
ਪੁੱਕਾ ਵੱਲੋਂ ਪੰਜਾਬ ਵਿੱਚ ਰੈਗੁੂਲੇਟਰੀ ਬਾਡੀ ਦੇ ਗਠਨ ਵਿੱਚ ਰੁਚੀ ਦਿਖਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਨੇ ਪੰਜਾਬ ਵਿੱਚ ਰੈਗੂਲੇਟਰੀ ਬਾਡੀ ਦੇ ਗਠਨ ਦੇ ਲਈ ਪ੍ਰਤਿਬੱਧਤਾ ਦਿਖਾਉਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ। ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਇਹ ਨਿਰਧਾਰਣ ਜੀਵਨ ਨੂੰ ਕੋਈ ਨਵੀਂ ਲੀਜ ਦੇਵੇਗਾ ਅਤੇ ਪੰਜਾਬ ਦੇ ਹਜ਼ਾਰਾਂ ਅਨਏਡਿਡ ਕਾਲੇਜਿਜ਼ ਨੂੰ ਪੁਨਰਜੀਵਿਤ ਕਰੇਗਾ। ਸ੍ਰੀ ਕਟਾਰੀਆ ਨੇ ਅੱਗੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਾਲੇਜਿਸ ਨੂੰ ਰੇਗੁਲੇਟਰੀ ਬਾਡੀ ਦੇ ਦਾਇਰੇ ਤੋ ਬਾਹਰ ਰੱਖਿਆ ਜਾਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀ ਸੀਟਾਂ ਦੀ ਸੰਖਿਆਂ, ਦਾਖ਼ਲੇ, ਪਾਠਕ੍ਰਮ, ਪਰੀਖਿਆਵਾਂ, ਫੀਸ ਸਟਰਕਚਰ ਆਦਿ ਵੱਖ-ਵੱਖ ਰੈਗੂਲੇਟਰੀ ਬਾਡੀ ਦੁਆਰਾ ਪਹਿਲਾਂ ਤੋ ਹੀ ਰੈਗੂਲੇਟਿਡ ਕੀਤੇ ਜਾਂਦੇ ਹਨ।
ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਅਮਿਤ ਸ਼ਰਮਾ ਨੇ ਕਿਹਾ ਕਿ ਇਹ ਕਾਲੇਜਿਜ਼ ਪਹਿਲਾਂ ਤੋ ਹੀ ਸਟੇਟ ਯੂਨੀਵਰਸਿਟੀ, ਪੰਜਾਬ ਸਰਕਾਰ, ਰਾਜ ਸਰਕਾਰ, ਸੈਂਟਰਲ ਰੈਗੂਲੇਟਰੀ ਬਾਡੀ ਆਦਿ ਦੇ ਦਾਇਰੇ ਵਿੱਚ ਆਉਂਦੇ ਹਨ। ਜੇ ਇਨ੍ਹਾਂ ਕਾਲਜਾਂ ਨੂੰ ਰੈਗੂਲੇਟਰੀ ਬਾਡੀ ਦੇ ਅਧੀਨ ਲਿਆ ਜਾਵੇਗਾ ਤਾਂ ਇਹ ਨਿਆਮਕ ਢਾਂਚੇ ਦੇ ਅੇਵਰਲੈਪਿੰਗ ਦੇ ਲਈ ਪ੍ਰੇਰਿਤ ਕਰੇਗਾ ਅਤੇ ਵਹਿਮ ਦੀ ਸਥਿਤੀ ਪੈਦਾ ਕਰੇਗਾ। ਪੁੱਕਾ ਦੇ ਮੀਤ ਪ੍ਰਧਾਨ ਗੁਰਫਤਿਹ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਏਆਈਸੀਟੀਈ, ਇੰਡੀਅਨ ਨਰਸਿੰਗ ਕੌਂਸਲ (ਆਈਐਨਸੀ), ਡੈਂਟਲ ਕੌਂਸਲ ਆਫ਼ ਇੰਡੀਆਂ (ਡੀਸੀਆਈ), ਮੈਡੀਕਲ ਕੌਂਸਲ ਆਫ਼ ਇੰਡੀਆ (ਮੀਸੀਆਈ), ਸੈਂਟਰਲ ਕੌਂਸਲ ਆਫ਼ ਇੰਡੀਅਨ ਮੈਡੀਸਨ (ਸੀਸੀਆਈਐਮ) ਆਦਿ ਪ੍ਰਾਈਵੇੇਟ ਕਾਲਜਿਜ਼ ਦੀ ਇੰਟੈਕ ਕੈਪਸਟੀ, ਦਾਖ਼ਲਾ ਪ੍ਰਕਿਰਿਆ, ਪ੍ਰਸ਼ਾਸਨ ਦੀ ਕਾਰਵਾਈ, ਯੋਗਤਾ ਪ੍ਰਕਿਰਿਆ, ਪ੍ਰੀਖਿਆ ਪ੍ਰਕਿਰਿਆ, ਸਿਲੇਬਸ, ਫੀਸ ਸਟਰਕਚਰ ਨੂੰ ਰੈਗੂਲੇਟ ਕਰਦੀ ਹੈ, ਉਸੇ ਤਰ੍ਹਾਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ ਏਆਈਸੀਟੀਈ ਅਤੇ ਸਟੇਟ ਰੈਗੂਲੇਟਰੀ ਸੰਸਥਾ ਦੇ ਦਾਇਰੇ ਵਿੱਚ ਆਉਣਾ ਚਾਹੀਦਾ ਹੈ।