nabaz-e-punjab.com

ਪਬਲਿਕ ਬਾਥਰੂਮਾਂ ਦੇ ਕਰਮਚਾਰੀਆਂ ਵੱਲੋਂ ਤਨਖਾਹ ਨਾ ਮਿਲਣ ਕਾਰਨ ਬਾਥਰੂਮਾਂ ਨੂੰ ਤਾਲੇ ਲਗਾਉਣ ਦੀ ਧਮਕੀ

ਸਫ਼ਾਈ ਕਰਮਚਾਰੀਆਂ ਨੂੰ ਤਨਖਾਹਾਂ ਦੇਣਾ ਠੇਕੇਦਾਰ ਦਾ ਕੰਮ: ਕਮਿਸ਼ਨਰ ਰਾਜੇਸ਼ ਧੀਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਬਣੇ ਪਾਰਕਾਂ ਅਤੇ ਮਾਰਕੀਟਾਂ ਵਿੱਚ ਨਿਗਮ ਵਲੋੱ ਬਣਾਏ ਗਏ ਪਿਸ਼ਾਬਘਰਾਂ ਦੀ ਸਾਂਭ ਸੰਭਾਲ ਕਰਨ ਵਾਲੇ ਸਫਾਈ ਕਰਮਚਾਰੀਆਂ ਨੇ ਪਿਛਲੇ ਤਿੰਨ ਮਹੀਨੇ ਤੋੱ ਤਨਖਾਹਾਂ ਨਾ ਮਿਲਣ ਦੇ ਰੋਸ ਵਿੱਚ ਅੱਜ ਇੱਥੇ ਫੇਜ਼-3ਬੀ1 ਵਿੱਚ ਬਣੇ ਰੋਜ ਗਾਰਡਨ ਵਿੱਚ ਰੋਸ ਰੈਲੀ ਕਰਕੇ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਰਾਤ ਤੱਕ ਉਹਨਾਂ ਦੀਆਂ ਰੁਕੀਆਂ ਤਨਖਾਹਾਂ ਹਾਸਿਲ ਨਾ ਹੋਈਆਂ ਤਾਂ ਉਹ ਭਲਕੇ ਤੋੱ ਇਹਨਾਂ ਪਿਸ਼ਾਬਘਰਾਂ ਨੂੰ ਤਾਲੇ ਲਾ ਦੇਣਗੇ ਅਤੇ ਖੁਦ ਬਾਹਰ ਧਰਨਾ ਦੇਣਗੇ।
ਇੱਥੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਸਫਾਈ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਪਿਸ਼ਾਬਘਰਾਂ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ ਡੀਐਸਆਈ ਦੇ ਪ੍ਰਬੰਧਕ ਲਲਿਤ ਕੁਮਾਰ ਵਲੋੱ ਨੌਕਰੀ ਤੇ ਰੱਖਿਆ ਗਿਆ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਤੋੱ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਅਤੇ ਕਰਮਚਾਰੀਆਂ ਲਈ ਆਪਣਾ ਖਰਚਾ ਚਲਾਉਣਾ ਵੀ ਅੌਖਾ ਹੋ ਗਿਆ ਹੈ। ਕਰਮਚਾਰੀਆਂ ਨੇ ਦੱਸਿਆ ਕਿ ਇੱਕ ਮਹਿਲਾ ਸਫਾਈ ਕਰਮਚਾਰਨ ਕਮਲੇਸ਼ ਸਫਾਈ ਦੇ ਦੌਰਾਨ ਪੈਰ ਤਿਲਕ ਕੇ ਡਿੱਗ ਕੇ ਜਖਮੀ ਹੋ ਗਈ ਸੀ ਅਤੇ ਉਸਦਾ ਕਈ ਦਿਨ ਤਕ ਇਲਾਜ ਚਲਿਆ ਪ੍ਰੰਤੂ ਉਸਨੂੰ ਕੰਪਨੀ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ ਅਤੇ ਉਸ ਕਰਮਚਾਰਨ ਨੂੰ ਕਰਜਾ ਲੈ ਕੇ ਆਪਣਾ ਇਲਾਜ ਕਰਵਾਉਣਾ ਪਿਆ।
ਕਰਮਚਾਰੀਆਂ ਨੇ ਦਸਿਆ ਕਿ ਜਦੋੱ ਉਹ ਨਗਰ ਨਿਗਮ ਦੇ ਕਮਿਸ਼ਨਰ ਕੋਲ ਜਾਂਦੇ ਹਨ ਤਾਂ ਕਮਿਸ਼ਨਰ ਵਲੋੱ ਉਹਨਾਂ ਕੰਪਨੀ ਤੋਂ ਤਨਖਾਹ ਦਿਵਾਉਣ ਦਾ ਭਰੋਸਾ ਦਿੱਤਾ ਜਾਂਦਾ ਹੈ। ਪ੍ਰੰਤੂ ਜਦੋਂ ਉਹ ਕੰਪਨੀ ਦੇ ਪ੍ਰਬੰਧਕ ਲਲਿਤ ਕੁਮਾਰ ਨਾਲ ਸੰਪਰਕ ਕਰਦੇ ਹਨ ਤਾਂ ਉਹ ਕਹਿ ਦਿੰਦਾ ਹੈ ਕਿ ਉਸਨੇ ਹੁਣੇ ਨਿਗਮ ਤੋੱ ਅਦਾਇਗੀ ਨਹੀਂ ਹੋਈ ਹੈ। ਕਰਮਚਾਰੀਆਂ ਨੇ ਅਲਟੀਮੇਟਮ ਦਿੱਤਾ ਕਿ ਜੇਕਰ ਅੱਜ ਉਹਨਾਂ ਦੀਆਂ ਤਨਖਾਹਾਂ ਨਾ ਮਿਲੀਆਂ ਤਾਂ ਕੱਲ ਤੋੱ ਉਹ ਪਿਸ਼ਾਬਘਰਾਂ ਨੂੰ ਤਾਲਾ ਲਗਾ ਕੇ ਧਰਨੇ ਤੇ ਬੈਠ ਜਾਣਗੇ।
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਹਨਾਂ ਕਰਮਚਾਰੀਆਂ ਨੂੰ ਠੇਕੇਦਾਰ ਵੱਲੋਂ ਅਦਾਇਗੀ ਕੀਤੀ ਜਾਂਦੀ ਹੈ ਅਤੇ ਨਿਗਮ ਵੱਲੋਂ ਠੇਕੇਦਾਰ ਨੂੰ ਅਦਾਇਗੀ ਸੰਬੰਧੀ ਮਤਾ ਪੈਂਡਿੰਗ ਹੋਣ ਕਾਰਨ ਨਿਗਮ ਵੱਲੋਂ ਠੇਕੇਦਾਰ ਨੂੰ ਰਕਮ ਜਾਰੀ ਨਹੀਂ ਹੋਈ ਪਰੰਤੂ ਠੇਕੇਦਾਰ ਵਲੋੱ ਕਰਮਚਾਰੀਆਂ ਦੀਆਂ ਤਨਖਾਹਾਂ ਰੋਕਣ ਦੀ ਕੋਈ ਤੁਕ ਨਹੀਂ ਬਣਦੀ ਅਤੇ ਉਹ ਠੇਕੇਦਾਰ ਨੂੰ ਹਦਾਇਤ ਕਰਨਗੇ ਕਿ ਇਹ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਸੰਪਰਕ ਕਰਨ ’ਤੇ ਡੀਐਸਆਈ ਦੇ ਪ੍ਰਬੰਧਕ ਸ੍ਰੀ ਲਲਿਤ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੂੰ ਕੋਈ ਅਦਾਇਗੀ ਨਾਂ ਕੀਤੇ ਜਾਣ ਕਾਰਨ ਕਰਮਚਾਰੀਆਂ ਦੀ ਅਦਾਇਗੀ ਦਾ ਕੰਮ ਰੁਕਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਚੁਕੇ ਹਨ ਪ੍ਰੰਤੂ ਕਿਸੇ ਤਕਨੀਕੀ ਸਮੱਸਿਆ ਕਾਰਨ ਉਹਨਾਂ ਦੀ ਅਦਾਇਗੀ ਰੁਕ ਗਈ ਹੈ। ਉਹਨਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਭਲਕੇ ਕਰਮਚਾਰੀਆਂ ਦੀ ਇੱਕ ਮਹੀਨੇ ਦੀ ਤਨਖਾਹ ਦੀ ਅਦਾਇਗੀ ਕਰ ਦੇਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …