nabaz-e-punjab.com

ਪੁੱਡਾ ਨੇ ਪ੍ਰਾਪਰਟੀਆਂ ਦੀ ਈ-ਨਿਲਾਮੀ ਰਾਹੀਂ ਕਮਾਏ 52.36 ਕਰੋੜ ਰੁਪਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ (ਪੁੱਡਾ) ਨੇ ਵੱਖ- ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ ਤੋਂ ਲਗਭਗ 52.36 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ), ਪਟਿਆਲਾ ਵਿਕਾਸ ਅਥਾਰਟੀ, ਬਠਿੰਡਾ ਵਿਕਾਸ ਅਥਾਰਟੀ ਅਤੇ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦੀਆਂ ਪ੍ਰਾਪਰਟੀਆਂ ਦੀ ਈ-ਨਿਲਾਮੀ ਸੋਮਵਾਰ ਨੂੰ ਖ਼ਤਮ ਹੋ ਗਈ ਸੀ ਜਦੋਂਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਜਲੰਧਰ ਵਿਕਾਸ ਅਥਾਰਟੀ ਵੱਲੋਂ ਪੇਸ਼ ਕੀਤੀਆਂ ਪ੍ਰਾਪਟਰੀਆਂ ਦੀ ਈ-ਨਿਲਾਮੀ ਅੱਜ ਖ਼ਤਮ ਹੋਈ ਹੈ। ਈ-ਨਿਲਾਮੀ ਬੀਤੀ 1 ਫਰਵਰੀ ਨੂੰ ਸ਼ੁਰੂ ਹੋਈ ਸੀ।
ਗਮਾਡਾ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਕੁੱਲ 9 ਪ੍ਰਾਪਰਟੀਆਂ ਈ-ਨਿਲਾਮੀ ਰਾਹੀਂ ਵੇਚੀਆਂ ਗਈਆਂ ਹਨ। ਨਿਲਾਮੀ ਵਿੱਚ ਇੱਥੋਂ ਦੇ ਸੈਕਟਰ-60 ਦੇ ਬੂਥ (ਨੰਬਰ-161) ਲਈ ਸਭ ਤੋਂ ਵਧ 1,10,93,155 ਰੁਪਏ ਦੀ ਬੋਲੀ ਪ੍ਰਾਪਤ ਹੋਈ। ਸੈਕਟਰ-68 ਦੇ ਬੂਥ ਨੰਬਰ-8 ਲਈ 1,16,09,701 ਰੁਪਏ ਅਤੇ ਸੈਕਟਰ-64 ਵਿੱਚ ਇੱਕ ਬੂਥ ਨੰਬਰ-12 ਲਈ 1,00,15,336 ਰੁਪਏ ਦੀ ਬੋਲੀ ਪ੍ਰਾਪਤ ਹੋਈ ਹੈ। ਇੰਝ ਹੀ ਸੈਕਟਰ-61 ਵਿੱਚ 5 ਬੂਥਾਂ ਦੀ ਸਫਲਤਾ ਪੂਰਵਕ ਨਿਲਾਮੀ ਕੀਤੀ ਗਈ। ਇਨ੍ਹਾਂ ’ਚੋਂ ਬੂਥ ਨੰਬਰ-4 ਲਈ 85,07,125 ਰੁਪਏ, ਬੂਥ ਨੰਬਰ-143 ਲਈ 85,33,669 ਰੁਪਏ, ਬੂਥ ਨੰਬਰ-154 ਲਈ 86,03,821 ਰੁਪਏ, ਬੂਥ ਨੰਬਰ-155 ਲਈ 85,62,109 ਰੁਪਏ ਦੀ ਬੋਲੀ ਪ੍ਰਾਪਤ ਹੋਈ ਅਤੇ ਬੂਥ ਨੰਬਰ-271 ਲਈ 92,78,797 ਰੁਪਏ ਦੀ ਬੋਲੀ ਪ੍ਰਾਪਤ ਹੋਈ। ਇਸ ਤੋਂ ਇਲਾਵਾ ਸੈਕਟਰ-64 ਵਿੱਚ 219.48 ਵਰਗ ਮੀਟਰ ਦੇ ਰਿਹਾਇਸ਼ੀ ਪਲਾਟ ਲਈ 1,64,48,929 ਰੁਪਏ ਦੀ ਬੋਲੀ ਪ੍ਰਾਪਤ ਹੋਈ ਹੈ।
ਉਧਰ, ਸੈਕਟਰ-32ਏ ਚੰਡੀਗੜ੍ਹ-ਲੁਧਿਆਣਾ ਰੋਡ, ਲੁਧਿਆਣਾ ਵਿੱਚ ਸਥਿਤ ਇੱਕ ਸਕੂਲ ਸਾਈਟ 4.89 ਕਰੋੜ ਰੁਪਏ ਵਿਚ ਨਿਲਾਮ ਹੋਈ। ਇਸ ਤੋਂ ਇਲਾਵਾ ਮੁਹਾਲੀ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਫਿਲੋਰ, ਕਪੂਰਥਲਾ ਅਤੇ ਨਾਭਾ ਵਿੱਚ ਸਥਿਤ ਬੂਥ, ਐਸਸੀਓ, ਦੁਕਾਨਾਂ, ਡਬਲ ਸਟੋਰੀ ਦੁਕਾਨਾਂ ਅਤੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਕੀਤੀ ਗਈ ਹੈ। ਨਿਲਾਮੀ ਰਾਹੀਂ ਗਮਾਡਾ ਨੂੰ 9.26 ਕਰੋੜ ਰੁਪਏ, ਗਲਾਡਾ ਨੂੰ 14.37 ਕਰੋੜ ਰੁਪਏ, ਪੀਡੀਏ ਨੂੰ 5.17 ਕਰੋੜ ਰੁਪਏ, ਬੀਡੀਏ ਨੂੰ 3.64 ਕਰੋੜ ਰੁਪਏ, ਜੇਡੀਏ ਨੂੰ 11.26 ਕਰੋੜ ਰੁਪਏ ਅਤੇ ਏਡੀਏ ਨੂੰ 8.66 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…