Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਚਰਚਿਤ ਗਾਇਕ ਹਨੀ ਸਿੰਘ ਦੀਆਂ ਮੁਸ਼ਕਲਾਂ ਵਧੀਆਂ, ਮੁਹਾਲੀ ਪੁਲੀਸ ਵੱਲੋਂ ਕੇਸ ਦਰਜ ਪੰਡਤ ਰਾਓ ਧਰੇਨਵਰ ਨੇ ਐਸਐਸਪੀ ਨੂੰ ਪੱਤਰ ਲਿਖ ਕੇ ਕੀਤੀ ਗਾਇਕ ਹਨੀ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ: ਪੰਜਾਬ ਦੇ ਬਹੁ-ਚਰਚਿਤ ਪੌਪ ਗਾਇਕ ਰੈਪਰ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਪੁਲੀਸ ਨੇ ਅੌਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਾਲੇ ਗਾਣੇ ਗਾਉਣ ਦੇ ਦੋਸ਼ ਵਿੱਚ ਹਨੀ ਸਿੰਘ ਦੇ ਖ਼ਿਲਾਫ਼ ਇੱਥੋਂ ਦੇ ਥਾਣਾ ਮਟੌਰ ਵਿੱਚ ਆਈਪੀਸੀ ਦੀ ਧਾਰਾ 294,506 ਅਤੇ 67 ਆਈਟੀ ਐਕਟ ਅਤੇ ਇਨਡੀਮੈਂਟਰਿਪਜ਼ੇਟੇਸ਼ਨ ਆਫ਼ ਵਿਮੈਨ (ਪ੍ਰੋਹੀਬਸ਼ਨ) ਐਕਟ 1986 ਦੀ ਧਾਰਾ 6 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗਾਇਕ ਖ਼ਿਲਾਫ਼ ਇਹ ਕਾਰਵਾਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਹਨੀ ਸਿੰਘ ਦੇ ਇਸ ਗੀਤ ਨੂੰ ਰਿਲੀਜ਼ ਕਰਨ ਵਾਲੀ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਹਨੀ ਸਿੰਘ ਤੇ ਕੰਪਨੀ ਮਾਲਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਹਨੀ ਸਿੰਘ ਨੇ ਆਪਣੇ ਚਰਚਿਤ ਗੀਤ ‘ਮੱਖਣਾਂ’ ਵਿੱਚ ਅੌਰਤਾਂ ਪ੍ਰਤੀ ਸ਼ਬਦਾਵਲੀ ਕਾਫੀ ਇਤਰਾਜ਼ਯੋਗ ਹੈ। ਗਾਇਕ ਨੇ ਇਸ ਗੀਤ ਅੰਦਰ ‘ਮੈਂ ਹੂੰ ਵਿਮੈਨਾਈਜ਼ਰ’ ਜਿਹੀ ਸ਼ਬਦਾਵਲੀ ਵਰਤੀ ਹੈ। ਹਾਲਾਂਕਿ ਇਸ ਚਰਚਿਤ ਗੀਤ ਵਿੱਚ ਪ੍ਰਸਿੱਧ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਵੀ ਆਪਣੀ ਆਵਾਜ਼ ਦਿੱਤੀ ਹੈ ਪ੍ਰੰਤੂ ਫਿਲਹਾਲ ਉਸ ਨੂੰ ਇਸ ਕੇਸ ’ਚੋਂ ਬਾਹਰ ਰੱਖਿਆ ਗਿਆ ਹੈ। ਇਨ੍ਹੀਂ ਦਿਨੀਂ ਹਨੀ ਸਿੰਘ ਦੇ ਇਸ ਵਿਵਾਦਿਤ ਗੀਤ ਦਾ ਮੁੱਦਾ ਸੋਸ਼ਲ ਮੀਡੀਆ ’ਤੇ ਵੱਡੇ ’ਤੇ ਭਖਿਆ ਹੋਇਆ ਹੈ। ਗੀਤ ਵਿੱਚ ਅੌਰਤਾਂ ਦੇ ਅਪਮਾਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ ਗੁਲਾਟੀ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਲਿਖਤੀ ਰੂਪ ਵਿੱਚ ਗਾਇਕ ਹਨੀ ਸਿੰਘ ਦੇ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਡੀਜੀਪੀ ਨੇ ਕਮਿਸ਼ਨ ਦੇ ਇਸ ਪੱਤਰ ਨੂੰ ਜਾਂਚ ਲਈ ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਕੋਲ ਭੇਜ ਦਿੱਤਾ। ਜਿਨ੍ਹਾਂ ਅੱਗੇ ਥਾਣਾ ਮਟੌਰ ਦੇ ਐਸਐਚਓ ਜਗਦੇਵ ਸਿੰਘ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ। ਥਾਣਾ ਮੁਖੀ ਨੇ ਦੱਸਿਆ ਕਿ ਮਹਿਲਾ ਕਮਿਸ਼ਨ ਦੇ ਪੱਤਰ ਨੂੰ ਆਧਾਰ ਬਣਾ ਕੇ ਗਾਇਕ ਹਨੀ ਸਿੰਘ ਅਤੇ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਵੱਖ-ਵੱਖ ਪਹਿਲੂਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਾਇਕ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਜਾਣ ’ਤੇ ਜਾਂਚ ਅਧਿਕਾਰੀ ਨੇ ਸਿਰਫ਼ ਏਨਾ ਹੀ ਕਿਹਾ ਕਿ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। (ਬਾਕਸ ਆਈਟਮ) ਉਧਰ, ਸੂਤਰਾਂ ਦਾ ਕਹਿਣਾ ਹੈ ਕਿ ਹਨੀ ਸਿੰਘ ਦੀ ਦਿਨ ਪ੍ਰੀਤ ਵਿੱਚ ਵੱਧ ਰਹੀ ਲੋਕਪ੍ਰਿਅਤਾ ਨੂੰ ਢਾਹ ਲਗਾਉਣ ਲਈ ਇਹ ਕਿਸੇ ਵਿਰੋਧੀ ਗਰੁੱਪ ਦੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਵੀ ਗਾਇਕ ਦੇ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਹਨੀ ਦੇ ਕਈ ਸਮਰਥਕਾਂ ਨੇ ਕਿਹਾ ਕਿ ਫਿਲਮਾਂ ਵਿੱਚ ਸ਼ਰ੍ਹੇਆਮ ਅੌਰਤਾਂ ਦੀ ਇੱਜ਼ਤ ਲੁੱਟਣ ਅਤੇ ਜਿਸਮਾਨੀ ਸ਼ੋਸ਼ਣ ਦਾ ਆਮ ਵਰਤਾਰਾ ਹੈ ਪ੍ਰੰਤੂ ਉਧਰ ਕਿਸੇ ਦਾ ਧਿਆਨ ਨਹੀਂ ਜਾਂਦਾ ਹੈ। ਇਹੀ ਨਹੀਂ ਹੁਣ ਤਾਂ ਪੰਜਾਬੀ ਫਿਲਮਾਂ ਵਿੱਚ ਵੀ ਅਸ਼ਲੀਲਤਾਂ ਦੇ ਦ੍ਰਿਸ਼ ਦਿਖਾਏ ਜਾਣ ਲੱਗੇ ਹਨ। ਉਦੋਂ ਤਾਂ ਸਾਰੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ। (ਬਾਕਸ ਆਈਟਮ) ਉਧਰ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਲਈ ਆਵਾਜ਼ ਬੁਲੰਦ ਕਰਨ ਵਾਲੇ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਐਸਐਸਪੀ ਨੂੰ ਪੱਤਰ ਲਿਖ ਕੇ ਗਾਇਨ ਹਨੀ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲੀਸ ਨੂੰ ਸੁਝਾਅ ਦਿੱਤਾ ਕਿ ਗਾਇਕ ਕਿਤੇ ਵਿਦੇਸ਼ ਉਡਾਰੀ ਨਾ ਮਾਰ ਜਾਵੇ। ਲਿਹਾਜ਼ਾ ਮੁਹਾਲੀ, ਚੰਡੀਗੜ੍ਹ ਸਮੇਤ ਪੰਜਾਬ ਅਤੇ ਦੇਸ਼ ਭਰ ਦੇ ਸਮੂਹ ਹਵਾਈ ਅੱਡਿਆਂ ’ਤੇ ਏਅਰਪੋਰਟ ਸਟਾਫ਼ ਅਤੇ ਅੰਬੈਸੀ ਨੂੰ ਅਗਾਊਂ ਇਤਲਾਹ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਅੌਰਤਾਂ ਦਾ ਅਪਮਾਨ ਅਤੇ ਗਾਣਿਆਂ ਵਿੱਚ ਅਸ਼ਲੀਲਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ: ਮੰਗ ਕੀਤੀ ਕਿ ਗਾਣਿਆਂ ਦੀ ਸ਼ੂਟਿੰਗ ਦੌਰਾਨ ਹਥਿਆਰਾਂ ਅਤੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ’ਤੇ ਵੀ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ