nabaz-e-punjab.com

ਪੁੱਡਾ ਅਥਾਰਟੀਆਂ ਵੱਲੋਂ ਜਾਇਦਾਦਾਂ ਅਤੇ ਅਲਾਟੀਆਂ ਦੇ ਵੇਰਵੇ ਆਨਲਾਈਨ ਅਪਲੋਡ ਕਰਨ ਦਾ ਕੰਮ ਸ਼ੁਰੂ

ਅਲਾਟੀਆਂ ਨੂੰ ਐਸਐਮਐਸ ਰਾਹੀਂ ਦਿੱਤੀ ਜਾਵੇਗੀ ਪੁੱਡਾ ਸਮੇਤ ਬਾਕੀ ਅਥਾਰਟੀਆਂ ਵੱਲੋਂ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਅਤੇ ਸਮੂਹ ਵਿਕਾਸ ਅਥਾਰਟੀਆਂ ਨੇ ਪਹਿਲਕਦਮੀ ਕਰਦਿਆਂ ਸੂਬੇ ਭਰ ਵਿੱਚ ਜਾਇਦਾਦਾਂ ਦੇ ਵੇਰਵੇ ਆਨਲਾਈਨ ਅਪਲੋਡ ਕਰਨ ਦਾ ਫੈਸਲਾ ਲਿਆ ਹੈ। ਜਿਸ ਦੇ ਤਹਿਤ ਪੰਜਾਬ ਵਿੱਚ ਅਲਾਟ ਕੀਤੀਆਂ ਗਈਆਂ ਜਾਇਦਾਦਾਂ ਦੇ ਅਲਾਟੀਆਂ ਨੂੰ ਆਪਣੀਆਂ ਜਾਇਦਾਦਾਂ ਦੇ ਵੇਰਵੇ ਆਨਲਾਈਨ ਹਾਸਲ ਕਰਨ ਦੀ ਸੁਵਿਧਾ ਹੋਵੇਗਾ। ਪੁੱਡਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਅਲਾਟੀਆਂ ਨੂੰ ਆਪਣੇ ਯੂਜ਼ਰ ਨੇਮ/ਯੂਜ਼ਰ ਆਈਡੀ ਬਣਾਉਣ ਅਤੇ ਦਫ਼ਤਰੀ ਰਿਕਾਰਡ ਵਿੱਚ ਆਪਣੇ ਮੋਬਾਈਲ ਨੰਬਰ ਰਜਿਸਟਰ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਪ੍ਰਕਿਰਿਆ ਦਾ ਮੁੱਖ ਮੰਤਵ ਜਾਇਦਾਦਾਂ ਦੇ ਮਾਲਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਹੈ। ਅਲਾਟੀ ਆਪਣੇ ਯੂਜ਼ਰ ਆਈਡੀ ਬਣਾਉਣ ਅਤੇ ਮੋਬਾਈਲ ਨੰਬਰ ਰਜਿਸਟਰ ਕਰਵਾਉਣ ਤੋਂ ਬਾਅਦ ਪੁੱਡਾ ਸਮੇਤ ਬਾਕੀ ਅਥਾਰਟੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਨਾਲ ਸਬੰਧਤ ਜਾਣਕਾਰੀ ਸ਼ਾਰਟ ਮੈਸਿਜ਼ ਸਰਵਿਸ (ਐਸਐਮਐਸ) ਰਾਹੀਂ ਅਲਾਟੀਆਂ ਨੂੰ ਦਿੱਤੀ ਜਾਵੇਗੀ।
ਇਸ ਸੁਵਿਧਾ ਨਾਲ ਵੱਖ-ਵੱਖ ਵਿਕਾਸ ਅਥਾਰਟੀਆਂ ਦੇ ਦਫ਼ਤਰਾਂ ਵਿੱਚ ਦਾਖ਼ਲ ਕੀਤੀਆਂ ਗਈਆਂ ਅਰਜ਼ੀਆਂ ਦੀ ਸਥਿਤੀ ਬਾਰੇ ਵੀ ਅਲਾਟੀਆਂ ਨੂੰ ਸਮੇਂ ਸਿਰ ਸੂਚਨਾ ਦਿੱਤੀ ਜਾਵੇਗੀ ਅਤੇ ਪੈਂਡਿੰਗ ਕਿਸ਼ਤਾਂ ਅਤੇ ਉਨ੍ਹਾਂ ਦੀ ਪ੍ਰਾਪਰਟੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਬਕਾਏ ਦੀ ਜਾਣਕਾਰੀ ਦਿੱਤੀ ਜਾਵੇਗੀ। ਅਥਾਰਟੀਆਂ ਵੱਲੋਂ ਦਫ਼ਤਰੀ ਰਿਕਾਰਡ ਵਿੱਚ ਅਲਾਟੀਆਂ ਅਤੇ ਪ੍ਰਾਪਰਟੀ ਮਾਲਕਾਂ ਦੀ ਜਾਣਕਾਰੀ ਅਤੇ ਹੋਰ ਲੋੜੀਂਦੇ ਵੇਰਵੇ ਆਨਲਾਈਨ ਅਪਡੇਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਵੱਖ-ਵੱਖ ਅਥਾਰਟੀਆਂ ਦੀਆਂ ਵੈਬਸਾਈਟਾਂ ’ਤੇ ਜਾ ਕੇ ਅਲਾਟੀ 30 ਜੂਨ ਤੱਕ ਆਪਣਾ ਯੂਜ਼ਰ ਨੇਮ ਅਤੇ ਯੂਜ਼ਰ ਆਈਡੀ ਬਣਾ ਸਕਦੇ ਹਨ ਅਤੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾ ਸਕਦੇ ਹਨ।
ਬੁਲਾਰੇ ਨੇ ਕਿਹਾ ਕਿ ਜਿਹੜੇ ਅਲਾਟੀ ਆਪਣੇ ਵੇਰਵੇ ਅਪਡੇਟ ਨਹੀਂ ਕਰਨਗੇ ਜਾਂ ਆਪਣੀ ਰਜਿਸਟਰੇਸ਼ਨ ਨਹੀਂ ਕਰਵਾਉਣਗੇ। ਉਹ ਵੱਖ-ਵੱਖ ਵਿਕਾਸ ਅਥਾਰਟੀਆਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਨਹੀਂ ਉੱਠਾ ਸਕਣਗੇ। ਯੂਜ਼ਰ ਨੇਮ/ਯੂਜ਼ਰ ਆਈਡੀ ਬਣਾਉਣ ਅਤੇ ਮੋਬਾਈਲ ਨੰਬਰ ਰਜਿਸਟਰ ਕਰਵਾਉਣ ਦੀ ਪ੍ਰਕਿਰਿਆ ਦੀ ਮੁਕੰਮਲ ਜਾਣਕਾਰੀ ਪੁੱਡਾ ਅਤੇ ਹੋਰ ਬਾਕੀ ਵਿਕਾਸ ਅਥਾਰਟੀਆਂ ਦੀਆਂ ਵੈਬਸਾਈਟਾਂ ’ਤੇ ਉਪਲਬਧ ਹੈ। ਆਪਣੀ ਜਾਇਦਾਦਾਂ ਵੇਰਵੇ ਅਪਡੇਟ ਕਰਨ ਜਾਂ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਅਲਾਟੀ ਪੁੱਡਾ ਦੇ ਮੁੱਖ ਦਫ਼ਤਰ ਵਿੱਚ 0172-2215202, 204, 206 ਅਤੇ 5027180 ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਇਸ ਪ੍ਰਕਿਰਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ pbpudaproperties0gmail.com ’ਤੇ ਮੇਲ ਭੇਜ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …