ਪੁੱਡਾ ਜੁਆਇੰਟ ਐਕਸ਼ਨ ਕਮੇਟੀ ਦਾ ਵਫ਼ਦ ਦਾ ਮੁੱਖ ਪ੍ਰਸ਼ਾਸਕ ਰਵੀ ਭਗਤ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਜੁਆਇੰਟ ਐਕਸ਼ਨ ਕਮੇਟੀ ਪੁੱਡਾ, ਪੰਜਾਬ ਦੀ ਅਹਿਮ ਮੰਗਾਂ ਸਬੰਧੀ ਮੁਲਾਜ਼ਮ ਆਗੂ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਮਾਣਯੋਗ ਮੁੱਖ ਪ੍ਰਸ਼ਾਸਕ ਪੁੱਡਾ ਜੀ ਨਾਲ ਮੰਗਾ ਨੂੰ ਹੱਲ ਕਰਵਾਉਣ ਸਬੰਧੀ ਮੀਟਿੰਗ ਹੋਈ, ਅੱਜ ਦੀ ਮੀਟਿੰਗ ਵਿੱਚ ਮਾਣਯੋਗ ਵਧੀਕ ਮੁੱਖ ਪ੍ਰਸ਼ਾਸਕ, ਹੈਡ ਕੁਆਟਰ ਸ਼੍ਰੀ ਭੁਪਿੰਦਰ ਸਿੰਘ ਅਸਟੇਟ ਅਫ਼ਸਰ (ਪਲਾਟਸ) ਸ੍ਰੀਮਤੀ ਪੂਜਾ ਸਿਆਲ ਅਤੇ ਅਸਟੇਟ ਅਫ਼ਸਰ (ਹਾਊਸਿੰਗ) ਸ੍ਰੀ ਮਹੇਸ਼ ਬਾਂਸਲ ਮੀਟਿੰਗ ਵਿੱਚ ਹਾਜਰ ਸਨ। ਮੁੱਖ ਪ੍ਰਸ਼ਾਸਕ ਪੁੱਡਾ ਜੀ ਨੇ ਇਹਨਾਂ ਮੰਗਾ ਨੂੰ ਬੜੇ ਧਿਆਨ ਨਾਲ ਸੁਣਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਦੇ ਕਨਵੀਨਰ ਬਲਜਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਮਾਣਯੋਗ ਮੁੱਖ ਪ੍ਰਸ਼ਾਸਕ ਪੁੱਡਾ ਜੀ ਨੇ ਕਈ ਮੰਗਾ ਨੂੰ ਮੌਕੇ ਤੇ ਹੀ ਹੱਲ ਕਰਨ ਦਾ ਵਧੀਕ ਮੁੱਖ ਪ੍ਰਸ਼ਾਸਕ ਹੈਡ ਕੁਆਟਰ ਨੂੰ ਕਿਹਾ ਹੈ।
ਜਿਨ੍ਹਾਂ ਵਿੱਚ ਯੋਗਤਾ ਰੱਖਦੇ ਦਰਜਾ-4 ਕਰਮਚਾਰੀਆਂ ਨੂੰ ਸੁਪਰਵਾਇਜਰ ਬਣਾਉਣਾ, ਸੁਪਰਵਾਇਜਰ ਨੂੰ ਟੈਕਨੀਕਲ ਸਕੇਲ ਦੇਣਾ, ਫੀਲਡ ਸਟਾਫ ਦੇ ਬਣਾਏ ਹੋਏ ਸਰਵਿਸ ਰੂਲਾ ਨੁੂੰ ਲਾਗੂ ਕਰਨਾ, ਬਿੱਲ ਕਲਰਕ ਅਤੇ ਲੈਜਰ ਕੀਪਰ ਨੂੰ ਜੂਨੀਅਰ ਸਹਾਇਕ ਬਣਾਉਣਾ, ਮੀਟਰ ਰੀਡਰ ਨੂੰ ਕਲੈਰੀਕਲ ਸਕੇਲ ਦੇਣਾ ਅਤੇ ਬਾਕੀ ਰਹਿੰਦੀਆਂ ਮੰਗਾ ਸਬੰਧੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਰਹਿੰਦੇ ਕਰਮਚਾਰੀਆਂ ਨੂੰ ਵਨ-ਟਾਇਮ ਸਕੀਮ ਤਹਿਤ ਪਲਾਟ ਅਤੇ ਗਮਾਡਾ ਦੇ ਖਾਲੀ ਪਏ ਮਕਾਨ ਕਰਮਚਾਰੀਆਂ ਨੂੰ ਦੇਣਾ , ਡੇਲੀਵੇਜ਼, ਕੰਟਰੈਕਟ ਅਤੇ ਆਉਟ ਸੋਰਸ ਰਾਹੀਂ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ। ਮੁੱਖ ਪ੍ਰਸ਼ਾਸਕ ਪੁੱਡਾ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀ 11/9/2017 ਨੂੰ ਹੋਣ ਵਾਲੀ ਅਜੈਕਟਿਵ ਕਮੇਟੀ ਵਿੱਚ ਇਹਨਾਂ ਮੰਗਾਂ ਨੂੰ ਲਿਜਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਪਰਮਜੀਤ ਸਿੰਘ ਬੋਪਾਰਾਏ, ਭਾਗ ਸਿੰਘ, ਅਸ਼ੋਕ ਬਜਹੇੜੀ, ਮਨਜੀਤ ਸਿੰਘ, ਚਰਨ ਸਿੰਘ, ਕੁਲਦੀਪ ਸਿੰਘ, ਹਾਕਮ ਸਿੰਘ, ਪਟਿਆਲਾ ਜੋਨ ਮਾਮ ਚੰਦ, ਬਖਸ਼ੀਸ਼ ਸਿੰਘ, ਸ਼ੀਸ਼ਨ ਕੁਮਾਰ, ਲੁਧਿਆਣਾ ਤੋ ਦੁਆਰਕਾ ਪ੍ਰਸ਼ਾਦ, ਮਨਜਿੰਦਰ ਸਿੰਘ, ਜਲੰਧਰ ਤੋ ਹਰਭਜਨ ਸਿੰਘ, ਸੁਰਿੰਦਰ ਸਿੰਘ ਆਦਿ ਸ਼ਾਮਲ ਹੋਏ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…