nabaz-e-punjab.com

‘ਇੰਜੈਕਸ਼ਨ ਸੇਫਟੀ ਪ੍ਰੋਗਰਾਮ’ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ: ਬ੍ਰਹਮ ਮਹਿੰਦਰਾ

ਪੰਜਾਬ ਨੇ ‘’ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਗਨੋਸਿਟਿਕ (ਫਾਇੰਡ) ਨਾਲ ਕੀਤਾ ਸਮਝੌਤਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਜੁਲਾਈ:
ਪੰਜਾਬ ਸਰਕਾਰ ਨੇ ‘ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਗਨੋਸਿਟਿਕ’ (ਫਾਇੰਡ) ਨਾਲ ਸਮਝੋਤਾ ਕੀਤਾ ਹੈ ਜਿਸ ਅਧੀਨ ਹੁਣ ਫਾਇੰਡ ਸਿਹਤ ਵਿਭਾਗ ਨੂੰ ‘ਰੈਪਿਡ ਟੈਸਟ ਕਿੱਟਾਂ’ ਮੁੱਹਈਆ ਕਰਵਾਇਆ ਕਰੇਗੀ। ਜਿਸ ਨਾਲ ਐਚ.ਆਈ.ਵੀ. ਪੀੜਤ-ਮਰੀਜਾਂ, ਨਸ਼ਾ-ਪੀੜਤਾਂ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੀ ਹਾਇਪਾਟਾਇਟਸ ਦੀ ਬਿਮਾਰੀ ਨਾਲ ਸਬੰਧਤ ਸਕਰੀਨਿੰਗ ਕੀਤੀ ਜਾਵੇਗੀ। ਇਹ ਸਮਝੋਤਾ ‘ਵਿਸ਼ਵ ਹਾਇਪਾਟਾਇਟਸ ਡੇਅ’ ’ਤੇ ਆਯੋਜਿਤ ਰਾਜ ਪੱਧਰੀ ਸਮਾਗਮ ਦੇ ਮੌਕੇ ਬ੍ਰਹਮ ਮਹਿੰਦਰਾ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਸਮਾਗਮ ਵਿਚ ਸੰਬੋਧਨ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦੀ ਭਾਈਵਾਲੀ ਨਾਲ ਪੰਜਾਬ ਸਰਕਾਰ ਨੇ ‘ਇੰਜੈਕਸ਼ਨ ਸੇਫਟੀ ਪ੍ਰੋਗਰਾਮ’ ਦੀ ਵੀ ਸ਼ੁਰੂਆਤ ਕੀਤੀ ਗਈ ਹੈ।
ਇਸ ਖਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਜਿਸ ਦੁਆਰਾ ਇਕ ਮਰੀਜ ਤੋਂ ਦੂਜੇ ਮਰੀਜ ਨੂੰ ਹੋਣ ਵਾਲੀ ਇਨਫੈਕਸ਼ਨ ਦੁਆਰਾ ਹੋਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ ਲਈ ਆਰ.ਯੂ.ਪੀ. ਸਰਿੰਜਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਦੱਸਿਆ ਕਿ ‘ਫਾਊਂਡੇਸ਼ਨ ਫਾਰ ਇਨੋਵੇਟਿਵ ਨਿਊ ਡਾਇਗਨੋਸਿਟਿਕ’ (ਫਾਇੰਡ) ਜਿਲ੍ਹਾ ਸੰਗਰੂਰ, ਬੰਠਿਡਾ, ਤਰਨਤਾਰਨ, ਅਤੇ ਹਿੁਸ਼ਆਰਪੁਰ ਵਿਖੇ ਚਾਰ ਮਸ਼ੀਨਾਂ ਸਥਾਪਿਤ ਕਰੇਗਾ ਜਿਸ ਦੁਆਰਾ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਦੇ ਮੈਡੀਕਲ ਟੈਸਟ ਮੁਫਤ ਕੀਤੇ ਜਾਣਗੇ। ਬਾਕੀ ਜਿਲ੍ਹਿਆਂ ਦੇ ਮਿਆਦੀ ਬਿਮਾਰੀਆਂ ਦੇ ਟੈਸਟ ਵੀ ਇਨ੍ਹਾਂ ਮਸ਼ੀਨਾਂ ਦੁਆਰਾ ਹੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਦਾ ਸੰਚਾਲਨ ਕਰਨ ਲਈ ਸਟਾਫ ਅਤੇ ਖਰਚਾ ਵੀ ਫਾਇੰਡ ਮੁਹੱਈਆ ਕਰਵਾਏਗਾ।
ਸ੍ਰੀ ਮਹਿੰਦਰਾ ਨੇ ‘ਵਿਸ਼ਵ ਹਾਇਪਾਟਾਇਟਸ ਡੇ’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਦਿਵਸ ਵਿਸ਼ੇਸ਼ ਤੌਰ ਤੇ ਕਿਸੇ ਇਕ ਬਿਮਾਰੀ ਦੇ ਕਾਰਨ ਅਤੇ ਬਚਾਓ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਪ੍ਰਚਲਿਤ ਬਿਮਾਰੀਆਂ ’ਤੇ ਕਾਬੂ ਪਾਇਆ ਜਾ ਸਕੇ।ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿਚ ਇਹ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਬਾਰ ਦਾ ਵਿਸ਼ਾ ਹਾਇਪਾਟਾਇਟਸ ਦਾ ਖਾਤਮਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾਇਪਾਟਾਇਟਸ-ਸੀ ਦੇ ਮਾਡਲ ਦੀ ਸ਼ਲਾਘਾ ਵਿਸ਼ਵ ਸਿਹਤ ਸੰਸਥਾ ਵਲੋਂ ਵੀ ਕੀਤੀ ਗਈ ਹੈ ਅਤੇ ਇਸ ਨੂੰ ਕੌਮੀਂ ਪੱਧਰ ਤੇ ਅਪਣਾਉਣ ਲਈ ਵੀ ਦੂਜਿਆਂ ਰਾਜਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਡਾ.ਪਰਾਕਿਨ ਡਿਪਟੀ ਹੈੱਡ ਵਿਸ਼ਵ ਸਿਹਤ ਸੰਸਥਾ, ਭਾਰਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਅਤੇ ਪੰਜਾਬ ਸਰਕਾਰ ਸੰਯੁਕਤ ਰੂਪ ਵਿਚ ਹਾਇਪਾਟਾਇਟਸ-ਸੀ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਉਣਗੇ।
ਸਿਹਤ ਮੰਤਰੀ ਨੇ ਕਿਹਾ ਕਿ ‘ਕਲਿੰਟਨ ਹੈਲਥ ਐਕਸਸ ਇਨੀਸ਼ਿਏਟਿਵ’ ਅਤੇ ‘ਈਕੋ’ ਦੇ ਉਦੱਮ ਅਤੇ ਸਹਿਯੋਗ ਸਦਕਾ ਹੀ ਅਸੀਂ ਹਾਇਪਾਟਾਇਟਸ-ਸੀ ਸਬੰਧੀ ਜਾਗਰੂਕਤਾ ਫਲਾਅ ਰਹੇਂ ਹਾਂ ਅਤੇ ਹਾਲਾਤਾਂ ਦਾ ਜਾਇਜ਼ਾ ਲੈਕੇ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਪੀ.ਜੀ.ਆਈ. ਦੀ ਮੱਦਦ ਨਾਲ ਖਾਕਾ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਸ ਬਿਮਾਰੀ ਤੋਂ ਹੋਣ ਵਾਲੇ ਪ੍ਰਭਾਵ ਅਤੇ ਇਸ ਦੇ ਫੈਲਣ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਜ਼ਿਲ੍ਹਿਆਂ ਵਿਚ ਬੀਤੇ ਕੱਲ ਤੱਕ 32000 ਹਾਇਪਾਟਾਇਟਸ ਦੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਲਾਜ ਦੌਰਾਨ 93 ਫੀਸਦੀ ਹਾਂ-ਪੱਖੀ ਨਤੀਜੇ ਹਾਂਸਲ ਹੋਏ ਹਨ ਜੋ ਕਿ ਪੂਰੇ ਦੇਸ਼ ਭਰ ਵਿਚੋਂ ਸੱਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਹਾਇਪਾਟਾਇਟਸ-ਸੀ ਦਾ ਇਲਾਜ ਲਈ 35 ਤੋਂ 50 ਹਜਾਰ ਦੀ ਦਵਾਈ ਮਰੀਜਾਂ ਨੂੰ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …