Share on Facebook Share on Twitter Share on Google+ Share on Pinterest Share on Linkedin ਸੈਕਟਰ-79 ਦੇ ਪੈਟਰੋਲ ਪੰਪ ’ਤੇ ਸਿਕਿਊਰਟੀ ਗਾਰਡ ਦੀ ਬੰਦੂਕ ’ਚੋਂ ਗੋਲੀ ਚੱਲਣ ਕਾਰਨ ਪੰਪ ਕਰਮੀ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ: ਸਥਾਨਕ ਸੈਕਟਰ-79 ਵਿੱਚ ਬੀਤੀ ਅੱਧੀ ਰਾਤ ਇੱਕ ਪੈਟਰੋਲ ਪੰਪ ਉਪਰ ਤਾਇਨਾਤ ਸਿਕਿਊਰਟੀ ਗਾਰਡ ਦੀ 12 ਬੋਰਡ ਦੀ ਦੋਨਾਲੀ ਗੰਨ ’ਚੋਂ ਅਚਾਨਕ ਹੀ ਗੋਲੀ ਚਲ ਜਾਣ ਕਾਰਨ ਇਸ ਪੈਟਰੋਲ ਪੰਪ ਉਪਰ ਕੰਮ ਕਰਦੇ ਨੌਜਵਾਨ ਪੰਕਜ ਕੁਮਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੰਨਮੈਨ ਕੁਲਦੀਪ ਸਿੰਘ ਇਸ ਪੈਟਰੋਲ ਪੰਪ ਉੱਪਰ ਨਾਈਟ ਡਿਊਟੀ ਕਰਦਾ ਹੈ। ਬੀਤੀ ਰਾਤ ਵੀ ਉਹ ਆਪਣੀ ਭਰੀ ਹੋਈ ਬੰਦੂਕ ਲੈ ਕੇ ਘੁੰਮ ਰਿਹਾ ਸੀ ਕਿ ਅਚਾਨਕ ਉਸਦੀ ਬੰਦੂਕ ਵਿੱਚੋਂ ਗੋਲੀ ਚਲ ਗਈ, ਜੋ ਕਿ ਪੈਟਰੋਲ ਪੰਪ ਉਪਰ ਹੀ ਕੰਮ ਕਰਦੇ ਕਰਿੰਦੇ ਪੰਕਜ ਦੇ ਜਾ ਲੱਗੀ। ਪੰਕਜ ਦੀ ਗੋਲੀ ਲੱਗਣ ਕਾਰਨ ਮੌਕੇ ਉਪਰ ਹੀ ਮੌਤ ਹੋ ਗਈ। ਪੰਕਜ ਇਸ ਸਮੇੱ ਮਟੌਰ ਵਿਖੇ ਰਹਿੰਦਾ ਸੀ ਜਦੋੱ ਕਿ ਪਿੱਛੋਂ ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਸ ਦਾ 27 ਅਪ੍ਰੈਲ ਨੂੰ ਵਿਆਹ ਹੋਣ ਵਾਲਾ ਸੀ। ਉਧਰ, ਸੋਹਾਣਾ ਥਾਣਾ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਗੋਲੀ ਚਲਣ ਦੀ ਘਟਨਾ ਦੇ ਤੁਰੰਤ ਬਾਅਦ ਪੈਟਰੋਲ ਪੰਪ ਦੇ ਦੂਸਰੇ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ ਅਤੇ ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਪੰਕਜ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਸਰਕਾਰੀ ਹਸਪਤਾਲ ਫੇਜ਼-6 ਵਿੱਚ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗੰਨਮੈਨ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਬੰਦੂਕ ਵੀ ਕਬਜ਼ੇ ਵਿੱਚ ਲੈ ਲਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ