nabaz-e-punjab.com

ਪੰਜਾਬ ਦੇ ਮੁੱਖ ਮੰਤਰੀ 2 ਅਕਤੂਬਰ ਨੂੰ ਐਸ ਏ ਐਸ ਨਗਰ ਵਿਖੇ ਇਕ ਮੈਗਾ ਕੈਂਪ ਦੌਰਾਨ ਐਮ ਜੀ ਐਸ ਵੀ ਵਾਈ ਦੇ ਲਾਭਪਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਗੇ

ਐਸ ਐਚ ਜੀ ਮੈਂਬਰਾਂ ਲਈ ਵਾਹਨ ਦੀ ਖਰੀਦ ਵਾਸਤੇ ਆਜੀਵਿਕਾ ਗ੍ਰਮੀਣ ਐਕਸਪ੍ਰੈਸ ਯੋਜਨਾ ਦੀ ਵੀ ਸ਼ੁਰੂਆਤ ਕਰਣਗੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 29 ਸਤੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2 ਅਕਤੂਬਰ ਨੂੰ ਐਸ.ਏ.ਐਸ ਨਗਰ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ (ਐਮ.ਜੀ.ਐਸ.ਵੀ.ਵਾਈ) ਦੇ ਲਾਭਪਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਰਾਜ ਪੱਧਰੀ ਮੈਗਾ ਕੈਂਪ ਦਾ ਉਦਘਾਟਨ ਕਰਨਗੇ ਅਤੇ ਇਸ ਦੇ ਨਾਲ ਹੀ ਵਾਹਨ ਖਰੀਦਣ ਲਈ ਸਵੈ ਸਹਾਇਤਾ ਗਰੁੱਪ ਮੈਂਬਰਾਂ (ਐਸ ਐਚ ਜੀ) ਨੂੰ ਵਿਆਜ ਰਹਿਤ ਕਰਜ਼ਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ ਦੀ ਸ਼ੁਰੂਆਤ ਵੀ ਕਰਨਗੇ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਇਹ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ 2 ਅਕਤੂਬਰ ਨੂੰ ਸੂਬੇ ਭਰ ਵਿੱਚ ਸਬ-ਡਿਵੀਜ਼ਨ ਪੱਧਰ ‘ਤੇ ਅਜਿਹੇ 90 ਮੈਗਾ ਕੈਂਪ ਲਗਾਏ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਮ ਜੀ ਐਸ ਵੀ ਵਾਈ ਦੇ ਹੇਠ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਦੇ ਲਾਭਾਂ ਤੋਂ ਕੋਈ ਵੀ ਹੱਕਦਾਰ ਲਾਭਪਾਤਰੀ ਵਾਂਝਾ ਨਾ ਰਹੇ। ਐਮ ਜੀ ਐਸ ਵੀ ਵਾਈ ਦੇ ਹੇਠ ਸ਼ੁਰੂ ਕੀਤੀ ਆਟਾ-ਦਾਲ, ਸ਼ਗਨ, ਐਸ.ਸੀ/ਬੀ.ਸੀ ਕਰਜ਼ੇ, ਘਰ-ਘਰ ਰੋਜ਼ਗਾਰ, ਅਪੰਗਤਾ ਸਰਟੀਫਿਕੇਟ, ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਮੁਦਰਾ ਕਰਜ਼ੇ ਵਰਗੀਆਂ ਸ਼ੁਰੂ ਕੀਤੀਆਂ ਵੱਖ ਵੱਖ ਸਕੀਮਾਂ ਦੇ ਹੇਠ 6,33,268 ਲਾਭਪਾਤਰੀਆਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਅਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ (ਏ.ਜੀ.ਈ.ਵਾਈ) ਦੀ ਵੀ ਸ਼ੁਰੂਆਤ ਕਰਣਗੇ ਜਿਸਦੇ ਹੇਠ ਸਵੈ ਸਹਾਇਤਾ ਗਰੁੱਪ ਮੈਂਬਰਾਂ ਨੂੰ ਵਿਆਜ਼ ਰਹਿਤ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ ਜੋ 6 ਲੱਖ ਰੁਪਏ ਤੱਕ ਦੀ ਲਾਗਤ ਵਾਲਾ ਵਾਹਨ ਖਰੀਦ ਸਕਦੇ ਹਨ। ਇਹ ਸਕੀਮ ਨੇਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ ਦੇ ਹੇਠ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਸਵੈ ਸਹਾਇਤਾ ਗਰੁੱਪ ਦੇ 123 ਪਰਿਵਾਰਾਂ ਨੂੰ ਲਾਭ ਮੁਹੱਈਆ ਕਰਵਾਉਣਾ ਹੈ।
ਇਸ ਸਕੀਮ ਦੇ ਹੇਠ ਬਿਨਾ ਵਿਆਜ ਦੇ ਕਰਜ਼ੇ ਦਾ ਵਾਪਸੀ ਭੁਗਤਾਨ ਵੱਧ ਤੋਂ ਵੱਧ 6 ਸਾਲ ਦੇ ਸਮੇਂ ਦੌਰਾਨ ਦਿੱਤਾ ਜਾ ਸਕੇਗਾ। ਇਸ ਤੋਂ ਬਾਅਦ ਵਾਹਨ ਸਵੈ ਸਹਾਇਤਾ ਗਰੁੱਪ ਦੇ ਮੈਂਬਰ ਦੇ ਨਾਂ ਤਬਦੀਲ ਕਰ ਦਿੱਤਾ ਜਾਵੇਗਾ। ਇਹ ਸਕੀਮ ਸੱਭ ਤੋਂ ਪਹਿਲਾਂ ਸੂਬੇ ਦੇ 6 ਬਲਾਕਾਂ ਵਿੱਚ ਪਾਇਲਟ ਪ੍ਰਾਜੈਕਟ ਵਜੋਂ 3 ਸਾਲ ਦੇ ਵਾਸਤੇ 2018-19 ਤੋਂ 2020-21 ਤੱਕ ਸ਼ੁਰੂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…