nabaz-e-punjab.com

ਪੰਜਾਬ ਕੈਬਨਿਟ ਵੱਲੋਂ ਲੈਂਡ ਬੈਂਕਿੰਗ ਬਣਾਉਣ ਲਈ ਲੈਂਡ ਪੂਲਿੰਗ ਪਾਲਿਸੀ-2013 ਵਿੱਚ ਪ੍ਰਸਤਾਵਿਤ ਸੋਧ ਨੂੰ ਹਰੀ ਝੰਡੀ

ਵਪਾਰਕ ਜ਼ਮੀਨ ਤਬਾਦਲੇ ਲਈ ਵੱਧ ਹਿੱਸੇ ਨਾਲ ਜ਼ਮੀਨ ਮਾਲਕਾਂ ਨੂੰ 15 ਫੀਸਦੀ ਮੁਆਵਜ਼ਾ ਦੇਣ ਦਾ ਫ਼ੈਸਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 22 ਮਾਰਚ:
ਪੰਜਾਬ ਮੰਤਰੀ ਮੰਡਲ ਨੇ ਅੱਜ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਿਟੀ (ਗਮਾਡਾ) ਦੇ ਤਜਵੀਜ਼ਤ ਐਰੋ ਸਿਟੀ ਵਿਸਥਾਰ ਪ੍ਰਾਜੈਕਟ ਲਈ ਲੈਂਡ ਬੈਂਕਜ਼ ਬਣਾਉਣ ਲਈ ਜ਼ਮੀਨ ਮਾਲਕਾਂ ਨੂੰ ਘੱਟੋ ਘੱਟ 15 ਫ਼ੀਸਦ ਮੁਆਵਜ਼ੇ ਨਾਲ ਲੈਂਡ ਪੂਲਿੰਗ ਪਾਲਿਸੀ-2013 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫ਼ੈਸਲਾ ਅੱਜ ਸ਼ਾਮ ਇਥੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਉਨਾਂ ਕਿਹਾ ਕਿ ਇਸ ਸੋਧ ਨਾਲ ਲੈਂਡ ਪੂਲਿੰਗ ਰਾਹੀਂ ਅਰਬਨ ਅਸਟੇਟ ਲਈ ਲੈਂਡ ਬੈਂਕਜ਼ ਬਣਾਉਣ ਵਿੱਚ ਮਦਦ ਮਿਲੇਗੀ।
ਪੰਜਾਬ ਕੈਬਨਿਟ ਨੇ ਫ਼ੈਸਲਾ ਕੀਤਾ ਕਿ ਜੇਕਰ ਜ਼ਮੀਨ ਮਾਲਕ ਚਾਹੁੰਣਗੇ ਤਾਂ ਕਮਰਸ਼ੀਅਲ ਇਲਾਕੇ ਦਾ ਵੱਧ ਹਿੱਸਾ ਉਨਾਂ (ਜ਼ਮੀਨ ਮਾਲਕਾਂ) ਨੂੰ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜਿਹੇ ਕੇਸਾਂ ਵਿੱਚ ਉਨ੍ਹਾਂ ਨੂੰ ਰਿਹਾਇਸ਼ੀ ਇਲਾਕੇ ਦਾ ਹਿੱਸਾ 1:3 ਦੇ ਅਨੁਪਾਤ ਨਾਲ ਘੱਟ ਦਿੱਤਾ ਜਾਵੇਗਾ। ਇਹ ਸੋਧ ਐਰੋ ਸਿਟੀ ਮੋਹਾਲੀ ਦੀ ਆਲੇ-ਦੁਆਲੇ ਦੇ ਕਿਸਾਨਾਂ ਅਤੇ ਦਾਅਵੇਦਾਰਾਂ ਨਾਲ ਵਿਸਤ੍ਰਤ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਪੇਸ਼ ਕੀਤੀ ਗਈ ਸੀ। ਇੱਥੇ 70 ਤੋਂ 80 ਫੀਸਦੀ ਜ਼ਮੀਨ ਮਾਲਕ ਆਪਣੀ ਜ਼ਮੀਨ ਪ੍ਰਸਤਾਵਿਤ ਐਰੋ ਸਿਟੀ ਦੇ ਪਾਸਾਰ ਵਾਸਤੇ ਲੈਂਡ ਪਿੂਗ ਲਈ ਦੇਣ ਲਈ ਉਤਸੁਕ ਹਨ।
ਬਹੁਤ ਥੋੜੀ ਗਿਣਤੀ ਕਿਸਾਨ ਹੋਰਾਂ ਇਲਾਕਿਆਂ ਵਿਚ ਖੇਤੀ ਵਾਲੀ ਜ਼ਮੀਨ ਖਰੀਦਣ ਲਈ ਨਕਦ ਮੁਆਵਜ਼ੇ ਦੀ ਮੰਗ ਕਰਦੇ ਸਨ ਜਦਕਿ ਥੋੜੇ ਜਿਹੇ ਕਿਸਾਨਾਂ ਨੇ ਭੌਂ ਪ੍ਰਾਪਤੀ ਐਕਟ ਦੇ ਸਬੰਧ ਵਿਚ ਜ਼ੋਰ ਦਿੱਤਾ ਅਤੇ ਉਨਾਂ ਨੇ ਕਾਨੂੰਨ ਅਨੁਸਾਰ ਨੋਟੀਫਿਕੇਸ਼ਨ ਅਤੇ ਐਵਾਰਡ ਜਾਰੀ ਕਰਨ ਲਈ ਕਿਹਾ ਤਾਂ ਜੋ ਉਨਾਂ ਨੂੰ ਆਮਦਨ ਕਰ ਵਿਭਾਗ ਤੋਂ ਕੋਈ ਪ੍ਰੇਸ਼ਾਨੀ ਦਰਪੇਸ਼ ਨਾ ਆਵੇ। ਬੁਲਾਰੇ ਅਨੁਸਾਰ ਕਿਸਾਨਾਂ ਨੇ ਪਿਛਲੀ ਵਾਰ ਦੇ ਲੈਂਡ ਪਿੂਗ ਸਬੰਧੀ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਅਹਿਮ ਜਾਣਕਾਰੀ ਦਿੰਦਿਆਂ ਲੈਂਡ ਪੂਲਿੰਗ ਪਾਲਸੀ-2013 ਵਿੱਚ ਸੋਧ ਕਰਨ ਦਾ ਸੁਝਾਅ ਵੀ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …