ਤਿੰਨ ਪੀੜ੍ਹੀਆਂ ਦੇ ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਲੋਕ-ਅਰਪਣ

ਲੋਕ ਪੱਖ ਨੂੰ ਪ੍ਰਣਾਈਆਂ ਹੋਈਆਂ ਨੇ ਤਿੰਨਾਂ ਲੇਖਕਾਂ ਦੀਆਂ ਰਚਨਾਵਾਂ: ਸੁਖਜੀਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਮਾਰਚ:
ਸਾਹਿਤ ਦੇ ਖੇਤਰ ਵਿੱਚ ਇਕ ਨਵੇਕਲੀ ਮਿਸਾਲ ਪੈਦਾ ਕਰਦਿਆਂ ਸਰਘੀ ਕਲਾ ਕੇਂਦਰ (ਰਜਿ.) ਮੁਹਾਲੀ ਵੱਲੋਂ ਤਿੰਨ ਪੀੜ੍ਹੀਆਂ ਦੇ ਤਿੰਨ ਵਕੀਲਾਂ ਦੀਆਂ ਤਿੰਨ ਪੁਸਤਕਾਂ ਦਾ ਲੋਕ-ਅਰਪਣ ਸਾਹਿਤਕਾਰਾਂ, ਬੁੱਧੀਜੀਵੀਆਂ, ਅਲੋਚਕਾਂ ਅਤੇ ਰੰਗਕਰਮੀਆਂ ਦੇ ਪ੍ਰਭਾਵਸ਼ਾਲੀ ਇਕੱਠ ਵਿਚ ਕੀਤਾ ਗਿਆ। ਇਹਨਾਂ ਪੁਸਤਕਾਂ ਵਿੱਚ ਸ੍ਰੀ ਰਿਪੁਦਮਨ ਸਿੰਘ ਰੂਪ ਦਾ ਸਿੱਖਿਆ ਸੰਸਥਾਵਾਂ ਵਿੱਚ ਪਣਪ ਰਹੇ ਗੈਂਗਸਟਰਵਾਦ ਵਿਰੁੱਧ ਆਵਾਜ਼ ਬੁਲੰਦ ਕਰਦੇ ਨਾਵਲ ‘ਪ੍ਰੀਤੀ’, ਉਨ੍ਹਾਂ ਦੇ ਪੁੱਤਰ ਰੰਜੀਵਨ ਸਿੰਘ ਦਾ ਭੱਖਦੇ ਸਮਾਜਿਕ ਮਸਲੇ ਉਭਾਰਦੇ ਕਾਵਿ-ਸੰਗ੍ਰਿਹ ‘ਸੁਰਖ਼ ਹਵਾਵਾਂ’ ਅਤੇ ਸ੍ਰੀ ਰੂਪ ਦੇ ਪੋਤਰੇ ਰਿਸ਼ਮਰਾਗ ਸਿੰਘ ਦੇ ਸੱਭਿਅਕ ਅਤੇ ਸੁੱਥਰੇ ਗੀਤਾਂ ਦੀ ਪੁਸਤਕ ‘ਇਕਤਰਫ਼ਾ’ ਸ਼ਾਮਿਲ ਹਨ ਜਿਹਨਾਂ ਦਾ ਲੋਕ-ਅਰਪਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜਸਟਿਸ ਜਸਬੀਰ ਸਿੰਘ, ਕਹਾਣੀਕਾਰ ਸ੍ਰੀ ਸੁਖਜੀਤ, ਸ਼੍ਰੋਮਣੀ ਕਵੀ ਮਨਜੀਤ ਇੰਦਰਾ, ਸਰਘੀ ਕਲਾ ਕੇਂਦਰ ਦੇ ਪ੍ਰਧਾਨ ਸੰਜੀਵਨ ਸਿੰਘ, ਰੰਗਕਰਮੀ ਅਤੇ ਫਿਲਮ ਅਦਾਕਾਰ ਸੰਜੀਵ ਦੀਵਾਨ ‘ਕੁੱਕੂ ਅਤੇ ਤਿੰਨਾਂ ਕਿਤਾਬਾਂ ਦੇ ਲੇਖਕਾਂ ਨੇ ਚੰਡੀਗੜ੍ਹ ਦੇ ਲਾਅ ਭਵਨ ਵਿੱਖੇ ਸਾਂਝੇ ਤੌਰ ਤੇ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀ ਸੁਖਜੀਤ ਨੇ ਕਿਹਾ ਕਿ ਅਸੀਂ ਮੁੱਢ ਤੋਂ ਹੀ ਇਸ ਵਿਚਾਰਧਾਰਾ ਨਾਲ ਵਰ ਮੇਚਦੇ ਆਏ ਹਾਂ ਕਿ ਕਲਾ ਕਲਾ ਲਈ ਨਹੀਂ, ਕਲਾ ਜੀਵਨ ਲਈ ਹੈ ਅਤੇ ਰੂਪ ਸਾਹਿਬ, ਰੰਜੀਵਨ ਤੇ ਰਿਸ਼ਮ ਦੀਆਂ ਇਹ ਰਚਨਾਵਾਂ ਇਸੇ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਹਨ। ਮੁੱਖ ਮਹਿਮਾਨ ਸੇਵਾ-ਮੁਕਤ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਇਹ ਅਨੋਖੀ ਅਤੇ ਵਿਸ਼ੇਸ਼ ਗੱਲ ਹੈ ਕਿ ਵਕਾਲਤ ਦੀ ਮਸ਼ਰੂਫੀਅਤ ਵਿੱਚ ਵੀ ਇਹ ਤਿੰਨੇ ਲੇਖਕ, ਜੋ ਤਿੰਨ ਪੀੜੀਆਂ ਵੀ ਹਨ, ਸਾਹਿਤਕਾਰੀ ਵਿਚ ਵੀ ਤਨਦੇਹੀ ਨਾਲ ਸਰਗਰਮ ਹਨ ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰੇ ਦੇ ਸਾਰੇ ਰਹਿ ਵੀ ਇੱਕੋ ਛੱਤ ਥੱਲੇ ਹਨ।
ਲੋਕ-ਅਰਪਣ ਸਮਾਗਮ ਦੌਰਾਨ ਸੂਤਰਧਾਰ ਦੀ ਭੂਮਿਕਾ ਅਦਾ ਕਰਦਿਆਂ ਸ਼੍ਰੋਮਣੀ ਕਵੀ ਮਨਜੀਤ ਇੰਦਰਾ ਨੇ ਕਿਹਾ ਕਿ ਸਾਹਿਤ ਦੇ ਖੇਤਰ ਵਿੱਚ ਇਹ ਬਹੁਤ ਘੱਟ ਹੋਇਆ ਹੋਵੇਗਾ ਕਿ ਤਿੰਨ ਪੀੜੀਆਂ ਇੱਕੋ ਸਮੇਂ ਸਾਹਿਤ ਦੇ ਖੇਤਰ ਵਿੱਚ ਸਰਗਰਮੀ ਨਾਲ ਵਿਚਰ ਰਹੀਆਂ ਹੋਣ ਅਤੇ ਉਨ੍ਹਾਂ ਦੀ ਪੁਸਤਕਾਂ ਇਕੋ ਦਿਨ ਲੋਕ-ਅਰਪਤ ਹੋ ਰਹੀਆਂ ਹੋਣ।
ਇਸ ਮੌਕੇ ਸ੍ਰੀ ਰਿਪੁਦਮਨ ਸਿੰਘ ਰੂਪ, ਰੰਜੀਵਨ ਸਿੰਘ ਅਤੇ ਰਿਸ਼ਮਰਾਗ ਸਿੰਘ ਨੇ ਆਪਣੀ ਰਚਨਾ ਪ੍ਰਕਿਰਿਆ ਬਾਰੇ ਸਾਂਝੀ ਗੱਲ ਕਰਦੇ ਕਿਹਾ ਕਿ ਲੋਕ-ਪੱਖੀ ਸਾਹਿਤ ਦੀ ਰਚਣ ਦੀ ਪ੍ਰੇਣਾ ਦਾ ਸਰੋਤ ਸਾਡਾ ਸਾਹਿਤਕ ਵਿਰਸਾ ਹੈ ਤੇ ਅਸੀਂ ਇਕ ਦੂਜੇ ਦੇ ਪਹਿਲੇ ਪਾਠਕ ਅਤੇ ਅਲੋਚਕ ਵੀ ਹਾਂ।ਉਨਾਂ ਕਿਹਾ ਕਿ ਸਾਡੀਆਂ ਰਚਨਾਵਾਂ ਦਾ ਮੁੱਖ ਮਕਸਦ ਇਕ ਨਿਰੋਏ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੈ। ਸਮਾਗਮ ਦੇ ਦੂਜੇ ਪੜਾਅ ਵਿਚ ਰੰਜੀਵਨ ਦੀਆਂ ਕਵਿਤਾਵਾਂ ਅਤੇ ਰਿਸ਼ਮਰਾਗ ਦੇ ਗੀਤਾਂ ਤੋਂ ਇਲਾਵਾ ਹਿਮਾਂਸ਼ੂ ਸ਼ਰਮਾਂ ਵੱਲੋਂ ਰਿਸ਼ਮਰਾਗ ਦੇ ਗਾਏ ਗੀਤਾਂ ਦਾ ਹਾਜ਼ਰੀਨ ਨੇ ਆਨੰਦ ਮਾਣਿਆ। ਅਦਾਕਾਰਾ ਅਤੇ ਕਵਿੱਤਰੀ ਰਿੱਤੂ ਰਾਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…