ਪੰਜਾਬ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰਾਂ ਵਿੱਚ ਦਹਿਸ਼ਤ ਦੀ ਥਾਂ ਵਧੀਆਂ ਮਾਹੌਲ ਸਿਰਜਣ ’ਤੇ ਜ਼ੋਰ

ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰਨ ਵਾਲੇ ਅਮਲੇ ਨੂੰ ਨਿਰਧਾਰਿਤ ਖੇਤਰ ਤੇ ਸੋਧੀਆਂ ਹੋਈਆਂ ਨਵੀਆਂ ਹਦਾਇਤਾਂ ਕੀਤੀਆਂ ਜਾਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ:
ਪੰਜਾਬ ਭਰ ਵਿੱਚ 28 ਫਰਵਰੀ ਨੂੰ ਬਾਰ੍ਹਵੀਂ ਜਮਾਤ ਦੀਆਂ ਸ਼ੁਰੂ ਹੋਣ ਜਾ ਰਹੀਆਂ ਪ੍ਰੀਖਿਆਵਾਂ ਵਿੱਚ ਪ੍ਰੀਖਿਆਰਥੀਆਂ ਦੇ ਉਡਣ ਦਸਤਿਆਂ ਦੀ ਅਚਨਚੇਤ ਚੈਕਿੰਗ ਦੌਰਾਨ ਦਹਿਸਤ ਪਾਉਣ ਦੀ ਥਾਂ ਵਧੀਆਂ ਮਾਹੌਲ ਸਿਰਜਣ ਲਈ ਸਿੱਖਿਆ ਬੋਰਡ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ ਅਤੇ ਇਸ ਬਾਰੇ ਨਵੀਆਂ ਅਤੇ ਸਟੀਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਕੇਵਲ ਇਸ ਗੱਲ ਵੱਲ ਹੀ ਤਵੱਜੋ ਨਹੀਂ ਦਿੱਤੀ ਜਾ ਰਹੀ ਕਿ ਪ੍ਰੀਖਿਆਵਾਂ ਚੋਂ ਨਕਲ ਕਿਵੇਂ ਬੰਦ ਕੀਤੀ ਜਾਵੇ ਸਗੋਂ ਇਸ ਵਾਰ ਪ੍ਰੀਖਿਆਵਾਂ ਲਈ ਕਿੰਨਾ ਵਧੀਆ ਮਾਹੌਲ ਅਸੀਂ ਵਿਦਿਆਰਥੀਆਂ ਲਈ ਸਿਰਜ ਸਕਦੇ ਹਾਂ, ਇਹ ਉਸ ਤੋਂ ਵੀ ਮਹੱਤਵ ਪੂਰਨ ਕਦਮ ਹੋਵੇਗਾ ਕਿਉਂਕਿ ਅਸੀਂ ਪੜ੍ਹਨ ਵਾਲੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾਂ।
ਸ੍ਰੀ ਢੋਲ ਨੇ ਦੱਸਿਆ ਕਿ ਇਸ ਵਾਰ ਯਕੀਨੀ ਬਣਾਇਆ ਜਾਵੇਗਾ ਕਿ ਪੇਪਰ ਦੇ ਰਹੇ ਬੱਚੇ ਕਿਸੇ ਵੀ ਕਾਰਨ ਪ੍ਰੇਸ਼ਾਨ ਨਾ ਹੋਣ। ਇਸ ਸਬੰਧੀ ਪ੍ਰੀਖਿਆਵਾਂ ਦੇ ਅਮਲ ਵਿੱਚ ਸ਼ਰੀਕ ਸਾਰੇ ਅਮਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਵੱਲੋਂ ਪ੍ਰੀਖਿਆ ਹਾਲ ਵਿੱਚ ਗੱਲਾਂ ਕਰਕੇ, ਚਾਹ-ਪਾਣੀ ਪੀਣ ਸਮੇਂ ਵੀ ਬੱਚਿਆਂ ਦੀ ਇਕਾਗਰਤਾ ਭੰਗ ਨਾ ਹੋਵੇ ਇਸ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਇਸ ਵਾਰ ਕਿਸੇ ਵੀ ਬੱਚੇ ਨੂੰ ਜੋੜੇ ਉਤਾਰ ਕੇ ਪੇਪਰ ਵਿੱਚ ਨਹੀਂ ਬਿਠਾਇਆ ਜਾਵੇਗਾ। ਇਮਤਿਹਾਨ ਕੇਂਦਰ ਵਿੱਚ ਦਾਖ਼ਲ ਹੋਣ ਵਾਲੇ ਬੱਚਿਆਂ ਦੀ ਜ਼ਰੂਰਤ ਅਨੁਸਾਰ ਤਲਾਸ਼ੀ ਲੈਣ ਦੀ ਪਰਕਿਰਿਆ ਦਾਖਲ ਹੋਣ ਸਮੇਂ ਤੋਂ ਪਹਿਲਾਂ ਹੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰਨ ਵਾਲੇ ਅਮਲੇ ਨੂੰ ਨਿਰਧਾਰਤ ਖੇਤਰ ਵਿੱਚ ਅਤੇ ਸੋਧੀਆਂ ਹੋਈਆਂ ਨਵੀਆਂ ਹਦਾਇਤਾਂ ਅਨੁਸਾਰ ਹੀ ਅਤੇ ਪ੍ਰੀਖਿਆ ਕੇੱਦਰ ਵਿੱਚ ਢੁਕਵਾਂ, ਸ਼ਾਂਤ ਅਤੇ ਵਿਦਿਆਰਥੀਆਂ ਪੱਖੀ ਮਾਹੌਲ ਸਿਰਜਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਿੱਖਿਆ ਬੋਰਡ ਦੇ ਮੁਖੀ ਨੇ ਕਿਹਾ ਕਿ ਅੱਜ ਬੋਰਡ ਮੈਂਬਰਾਂ ਦੀ ਮੀਟਿੰਗ ਦੌਰਾਨ ਮੈਂਬਰਾਂ ਨੂੰ ਪ੍ਰੀਖਿਆਵਾਂ ਦੀ ਨਿਗਰਾਨੀ ਲਈ ਜਿਲ੍ਹੇ ਅਲਾਟ ਕੀਤੇ ਗਏ ਹਨ। ਬੋਰਡ ਮੈਂਬਰ ਆਪਣੇ ਜਿਲ੍ਹੇ ਦੇ ਸੰਬੰਧਿਤ ਡੀਈਓ ਨਾਲ ਤਾਲਮੇਲ ਕਰਕੇ ਆਪਣੇ ਨਿਰਧਾਰਤ ਖੇਤਰ ਵਿੱਚ ਪਰੀਖਿਆਵਾਂ ਨੂੰ ਨਕਲ ਰਹਿਤ ਬਣਾਉਣ ਅਤੇ ਹਰ ਪੱਖੋੱ ਸਫ਼ਲ ਬਣਾਉਣ ਲਈ ਯੋਗਦਾਨ ਪਾਉਣਗੇ। ਸ੍ਰੀ ਢੋਲ ਨੇ ਦੱਸਿਆ ਹੈ ਕਿ ਇਸ ਵਾਰ ਪੁਲੀਸ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਬੱਚਾ ਕਿਸੇ ਦੀ ਥਾਂ ਪੇਪਰ ਦਿੰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਪਰਚਾ ਦਰਜ ਕਰਕੇ ਤੁਰੰਤ ਜ਼ਰੂਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਨਾਜ਼ਕ ਪ੍ਰੀਖਿਆਵਾਂ ਕੇੱਦਰਾਂ ਦੀ ਵਿਸ਼ੇਸ਼ ਚੌਕਸੀ ਰੱਖੀ ਜਾਵੇਗੀ। ਇਸ ਸਬੰਧੀ, ਸਬੰਧਤ ਸਮੂਹ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਵੀ ਅਪੀਲ ਕੀਤੀ ਗਈ ਹੈ। ਬੋਰਡ ਦੇ ਚੇਅਰਮੈਨ ਵੱਲੋਂ ਜਾਰੀ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਪੇਪਰਾਂ ਦੀ ਮਾਰਕਿੰਗ ਕਰਨ ਵਾਲੇ ਐਗਜਾਮੀਨਰ ਵੱਲੋਂ ਸਮੂਹਿਕ ਨਕਲ ਦੇ ਕੇਸ ਬੋਰਡ ਦੇ ਧਿਆਨ ਵਿੱਚ ਲਿਆਂਦੇ ਜਾਂਦੇ ਹਨ ਤਾਂ ਸਬੰਧਤ ਕੇਂਦਰ ਦੇ ਬਾਕੀ ਪੇਪਰਾਂ ਨੂੰ ਅਜਿਹੀ ਗਲਤੀ ਦੇ ਦ੍ਰਿਸ਼ਟੀਕੋਣ ਤੋਂ ਵਾਚਿਆ ਜਾਵੇਗਾ ਅਤੇ ਗਲਤੀ ਹੋਣ ਦੀ ਸੂਰਤ ਵਿੱਚ ਉਸ ਕੇਂਦਰ ਦੇ ਜ਼ਿੰਮੇਵਾਰ ਸਾਰੇ ਅਮਲੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…