Nabaz-e-punjab.com

ਪੰਜਾਬ ਖੁਰਾਕ ਸਪਲਾਈ ਵਿਭਾਗ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਖ਼ਰੀਦੇ ਝੋਨੇ/ਚੌਲਾਂ ਦੀਆਂ 5.03 ਲੱਖ ਬੋਰੀਆਂ ਦੀ ਵਿਕਰੀ ‘ਤੇ ਰੋਕ ਲਗਾਉਣ ਵਿੱਚ ਮਿਲੀ ਕਾਮਯਾਬੀ: ਭਾਰਤ ਭੂਸ਼ਨ ਆਸ਼ੂ

ਵਿਭਾਗ ਵੱਲੋਂ ਰੱਖੀ ਜਾ ਰਹੀ ਹੈ ਨਿਰੰਤਰ ਨਜ਼ਰ

ਬਰਨਾਲਾ ਵਿੱਚ ਗ਼ੈਰਕਾਨੂੰਨੀ ਝੋਨੇ ਦੇ 5 ਟਰੱਕ ਅਤੇ ਚੌਲਾਂ ਦਾ 1 ਟਰੱਕ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 1 ਦਸੰਬਰ:
ਪੰਜਾਬ ਖੁਰਾਕ ਸਪਲਾÎਈ ਵਿਭਾਗ ਦੀ ਵਿਜੀਲੈਂਸ ਟੀਮ ਵੱਲੋਂ ਬਰਨਾਲਾ ਵਿੱਚ ਦੇਰ ਰਾਤੀਂ ਕੀਤੀ ਇੱਕ ਕਾਰਵਾਈ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਲਈ ਦੂਸਰੇ ਰਾਜਾਂ ਤੋਂ ਲਿਆਂਦਾ ਝੋਨਾ/ਚਾਵਲ ਲਿਜਾ ਰਹੇ 6 ਟਰੱਕਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਛਾਪੇਮਾਰੀ ਨਾਲ ਰਾਜ ਵਿੱਚ ਹੁਣ ਤੱਕ ਝੋਨੇ ਦੀਆਂ ਕੁੱਲ 5.03 ਲੱਖ ਬੋਰੀਆਂ ਜ਼ਬਤ ਕੀਤੀਆਂ ਗਈਆਂ ਹਨ , ਉਕਤ ਜਾਣਕਾਰੀ ਸੂਬੇ ਦੇ ਖ਼ਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦਿੱਤੀ।
ਸ੍ਰੀ ਆਸ਼ੂ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਖ਼ਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਲਗਾਤਾਰ ਨਜ਼ਰਸਾਨੀ ਸਦਕਾ ਬੀਤੇ ਦੋ ਮਹੀਨਿਆਂ ਦੌਰਾਨ ਕੀਤੀਆਂ ਛਾਪੇਮਾਰੀਆਂ ਵਿੱਚ ਵਿਭਾਗ ਵੱਲੋਂ 18865 ਮੀਟ੍ਰਿਕ ਟਨ ਝੋਨਾ/ਚਾਵਲ ਜ਼ਬਤ ਕੀਤੇ ਜਾ ਚੁੱਕੇ ਹਨ। ਜ਼ਬਤ ਕੀਤਾ ਝੋਨਾ ਹੋਰਨਾ ਸੂਬਿਆਂ ਤੋਂ ਘੱਅ ਕੀਮਤ ਤੇ ਖ਼ਰੀਦਿਆ ਝੋਨਾ/ਚਾਵਲ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਿਆ ਜਾਣਾ ਸੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਹਾਲ ਹੀ ਵਿੱਚ ਬਰਨਾਲਾ ਵਿਖੇ ਕੀਤੀ ਛਾਪੇਮਾਰੀ ਦੌਰਾਨ ਹੋਰਾਂ ਸੂਬਿਆਂ ਤੋਂ 5 ਝੋਨੇ ਦੇ ਟਰੱਕਾਂ ਅਤੇ 1 ਚੌਲਾਂ ਦੇ ਟਰੱਕ ਰਾਹੀਂ ਪੰਜਾਬ ਲਿਆਂਦੀਆਂ ਜਾ ਰਹੀਆਂ ਝੋਨੇ/ਚਾਵਲ ਦੀਆਂ 3000 ਬੋਰੀਆਂ ਜ਼ਬਤ ਕੀਤੀਆਂ ਗਈਆਂ।
ਮੁੱਢਲੀ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਬਰਨਾਲਾ ਦੇ ਇÎੱਕ ਵਪਾਰੀ ਵੱਲੋਂ ਹੋਰਾਂ ਸੂਬਿਆਂ ਤੋਂ ਸਟਾਰ ਐਗਰੋ ਅਤੇ ਕਿਸਾਨ ਟਰੇਡਿੰਗ ਕੰਪਨੀ ਨਾਂ ਦੀਆਂ ਦੋ ਫਰਜ਼ੀ ਫਰਮਾਂ ਦੇ ਨਾਮ ਹੇਠ ਸਸਤੇ ਭਾਅ ਵਿੱਚ ਖ਼ਰੀਦਿਆ ਝੋਨਾ/ਚਾਵਲ ਮਿੱਲ ਮਾਲਕਾਂ, ਆੜ•ਤੀਆਂ ਤੇ ਸੂਬੇ ਦੀ ਮੰਡੀਆਂ ਵਿੱਚ ਐਮਐਸਪੀ ਰੇਟ ‘ਤੇ ਵੇਚਿਆ ਜਾਣਾ ਸੀ।
ਸੂਬੇ ਵਿੱਚ ਹੋਰਾਂ ਸੂਬਿਆਂ ਤੋਂ ਅਜਿਹਾ ਰਿਕਾਰਡ ਰਹਿਤ ਝੋਨਾ/ਚਾਵਲ ਲਿਆਉਣ ਅਤੇ ਵੇਚਣ ਦੇ ਮੱਦੇਨਜ਼ਰ ਉਕਤ ਫਰਜ਼ੀ ਫਰਮਾਂ ‘ਤੇ ਧਨੌਲਾ ਪੁਲਿਸ ਥਾਣਾ ਵਿੱਚ ਮਕੱਦਮਾ ਦਰਜ ਕਰ ਲਿਆ ਗਿਆ ਹੈ। ਇਨ•ਾਂ ਫਰਮਾਂ ਵੱਲੋਂ ਮਾਰਕੀਟ ਕਮੇਟੀ ਫੀਸ ਵੀ ਤਾਰੀ ਨਹੀਂ ਸੀ ਜਾਂਦੀ, ਅੰਤਰ ਰਾਜੀ ਸਰਹੱਦ ‘ਤੇ ਬਿੱਲ ਦੇਣਾ ਹੁੰਦਾ ਹੈ ਅਤੇ ਮਾਰਕੀਟ ਕਮੇਟੀ ਦੀ ਫੀਸ ਆਪਣੇ ਟਿਕਾਣੇ ‘ਤੇ ਪਹੁੰਚ ਕੇ ਤਾਰਨੀ ਹੁੰਦੀ ਹੈ ਪਰ ਕਿÀੁਂ ਕਿ ਉਕਤ ਫਰਮਾਂ ਫਰਜ਼ੀ ਸਨ ਇਸ ਲਈ ਇਨ•ਾਂ ਵੱਲੋਂ ਕਦੇ ਵੀ ਝੋਨਾ/ਚਾਵਲ ਦੀ ਖ਼ਰੀਦ ਜਾਂ ਵਿਕਰੀ ਸਬੰਧੀ ਰਿਪੋਰਟ ਨਹੀਂ ਦਿੱਤੀ ਗਈ। ਮਾਰਕੀਟ ਕਮੇਟੀ ਫੀਸ ਤੋਂ ਬਚਣ ਲਈ ਇਹ ਸਿੱਧਾ ਖ਼ਰੀਦਣ ਵਾਲੇ ਨਾਲ ਸੌਦਾ ਕਰਦੇ ਸਨ ਅਤੇ ਰਿਕਾਰਡ ਰਹਿਤ ਝੋਨਾ ਵੇਚ ਦਿੰਦੇ ਸਨ। ਦੂਜੇ ਪਾਸੇ ਖ਼ਰੀਦਦਾਰ ਝੋਨੇ ਨੂੰ ਮੰਡੀ ਵਿੱਚੋਂ ਕਿਸਾਨ ਤੋਂ ਖ਼ਰੀਦਿਆ ਦਰਸਾਕੇ ਅਤੇ ਐਮਐਸਪੀ ਦਾ 300 ਤੋਂ 600 ਰੁਪਏ ਪ੍ਰਤੀ ਕਵਿੰਟਲ ਕਮਾ ਰਹੇ ਹਨ। ਇਸ ੇ ਤਰ•ਾਂ ਦੇ ਇੱਕ ਹੋਰ ਮਾਮਲੇ ਵਿੱਚ ਬੀਤੇ ਦਿਨੀਂ ਸਟਾਰ ਐਗਰੋ ਦਾ ਇੱਕ ਟਰੱਕ ਰਾਤੀ 2 ਵਜੇ ਲੁਧਿਆਣਾ ਦੇ ਸਲੇਮ ਟਾਬਰੀ ਖੇਤਰ ਵਿੱਚ ਝੋਨਾ ਉਤਾਰਨ ਸਮੇਂ ਕਾਬੂ ਕੀਤਾ ਗਿਆ ਸੀ। ਜਦਕਿ 2 ਟਰੱਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ। ਸ਼ੁੱਕਰਵਾਰ ਨੂੰ ਚਲਾਈ ਗਈ ਮੁਹਿਮ ਦੌਰਾਨ ਪਟਿਆਲਾ ਜਿਲ•ੇ ਦੇ ਦੇਵੀਗੜ• ਅਤੇ ਰਾਮਨਗਰ ਨਾਲ ਲਗਦੀ ਸਰਹੱਦ ਉੱਤੇ ਲਗਾਏ ਦੋ ਨਾਕਿਆਂ ਦੌਰਾਨ ਅਜਿਹੇ ਹੋਰ ਪੰਜ ਟਰੱਕਾਂ ਨੂੰ ਜਾਂਚ ਲਈ ਰੋਕਿਆ ਗਿਆ ਜਿੰਨ•ਾਂ ਵਿੱਚ ਝੋਨਾ ਤੇ ਚਾਵਲ ਲੱਦਿਆ ਹੋਇਆ ਸੀ। ਇਨ•ਾਂ ਵਿੱਚੋਂ ਦੋ ਟਰੱਕ ਉਸ ਵਪਾਰੀ ਦੇ ਸਨ ਜਿਸਦੇ ਟਰੱਕ ਬਰਨਾਲਾ ਵਿਖੇ ਫੜੇ ਗਏ ਸਨ ਅਤੇ ਐਫਆਈਆਰ ਦਰਜ ਹੋਈ ਸੀ।
ਮੰਤਰੀ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਦਾ ਪੂਰਾ ਅਮਲ ਮੁਕੰਮਲ ਹੋਣ ਤੱਕ ਜਾਂਚ ਟੀਮਾਂ ਆਪਣੀ ਕਾਰਵਾਈ ਜਾਰੀ ਰੱਖਣਗੀਆਂ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…