਆਪਕ ਰੁਪਿੰਦਰ ਕੌਰ ,ਸੁਖਵੰਤ ਕੌਰ ,ਗੁਰਪ੍ਰੀਤ ਸਿੰਘ ,ਮਨਦੀਪ ਕੌਰ ,ਅਕਬੀਰ ਕੌਰ ,ਹਰਜੀਤ ਕੌਰ ,ਅਮਨਜੀਤ ਕੌਰ ਹਾਜ਼ਰ ਸ਼ਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ