ਪੁੱਕਾ ਦਾ ਤੀਜਾ ਸਥਾਪਨਾ ਦਿਵਸ: ਡਾ. ਅੰਸ਼ੂ ਕਟਾਰੀਆ ਨੂੰ ਤੀਜੀ ਵਾਰ ਚੁਣਿਆ ਗਿਆ ਪੁੱਕਾ ਦਾ ਪ੍ਰਧਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਜਨਵਰੀ:
ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਨੇ ਅੱਜ ਹੋਟਲ ਸ਼ਿਵਾਲਿਕ ਵਿਯੂ, ਸੈਕਟਰ-17, ਚੰਡੀਗੜ੍ਹ ਵਿੱਚ ਆਪਣਾ ਤੀਜਾ ਸਥਾਪਨਾ ਦਿਵਸ ਮਨਾਇਆ। ਸਲਾਨਾ ਜਨਰਲ ਮੀਟਿੰਗ ਵਿੱਚ ਡਾ. ਅੰਸ਼ੂ ਕਟਾਰਿਆ ਨੂੰ ਲਗਾਤਾਰ ਤੀਜੇ ਸਾਲ ਦੇ ਲਈ ਵੀ ਪੁੱਕਾ ਦਾ ਪ੍ਨੈਜੀਡੈਂਟ ਚੁਣਿਆ ਗਿਆ। ਇਸ ਮੀਟਿੰਗ ਵਿੱਚ ਪੁੱਕਾ ਦੇ ਵੱਖ-ਵੱਖ ਕਾਰਜਕਾਰੀ ਮੈਂਬਰ ਵੀ ਹਾਜਰ ਸਨ। ਪੁੱਕਾ ਨੇ ਪਿਛਲੇ ਸਾਲ ਪੰਜਾਬ ਦੇ ਖਤਮ ਹੋ ਰਹੇ ਸਿੱਖਿਆ ਉਦਯੋਗ ਨੂੰ ਬਚਾਉਣ ਦੇ ਲਈ ਕੀਤੇ ਗਏ ਵੱਖ-ਵੱਖ ਕਾਰਜਾਂ ਉੱਤੇ ਚਾਨਣਾ ਪਾਇਆ।
ਪੁੱਕਾ ਦੇ ਹੋਰ ਵੀ ਬਹੁਤ ਸਾਰੇ ਮੈਂਬਰਾਂ ਨੂੰ ਤੀਜੇੇ ਸਾਲ ਲਈ ਸਰਵਸੰਮਤੀ ਨਾਲ ਚੁਣਿਆ ਗਿਆ। ਐਡਵੋਕੇਟ ਅਮਿਤ ਸ਼ਰਮਾ (ਏਸੀਈਟੀ ਅਮ੍ਰਿਤਸਰ) ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਗੁਰਫਤਿਹ ਗਿੱਲ (ਆਦੇਸ਼ ਗਰੁੱਪ ਘੜੂੰਆ), ਵਾਈਸ ਪ੍ਰੈਂਜ਼ੀਡੈਂਟ ਗੁਰਪ੍ਰੀਤ ਸਿੰਘ (ਯੂਨੀਵਰਸਲ ਗਰੁੱਪ), ਲਾਲੜੂ), ਜਨਰਲ ਸੈਕਰੇਟਰੀ, ਅਸ਼ੌਕ ਗਰਗ (ਸਵਾਈਟ ਬਨੂੰੜ), ਖਜਾਨਚੀ, ਮਿ: ਗੁਰਕੀਰਤ ਸਿੰਘ (ਗੁਲਜਾਰ ਗਰੁੱਪ, ਲੁਧਿਆਣਾ), ਜੁਆਇੰਟ ਸੈਕਰੇਟਰੀ-1, ਸੀਏ ਰੇਨੂੰ ਅਰੌੜਾ (ਐਸਪੀਸੀਈਟੀ, ਲਾਲੜੂ) ਜੁਆਇੰਟ ਸੈਕਰੇਟਰੀ-2, ਮਿ: ਰਾਜੇਸ਼ ਗਰਗ (ਭਾਰਤ ਗਰੁੱਪ ਆਫ ਇੰਸਚੀਊਸ਼ਨਸ) ਐਮਆਰਐਸ-ਪੀਟੀਯੂ, ਬਠਿੰਡਾ ਦੇ ਕੋਰਡੀਨੇਟਰ ਦੇ ਰੂਪ ਵਿੱਚ ਚੁਣਿਆ ਗਿਆ। ਕਾਲਜਿਜ਼ ਦੀਆਂ ਮੁਸ਼ਕਲਾਂ ’ਤੇ ਚਾਨਣਾ ਪਾਉਣ ਲਈ ਸੀਏ ਮਨਮੋਹਨ ਗਰਗ (ਗੁਰੂਕੁੱਲ ਵਿਦਿਆਪੀਠ, ਬਨੂੜ) ਨੂੰ ਫਾਈਨਾਂਸ ਸੈਕਟਰੀ ਚੁਣਿਆ ਗਿਆ।
ਐਸੋਸੀਏਸ਼ਨ ਵਿੱਚ ਤਾਲਮੇਲ ਅਤੇ ਮਜਬੂਤ ਕਰਨ ਲਈ ਹਰੇਕ ਖੇਤਰ ਵਿੱਚ ਕੋਆਰਡੀਨੇਟਰ ਚੁਣੇ ਗਏ। ਮਾਨਵ ਧਵਨ (ਪੰਜਾਬ ਗਰੁੱਪ ਆਫ ਕਾਲੇਜਿਸ, ਲਾਲੜੂ); ਟਰਾਈਸਿਟੀ ਕੋਆਰਡੀਨੇਟਰ, ਮਿ: ਚੈਰੀ ਗੋਇਲ (ਵਿਦਿਆਰਤਨ ਕਾਲੇਜ, ਸੰਗਰੂਰ), ਮਾਲਵਾ ਕੋਆਰਡੀਨੇਟਰ-1, ਮੌਂਟੀ ਗਰਗ (ਕੇਸੀਟੀ ਕਾਲੇਜ, ਫਤਿਹਗੜ), ਮਾਲਵਾ ਕੋਆਰਡੀਨੇਟਰ-2, ਡਾ: ਅਕਾਸ਼ਦੀਪ ਸਿੰਘ (ਗਲੋਬਲ ਇੰਸੀਚਿਊਟ, ਅਮ੍ਰਿਤਸਰ) ਮਾਝਾ ਕੋਆਰਡੀਨੇਟਰ ਅਤੇ ਮਿ: ਸੰਜੀਵ ਚੋਪੜਾ, (ਐਚਆਈਐਮਟੀ ਜਲੰਧਰ), ਦੁਆਬਾ ਕੋਆਰਡੀਨੰਟਰ, ਡਾ: ਗੁਨਿੰਦਰਜੀਤ ਸਿੰਘ ਜਵੰਦਾਂ (ਭਾਈ ਗੁਰਦਾਸ) ਨੂੰ ਸਕਾਲਰਸ਼ਿਪ ਵਿਭਾਗ ਦੇ ਪ੍ਰਧਾਨ ਵਜੋ ਚੁਣਿਆ ਗਿਆ।
ਡਾ. ਅੰਸ਼ੂ ਕਟਾਰੀਆ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਪੁੱਕਾ ਮੈਂਬਰਾਂ ਦੇ ਸਹਿਯੋਗ ਨਾਲ ਨਾ ਸਿਰਫ ਆਪਣੇ ਦੋ ਸਾਲ ਸਫਲਤਾਪੂਰਵਕ ਪੂਰੇ ਕੀਤੇ ਬਲਕਿ ਅਨਏਡਿਡ ਕਾਲੇਜਿਸ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਹੋਰ ਸੰਸਥਾਵਾਂ ਦੇ ਨਾਲ ਮੁਕਾਬਲਾ ਵੀ ਕੀਤਾ। ਸੀਏ ਮਨਮੋਹਨ ਗਰਗ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ 51 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 13 ਵੱਖ-ਵੱਖ ਸਿੱਖਿਆ ਸੰਸਥਾਵਾਂ ਇੱਕ ਪਲੇਟਫਾਰਮ ਤੇ ਇਕੱਠੀਆ ਹੋਈਆਂ ਅਤੇ ਪੰਜਾਬ ਦੇ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਕਮ ਨੂੰ ਜਾਰੀ ਕਰਵਾਉਣ ਦੇ ਲਈ ਮਿਲ ਕੇ ਪ੍ਰਯਤਨ ਕੀਤੇ ਹਨ। ਦੇਸ਼ ਦੀਆਂ 16 ਸਟੇਟਾਂ ਨੇ ਹੱਥ ਮਿਲਾਇਆ ਅਤੇ ਤਕਨੀਕੀ ਸੰਸਥਾਨਾਂ ਦੇ ਹਿੱਤਾ ਦੇ ਲਈ ਆੱਲ ਇੰਡਿਆ ਫੈਡਰੇਸ਼ਨ ਆੱਫ ਸੈਲਫ ਫਾਈਨੇਂਸਿੰਗ ਟੈਕਨੀਕਲ ਇੰਸਟੀਚਿਉਸ਼ਨ (ਏਆਈਐਫਐਸਐਫਟੀਆਈ) ਦੀ ਸਥਾਪਨਾ ਹੋਈ। ਉਹਨਾਂ ਨੇ ਡਾ. ਕਟਾਰੀਆ ਨੂੰ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਪ੍ਰਾਪਤ ਉਪਲਬਧੀਆਂ ਦੇ ਲਈ ਵਧਾਈ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…