nabaz-e-punjab.com

ਪੁਲਵਾਮਾ ਹਾਦਸਾ: ਭਾਜਪਾ ਕਾਰਕੁਨਾਂ ਵੱਲੋਂ ਪਾਕਿਸਤਾਨ ਖ਼ਿਲਾਫ਼ ਰੋਸ ਵਿਖਾਵਾ, ਪਾਕਿਸਤਾਨ ਦਾ ਝੰਡਾ ਸੜਿਆ

ਮੁਹਾਲੀ-ਬਲੌਂਗੀ ਸੜਕ ’ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ, ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਗੂੰਜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਜੰਮੂ-ਕਸ਼ਮੀਰ ਪੁਲਵਾਮਾ ਖੇਤਰ ਵਿੱਚ ਵੀਰਵਾਰ ਨੂੰ ਹੋਏ ਅਤਿਵਾਦੀ ਹਮਲੇ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਪ੍ਰਤੀ ਬੇਹੱਦ ਗੁੱਸਾ ਅਤੇ ਰੋਹ ਲੋਕਾਂ ਦੇ ਚਿਹਰਿਆਂ ’ਤੇ ਸਾਫ਼ ਝਲਕ ਰਿਹਾ ਹੈ। ਇਸ ਸਬੰਧੀ ਅੱਜ ਭਾਜਪਾ ਜ਼ਿਲ੍ਹਾ ਮੁਹਾਲੀ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਅੱਜ ਮੁਹਾਲੀ-ਬਲੌਂਗੀ ਮੁੱਖ ਸੜਕ ਪੁਰਾਣਾ ਬੈਰੀਅਰ ਨੇੜੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਇਸ ਮੌਕੇ ਭਾਜਪਾਈਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਗੁਆਂਢੀ ਮੁਲਕ ਪਾਕਿਸਤਾਨ ਦਾ ਝੰਡਾ ਸਾੜਿਆ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਮੀਤ ਪ੍ਰਧਾਨ ਨਰਿੰਦਰ ਰਾਣਾ ਅਤੇ ਜਨਰਲ ਸਕੱਤਰ ਅਰੁਣ ਸ਼ਰਮਾ ਤੇ ਸੰਜੀਵ ਗੋਇਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੁਲਵਾਮਾ ਅਤਿਵਾਦੀ ਹਮਲੇ ਦਾ ਤੁਰੰਤ ਬਦਲਾ ਲਿਆ ਜਾਵੇ ਅਤੇ ਇਸ ਘਟਨਾ ਘਟਨਾ ਲਈ ਜ਼ਿੰਮੇਵਾਰ ਅਤਿਵਾਦੀਆਂ ਅਤੇ ਗੁਆਂਢੀ ਮੂਲਕ ਵਿੱਚ ਬੈਠੇ ਉਨ੍ਹਾਂ ਦੇ ਮਦਦਗਾਰਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਜਾਵੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਤੇਜ਼ ਕੀਤੀ ਜਾਵੇ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਪਵਨ ਮਨੋਚਾ, ਦਵਿੰਦਰ ਬਰਮੀ, ਅਨਿਲ ਕੁਮਾਰ ਗੱੁਡੂ, ਨਵੀਨ ਸਾਗਵਾਨ, ਪ੍ਰਵੇਸ਼ ਸ਼ਰਮਾ, ਤਰਸੇਮ ਬਗੀਰਥ, ਕਿਰਨ ਗੁਪਤਾ, ਨਿਰਮਲ ਨਿੰਮਾ, ਗੁਰਮੀਤ ਸਿੰਘ ਟਿਵਾਣਾ, ਰਵਿੰਦਰ ਸ਼ਰਮਾ, ਮਨੂ ਬਾਲਾ, ਰਾਮ ਬਲੀ, ਧੀਰਜ ਸ਼ਰਮਾ, ਯੁਵਾ ਮੋਰਚਾ ਦੇ ਆਗੂ ਸੰਦੀਪ ਕਾਂਸਲ, ਰਾਜੀਵ ਸ਼ਰਮਾ, ਰਜਿੰਦਰ ਅਰੋੜਾ ਵੀ ਮੌਜੂਦ ਸਨ।
ਉਧਰ, ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ (ਸੇਵਾਮੁਕਤ) ਐਸ ਐਸ ਸੋਹੀ ਨੇ ਪੁਲਵਾਮਾ ਵਿੱਚ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਬਕਾ ਫੌਜੀਆਂ ਵਿੱਚ ਵੀ ਭਾਰੀ ਰੋਸ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਤਿਵਾਦੀ ਪਾਕਿਸਤਾਨ ਤੋਂ ਆਉਂਦੇ ਸਨ ਪਰ ਹੁਣ ਅਤਿਵਾਦੀ ਦੇਸ਼ ਵਿੱਚ ਪੈਦਾ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਤਿਵਾਦੀਆਂ ਦੇ ਦਾਖ਼ਲੇ ਅਤੇ ਹਮਲੇ ਦ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਭਾਰਤ ਦੇ ਰੱਖਿਆ ਬਜਟ ਵਿੱਚ ਵਾਧਾ ਕੀਤਾ ਜਾਵੇ।
ਬ੍ਰਾਹਮਣ ਸਭਾ ਅਤੇ ਮੋਹੀਆਲ ਸਭਾ ਮੁਹਾਲੀ ਦੀ ਇੱਕ ਸਾਂਝੀ ਮੀਟਿੰਗ ਪ੍ਰਧਾਨ ਵੀ.ਕੇ. ਵੈਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੁਲਵਾਮਾ ਵਿੱਚ ਅਤਿਵਾਦੀਆਂ ਵੱਲੋਂ ਸੁਰੱਖਿਆ ਦਸਤਿਆਂ ਤੇ ਕੀਤੇ ਗਏ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਹੁਣ ਪਾਕਿ ਅਤਿਵਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਭਾਜਪਾ ਕੌਂਸਲਰ ਅਸ਼ੋਕ ਝਾਅ, ਜਸਵਿੰਦਰ ਸ਼ਰਮਾ, ਹਰੀ ਚੰਦ ਸ਼ਰਮਾ, ਰਮੇਸ਼ ਦੱਤ, ਵਕੀਲ ਗੀਤੂ ਗੀਤਾਂਜਲੀ ਦੇ ਸੰਜੀਵ ਸ਼ਰਮਾ, ਜੋਗਿੰਦਰ ਪਾਲ, ਸੰਦੀਪ ਵੈਦ, ਐਸ ਕੇ ਬਖ਼ਸ਼ੀ, ਵਿਨੋਦ ਵੈਦ, ਆਰ ਕੇ ਦੱਤਾ, ਪੰਡਿਤ ਇੰਦਰਮਣੀ ਤ੍ਰਿਪਾਠੀ, ਵਿਸ਼ਾਲ ਸ਼ਰਮਾ, ਸੁਖਵਿੰਦਰ ਦੱਤਾ, ਸ੍ਰੀਮਤੀ ਸੁਖਵਿੰਦਰ ਦੱਤਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…