ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਜ਼ੋਰਦਾਰ ਮੰਗ

ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ ਕੈਪਟਨ ਸਰਕਾਰ: ਮਨਦੀਪ ਲਾਚੋਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਛੇਵੇੱ ਤਨਖਾਹ ਕਮਿਸ਼ਨ ਦੀ ਕਾਰਵਾਈ ਪੂਰੀ ਕਰਦਿਆਂ ਇਸ ਦੀਆਂ ਸਿਫਾਰਿਸ਼ਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਅੱਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜ: ਮਨਦੀਪ ਸਿੰਘ ਲਾਚੋਵਾਲ ਨੇ ਕਿਹਾ ਕਿ ਚੋਣਾਂ ਤੋੱ ਪਹਿਲਾਂ ਕਾਂਗਰਸ ਪਾਰਟੀ ਵਲੋੱ ਜਾਰੀ ਕੀਤੇ ਮੈਨੀਫੈਸਟੋ ਵਿੱਚ ਤਨਖਾਹ ਕਮਿਸ਼ਨ ਦੀ ਕਾਰਵਾਈ ਪੂਰੀ ਕਰ ਕੇ ਇਸ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਸਮੇਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਬਣਨ ਮਗਰੋਂ ਮੁਲਾਜ਼ਮਾਂ ਦੇ ਸਾਰੇ ਮੁੱਦੇ ਠੰਢੇ ਬਸਤੇ ਵਿੱਚ ਪਾਏ ਜਾ ਚੁੱਕੇ ਹਨ।
ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦਾ ਇੱਕ ਸਾਲ ਤੋੱ ਵੱਧ ਸਮਾਂ ਬੀਤ ਜਾਣ ਤੇ ਵੀ ਖਜਾਨਾ ਖਾਲੀ ਹੋਣ ਦੀ ਗੱਲ ਕਰਨੀ ਬਿਲਕੁਲ ਵੀ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕੰਮ ਕਰ ਰਹੇ ਕੇੱਦਰ ਸਰਕਾਰ ਦੇ ਮੁਲਾਜ਼ਮ ਅਤੇ ਗੁਆਂਢੀ ਰਾਜਾਂ ਦੇ ਮੁਲਾਜ਼ਮ ਨਵੇੱ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਪੰਜਾਬ ਦੇ ਕਰਮਚਾਰੀਆਂ ਤੋੱ ਕਿਤੇ ਵੱਧ ਤਨਖਾਹ ਲੈ ਰਹੇ ਹਨ ਜਿਸ ਕਰਕੇ ਪੰਜਾਬ ਦੇ ਕਰਮਚਾਰੀ ਉਹਨਾਂ ਦੀ ਤੁਲਨਾ ਵਿੱਚ ਲਗਾਤਾਰ ਗਰੀਬ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤਾਂ ਸਰਕਾਰ ਨੇ ਦਿੱਤੀਆਂ ਨਹੀਂ, ਉਲਟਾ 200 ਰੁਪਏ ਪ੍ਰਤੀ ਮਹੀਨਾ ਹਰ ਕਰਮਚਾਰੀ ਨੂੰ ਟੈਕਸ ਲਗਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋੱ ਨਵੇੱ ਭਰਤੀ ਕੀਤੇ ਜਾ ਰਹੇ ਡਾਕਟਰਾਂ ਨੂੰ ਪੂਰੀ ਤਨਖਾਹ ਦੇਣ ਦਾ ਕਦਮ ਸ਼ਲਾਘਾਯੋਗ ਹੈ, ਪਰ ਇੰਜੀਨੀਅਰ ਵੀ ਮਹਿੰਗੀਆਂ ਪੜ੍ਹਾਈਆਂ ਕਰ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕਰ ਕੇ ਭਰਤੀ ਹੁੰਦੇ ਹਨ। ਉਹਨਾਂ ਨੂੰ ਵੀ ਉਸੇ ਤਰਜ਼ ’ਤੇ ਪੂਰੀ ਤਨਖਾਹ ਮਿਲਣੀ ਚਾਹੀਦੀ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਇੰਜੀਨੀਅਰ ਅਨੁਜ ਸਹਿਗਲ, ਜਰਨਲ ਸਕੱਤਰ ਇੰਜੀਨੀਅਰ ਦਰਸ਼ਨ ਕੁਮਾਰ ਜਿੰਦਲ, ਮੁੱਖ ਬੁਲਾਰੇ ਇੰਜੀਨੀਅਰ ਸੂਰਜ ਮਨਚੰਦਾ, ਗਮਾਡਾ ਇਕਾਈ ਦੇ ਪ੍ਰਧਾਨ ਇੰਜੀਨੀਅਰ ਗੁਰਜੀਤ ਸਿੰਘ, ਇੰਜੀਨੀਅਰ ਮੁਕੇਸ਼ ਕੁਮਾਰ, ਇੰਜੀਨੀਅਰ ਵਾਸੁਦੇਵ ਆਨੰਦ, ਇੰਜੀਨੀਅਰ ਅਜੇ ਗਰਗ, ਇੰਜੀਨੀਅਰ ਪਰਮਿੰਦਰ ਸਿੰਘ, ਇੰਜੀਨੀਅਰ ਦਿਵਲੀਨ ਸਿੰਘ, ਇੰਜੀਨੀਅਰ ਸੁਖਵਿੰਦਰ ਸਿੰਘ, ਇੰਜੀਨੀਅਰ ਵਰੁਣ ਗਰਗ, ਇੰਜੀਨੀਅਰ ਜਸਜੋਤ ਸਿੰਘ, ਇੰਜੀਨੀਅਰ ਤਰੁਣ ਅਗਰਵਾਲ, ਇੰਜੀਨੀਅਰ ਹਰਮਨਦੀਪ ਸਿੰਘ ਖਹਿਰਾ, ਇੰਜੀਨੀਅਰ ਗੁਰਪਿਆਰ ਸਿੰਘ, ਇੰਜੀਨੀਅਰ ਬਲਜਿੰਦਰ ਸਿੰਘ, ਇੰਜੀਨੀਅਰ ਅਵਦੀਪ ਸਿੰਘ, ਇੰਜੀਨੀਅਰ ਹਰਪ੍ਰੀਤ ਸਿੰਘ, ਇੰਜੀਨੀਅਰ ਸਵਰਨਜੀਤ ਸਿੰਘ, ਇੰਜੀਨੀਅਰ ਪਰਮਵੀਰ ਸਿੰਘ, ਇੰਜੀਨੀਅਰ ਪਰਭਜੋਤ ਸਿੰਘ, ਇੰਜੀਨੀਅਰ ਅਨਮੋਲ ਸਿੰਘ ਸਮਰਾ, ਇੰਜੀਨੀਅਰ ਸਿਮਰਨਜੀਤ, ਇੰਜੀਨੀਅਰ ਵਿਨੇ ਕੁਮਾਰ, ਇੰਜੀਨੀਅਰ ਪਰਵਿੰਦਰ ਸਿੰਘ, ਇੰਜੀਨੀਅਰ ਵਿਜੇਪਾਲ ਸਿੰਘ ਗਿਲ ਅਤੇ ਇੰਜੀਨੀਅਰ ਅਕਸ਼ੇ ਗੋਇਲ ਸਮੇਤ ਬਹੁਤ ਸਾਰੇ ਇੰਜੀਨੀਅਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…