nabaz-e-punjab.com

ਪੁੱਡਾ ਦੀਆਂ ਜਾਇਦਾਦਾਂ ਦੀ ਈ-ਨਿਲਾਮੀ ਪ੍ਰਕਿਰਿਆ ਖ਼ਤਮ, ਪੁੱਡਾ ਨੇ ਈ-ਨਿਲਾਮੀ ਰਾਹੀਂ ਕਮਾਏ 81.28 ਕਰੋੜ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਹੇਠ ਕੰਮ ਕਰਦੀਆਂ ਵੱਖ-ਵੱਖ ਖੇਤਰੀ ਵਿਕਾਸ ਅਥਾਰਟੀਆਂ (ਪੀ.ਡੀ.ਏ, ਗਮਾਡਾ, ਗਲਾਡਾ, ਏ.ਡੀ.ਏ, ਜੇ.ਡੀ.ਏ ਅਤੇ ਬੀ.ਡੀ.ਏ) ਵੱਲੋਂ ਵੱਖ-ਵੱਖ ਪ੍ਰਾਪਰਟੀਆਂ ਦੀ ਕਰਵਾਈ ਜਾ ਰਹੀ ਈ-ਆਕਸ਼ਨ ਬੀਤੇ ਦਿਨੀਂ ਮੁਕੰਮਲ ਹੋ ਗਈ ਹੈ। ਇਸ ਈ-ਆਕਸ਼ਨ ਤੋਂ ਵਿਭਾਗ ਨੇ 81.28 ਕਰੋੜ ਰੁਪਏ ਕਮਾਏ। ਈ-ਆਕਸ਼ਨ ਵਿੱਚ ਕੁੱਲ 92 ਪ੍ਰਾਪਰਟੀਆਂ ਨਿਲਾਮ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਲੁਧਿਆਣਾ ਵਿਖੇ ਸਥਿਤ ਇੱਕ ਸਕੂਲ ਸਾਈਟ ਤੋਂ ਇਲਾਵਾ ਮੁਹਾਲੀ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ,ਅੰਮ੍ਰਿਤਸਰ, ਖੰਨਾ, ਨਾਭਾ, ਸੰਗਰੂਰ, ਮਾਨਸਾ, ਮਲੋਟ ਅਤੇ ਅਮਰਗੜ੍ਹ ਵਿਖੇ ਸਥਿਤ ਸੈਮੀਬਿਲਟ ਅੱਪ ਰਿਹਾਇਸ਼ੀ ਫਲੈਟ, ਬੂਥ ਸਾਈਟਾਂ, ਐਸਸੀਓ, ਐਸਸੀਐਸ, ਦੁਕਾਨਾਂ ਅਤੇ ਰਿਹਾਇਸ਼ੀ ਪਲਾਟ ਨਿਲਾਮ ਕੀਤੇ ਗਏ। ਗਲਾਡਾ ਵੱਲੋਂ 38 ਕਰੋੜ, ਬੀਡੀਏ ਵੱਲੋਂ 15.35 ਕਰੋੜ, ਪੀਡੀਏ ਵੱਲੋਂ 10.91 ਕਰੋੜ, ਜੇਡੀਏ ਵੱਲੋਂ 10.34 ਕਰੋੜ, ਗਮਾਡਾ ਵੱਲੋਂ 4.78 ਕਰੋੜ ਅਤੇ ਏਡੀਏ ਵੱਲੋਂ 1.90 ਕਰੋੜ ਰੁਪਏ ਦੀ ਕਮਾਈ ਕੀਤੀ ਗਈ। ਸੈਕਟਰ-39, ਸਮਰਾਲਾ ਰੋਡ, ਲੁਧਿਆਣਾ ਵਿਖੇ ਸਥਿਤ 1672.86 ਵਰਗ ਮੀਟਰ ਦੀ ਸਕੂਲ ਸਾਈਟ 4.16 ਕਰੋੜ ਰੁਪਏ ਵਿੱਚ ਨਿਲਾਮ ਕੀਤੀ ਗਈ।
ਗਮਾਡਾ ਦੇ ਅਧਿਕਾਰ ਖੇਤਰ ਵਿੱਚ ਸੈਕਟਰ-48ਸੀ ਵਿੱਚ ਸਥਿਤ 134.85 ਵਰਗ ਮੀਟਰ ਦਾ ਸੈਮੀਬਿਲਟ ਅੱਪ ਰਿਹਾਇਸ਼ੀ ਫਲੈਟ 1,32,95,536/- ਰੁਪਏ ਵਿੱਚ ਨਿਲਾਮ ਕੀਤਾ ਗਿਆ। ਸੈਕਟਰ-54 ਵਿੱਚ 18.96 ਵਰਗ ਮੀਟਰ ਦੇ ਬੂਥ ਲਈ 49,82,556/- ਰੁਪਏ ਦੀ ਸਫ਼ਲ ਬੋਲੀ ਪ੍ਰਾਪਤ ਹੋਈ। ਸੈਕਟਰ-55 ਵਿੱਚ ਸਥਿਤ 26.49 ਵਰਗ ਮੀਟਰ ਦੇ ਬੂਥ ਲਈ 69,50,791/- ਰੁਪਏ ਦੀ ਬੋਲੀ ਪ੍ਰਾਪਤ ਹੋਈ। ਸੈਕਟਰ-59 ਵਿੱਚ 18.96 ਵਰਗ ਮੀਟਰ ਦੇ ਦੋ ਬੂਥ ਵੀ ਨਿਲਾਮ ਕੀਤੇ ਗਏ। ਇਨ੍ਹਾਂ ’ਚੋਂ ਇੱਕ ਬੂਥ 1,30,82,400/- ਰੁਪਏ ਅਤੇ ਦੂਜਾ ਬੂਥ 95,36,880/- ਰੁਪਏ ਵਿੱਚ ਨਿਲਾਮ ਹੋਇਆ। ਧਿਆਨ ਦੇਣਯੋਗ ਹੈ ਕਿ ਕੀਮਤਾਂ ਵਿੱਚ ਅਵਿਹਾਰਕ ਵਾਧੇ ਨੂੰ ਖ਼ਤਮ ਕਰਨ ਅਤੇ ਵਾਸਤਵਿਕ ਖਰੀਦਦਾਰਾਂ ਨੂੰ ਮੌਕਾ ਦੇਣ ਲਈ ਵਿਭਾਗ ਵੱਲੋਂ ਹਰ ਮਹੀਨੇ ਦੀ 1 ਤੋਂ 10 ਤਾਰੀਖ ਤੱਕ ਈ-ਨਿਲਾਮੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…