ਮੰਤਰੀ ਮੰਡਲ ਵੱਲੋਂ ਸਿਵਲ ਹਸਪਤਾਲ ਮੁਹਾਲੀ ਦੀ 0.92 ਏਕੜ ਵਾਧੂ ਜ਼ਮੀਨ ਮੈਕਸ ਹਸਪਤਾਲ ਨੂੰ ਦੇਣ ਸਬੰਧੀ ਮਨਜ਼ੂਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 1 ਮਾਰਚ:
ਮੈਕਸ ਹੈਲਥਕੇਅਰ ਗਰੁੱਪ ਦੀ ਬੇਨਤੀ ਨੂੰ ਸਵਿਕਾਰਦਿਆਂ, ਪੰਜਾਬ ਮੰਤਰੀ ਮੰਡਲ ਵੱਲੋਂ ਸਿਹਤ ਵਿਭਾਗ ਦੀ 0.92 ਏਕੜ ਜ਼ਮੀਨ 200 ਬੈੱਡਾਂ ਦੀ ਸਮਰੱਥਾ ਵਾਲੇ ਮੈਕਸ ਹਸਪਤਾਲ, ਮੁਹਾਲੀ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਜੋ ਇਸ ਹਸਪਤਾਲ ਦੀ ਸਮਰੱਥਾ ਵਿਚ 100 ਹੋਰ ਬੈਡ ਸ਼ਾਮਲ ਕੀਤੇ ਜਾ ਸਕਣ ਜਿਸ ਨਾਲ ਖਿੱਤੇ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਇਹ ਫੈਸਲਾ ਵਿੱਤ ਵਿਭਾਗ ਦੀਆਂ ਕੁਝ ਸ਼ਰਤਾਂ ਅਧੀਨ ਲਿਆ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਹਸਪਤਾਲ, ਮੁਹਾਲੀ ਦੀ ਉਕਤ ਜ਼ਮੀਨ ਨੂੰ ਟਰਾਂਸਫਰ ਕਰਨ ਲਈ ਮੈਕਸ ਹੈਲਥਕੇਅਰ ਨਾਲ ਰਿਆਇਤੀ ਸਮਝੌਤਾ ਕੀਤਾ ਗਿਆ ਹੈ। ਇਸ ਜ਼ਮੀਨ ਦੀ 389.57 ਲੱਖ ਰੁਪਏ ਫੀਸ ਦੇ ਨਾਲ, ਸਰਕਾਰ ਨੂੰ ਕੁੱਲ ਮਾਲੀਆ ਦਾ 5 ਫੀਸਦੀ ਵਾਧੂ ਮਾਲੀਆ ਹਾਸਲ ਹੋਵੇਗਾ ਜੋ ਮੈਕਸ ਵੱਲੋਂ 100 ਬੈਡ ਸ਼ਾਮਲ ਕਰਨ ਨਾਲ ਹਾਸਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਸਮੇਂ ਪਿਛਲੇ 10 ਮਹੀਨਿਆਂ ਦੌਰਾਨ, ਸਿਹਤ ਸੰਭਾਲ ਸਹੂਲਤਾਂ ਅਤੇ ਕੋਵਿਡ-19 ਮਰੀਜਾਂ ਦੇ ਪ੍ਰਬੰਧਨ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਭਾਗੀਦਾਰੀ ਵੱਡੀ ਪੱਧਰ ’ਤੇ ਸਾਹਮਣੇ ਆਈ ਹੈ। ਸਿਹਤ ਵਿਭਾਗ ਸੂਬੇ ਵਿੱਚ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਸਿਹਤ ਸੰਸਥਾਵਾਂ ’ਤੇ ਨਿਰਭਰ ਕਰਦਾ ਹੈ ਅਤੇ ਸਾਰੀਆਂ ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਮਹਾਂਮਾਰੀ ਪ੍ਰਬੰਧਨ ਵਿਚ ਸਰਕਾਰ ਦੇ ਯਤਨਾਂ, ਖਾਸ ਕਰ ਤੀਜੇ ਦਰਜੇ/ਆਈ.ਸੀ.ਯੂ. ਬੈਡਾਂ ਵਿੱਚ ਸਹਾਇਤਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਕਾਬਲੇਗੌਰ ਹੈ ਕਿ ਸਤੰਬਰ 2011 ਵਿੱਚ ਸਥਾਪਤ ਕੀਤਾ ਗਿਆ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਨਿਊਰੋ ਸਾਇੰਸਿਜ਼, ਕਾਰਡੀਆਕ ਸਾਇੰਸਜ਼, ਕੈਂਸਰ ਕੇਅਰ, ਆਰਥੋਪੈਡਿਕਸ, ਨੈਫਰੋਲੋਜੀ, ਯੂਰੋਲੋਜੀ, ਓਬਸਟੈਟਿ੍ਰਕ ਅਤੇ ਗਾਇਨੀਕੋਲੌਜੀ ਸਬੰਧੀ ਸੇਵਾਵਾਂ ਪ੍ਰਦਾਨ ਕਰਦਾ ਹੈ।
ਕੋਵਿਡ ਦੇ ਚੁਣੌਤੀਪੂਰਨ ਸਮੇਂ ਦੌਰਾਨ, ਹਸਪਤਾਲ ਨੇ 700 ਤੋਂ ਵੱਧ ਤੀਜੇ ਦਰਜੇ ਅਤੇ ਦੂਜੇ ਦਰਜੇ ਦੇ ਮਰੀਜ਼ਾਂ ਦਾ ਇਲਾਜ ਕੀਤਾ। ਇਹ 247 ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਦਾ ਹੈ। ਐਮਰਜੈਂਸੀ ਵਿਭਾਗਾਂ ਨੇ ਪਿਛਲੇ 6 ਮਹੀਨਿਆਂ ਵਿੱਚ ਲਗਭਗ 1000 ਤੋਂ ਵੱਧ ਕੋਵਿਡ ਮਰੀਜ਼ਾਂ ਨੂੰ ਸੰਭਾਲਿਆ ਅਤੇ ਇੱਕ ਵਰਚੁਅਲ 247 ਕਲੀਨਿਸੀਅਨ ਕਵਰ ਨਾਲ ਨਰਸਿੰਗ ਸਹਾਇਤਾ ਰਾਹੀਂ ਕੋਵਿਡ ਮਰੀਜਾਂ ਨੂੰ ‘ਹੋਮ ਕੇਅਰ’ ਸੇਵਾਵਾਂ ਪ੍ਰਦਾਨ ਕੀਤੀਆਂ।

Load More Related Articles
Load More By Nabaz-e-Punjab
Load More In Business

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…