nabaz-e-punjab.com

ਪੁੱਡਾ ਨੇ ਪੰਜਾਬ ਭਰ ਵਿੱਚ ਈ-ਨਿਲਾਮੀ ਰਾਹੀਂ ਕਮਾਏ 46.49 ਕਰੋੜ

ਈ-ਨਿਲਾਮੀ ਦੇ ਨਤੀਜਿਆਂ ਦਾ ਸੱਚ: ਪੰਜਾਬ ਵਿੱਚ ਕਾਰੋਬਾਰੀ ਲੋਕ ਜਾਇਦਾਦ ਖਰੀਦਣ ਦੇ ਚਾਹਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਦੀ ਨਵੇਂ ਸਾਲ ਦੇ ਪਹਿਲੇ ਦਿਨ ਸ਼ੁਰੂ ਹੋਈ ਈ-ਨਿਲਾਮੀ ਵੀਰਵਾਰ ਨੂੰ ਸਮਾਪਤ ਹੋ ਗਈ ਹੈ। ਇਸ ਦੌਰਾਨ ਪੁੱਡਾ ਨੇ ਪੰਜਾਬ ਭਰ ਵਿੱਚ ਆਪਣੀਆਂ ਜਾਇਦਾਦਾਂ ਦੀ ਬੋਲੀ ਤੋਂ ਕੁੱਲ 46.49 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬੋਲੀ ਰਾਹੀਂ ਵੇਚੀਆਂ ਗਈਆਂ ਪ੍ਰਾਪਰਟੀਆਂ ਵਿੱਚ ਨਰਸਿੰਗ ਹੋਮ ਸਾਈਟ, ਸਿਨੇਮਾ ਸਾਈਟ, ਰਿਹਾਇਸ਼ੀ ਪਲਾਟ, ਬੂਥ, ਐਸਸੀਓ ਅਤੇ ਸ਼ਾਪ ਸਾਈਟਾਂ ਸ਼ਾਮਲ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਈ-ਨਿਲਾਮੀ ਦੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਵਿੱਚ ਕਾਰੋਬਾਰੀ ਲੋਕ ਜਾਇਦਾਦ ਖਰੀਦਣ ਦੇ ਕਾਫੀ ਇੱਛਕ ਹਨ। ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਦੇ ਨਤੀਜਿਆਂ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਵਿੱਚ ਸਕਰਾਤਮਕ ਰੁਝਾਨ ਆ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਪੁੱਡਾ ਨੇ ਈ-ਨਿਲਾਮੀ ਰਾਹੀਂ ਇਹ ਪ੍ਰਾਪਰਟੀਆਂ ਪੰਜਾਬ ਰਾਜ ਦੇ ਵੱਖ ਸ਼ਹਿਰਾਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਸਮੇਤ ਪਟਿਆਲਾ, ਨਾਭਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ ਅਤੇ ਮਾਨਸਾ ਵਿੱਚ ਵੇਚੀਆਂ ਗਈਆਂ ਹਨ। ਇਸ ਨਾਲ ਪ੍ਰਾਪਰਟੀ ਬਾਜ਼ਾਰ ਵਿੱਚ ਰੌਣਕ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਦੁਗਰੀ, ਸ਼ਹਿਰੀ ਮਿਲਖ ਫੇਜ਼-2, ਲੁਧਿਆਣਾ ਵਿੱਚ ਸਥਿਤ 1486 ਵਰਗ ਮੀਟਰ ਦੀ ਸਿਨੇਮਾ ਸਾਈਟ ਸਮੇਤ ਗਲਾਡਾ ਨੇ ਕੁੱਲ 5 ਪ੍ਰਾਪਰਟੀਆਂ ਦੀ ਬੋਲੀ ਤੋਂ 14.79 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਟਿਆਲਾ ਵਿਕਾਸ ਅਥਾਰਟੀ (ਪੀਡੀਏ) ਵੱਲੋਂ 16 ਪ੍ਰਾਪਰਟੀਆਂ ਦੀ ਬੋਲੀ ਤੋਂ 10.72 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ। ਨੀਲਾਮ ਕੀਤੀਆਂ ਗਈਆਂ ਇਨ੍ਹਾਂ ਜਾਇਦਾਦਾਂ ਵਿੱਚ ਅਰਬਨ ਅਸਟੇਟ ਫੇਜ਼-2, ਪਟਿਆਲਾ ਵਿੱਚ ਸਥਿਤ 2118 ਵਰਗ ਮੀਟਰ ਦਾ ਨਰਸਿੰਗ ਹੋਮ ਸਾਈਟ ਸ਼ਾਮਲ ਹੈ।
ਇੰਝ ਹੀ ਜਲੰਧਰ ਵਿਕਾਸ ਅਥਾਰਟੀ (ਜੇਡੀਏ) ਵੱਲੋਂ ਦੁਕਾਨਾਂ ਅਤੇ ਐਸਸੀਓ ਸਾਈਟਾਂ ਦੀ ਨਿਲਾਮੀ ਕੀਤੀ ਗਈ ਅਤੇ 3.90 ਕਰੋੜ ਰੁਪਏ ਦੀ ਆਮਦਨ ਕੀਤੀ ਗਈ। ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ (ਏਡੀਏ) ਵੱਲੋਂ ਰਿਹਾਇਸ਼ੀ ਪਲਾਟਾਂ ਅਤੇ ਵਪਾਰਕ ਦੁਕਾਨਾਂ ਦੀ ਬੋਲੀ ਰਾਹੀਂ ਕ੍ਰਮਵਾਰ 9.45 ਕਰੋੜ ਅਤੇ 3.97 ਕਰੋੜ ਰੁਪਏ ਦਾ ਰੈਵੀਨਿਊ ਇਕੱਠਾ ਕੀਤਾ ਗਿਆ। ਇੰਝ ਹੀ ਗਮਾਡਾ ਵੱਲੋਂ ਮੁਹਾਲੀ ਵਿੱਚ ਨਿਲਾਮੀ ਰਾਹੀਂ 2 ਰਿਹਾਇਸ਼ੀ ਪਲਾਟ 3.66 ਕਰੋੜ ਰੁਪਏ ਵਿੱਚ ਵੇਚੇ ਗਏ ਹਨ। ਮਹੀਨਾਵਾਰ ਹੋਣ ਵਾਲੀ ਅ ਈ-ਨਿਲਾਮੀ ਦੀ ਕਾਰਵਾਈ ਤਹਿਤ ਵਿਭਾਗ ਵੱਲੋਂ ਅਗਲੀ ਈ-ਨਿਲਾਮੀ 1 ਤੋਂ 10 ਫਰਵਰੀ ਤੱਕ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …