Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਨਾਲ ਸਮਝੌਤਾ ਸਹੀਬੰਧ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿੱਚ ਮੁੱਖ ਸਕੱਤਰ ਨੇ ਕੀਤਾ ਸਮਝੌਤਾ, ਲੋਕ ਪੱਖੀ ਨੀਤੀਆਂ ਤਿਆਰ ਕਰਨ ਵਿੱਚ ਮਿਲੇਗੀ ਮਦਦ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਅਪਰੈਲ: ਪੰਜਾਬ ਸਰਕਾਰ ਵੱਲੋਂ ਅਬਦੁਲ ਲਤੀਫ ਜਮੀਲ ਪਾਵਰਟੀ ਐਕਸ਼ਨ ਲੈਬ, ਸਾਊਥ ਏਸ਼ੀਆ (ਜੇ-ਪਾਲ ਐਸ.ਏ) ਨਾਲ ਇੱਥੇ ਪੰਜਾਬ ਭਵਨ ਵਿਖੇ ਇਕ ਸਮਝੌਤਾ ਸਹੀਬੰਧ ਕੀਤਾ ਗਿਆ ਹੈ ਜਿਸ ਅਨੁਸਾਰ ਜੇ-ਪਾਲ ਸੂਬੇ ਨੂੰ ਗਰੀਬੀ ਦੂਰ ਕਰਨ ਅਤੇ ਲੋਕ ਪੱਖੀ ਨੀਤੀਆਂ ਤਿਆਰ ਕਰਨ ਲਈ ਸਹੀ ਤੱਥ ਅਤੇ ਅੰਕੜੇ ਮੁਹੱਈਆ ਕਰਵਾਏਗਾ।ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿਚ ਇਸ ਸਮਝੌਤੇ ’ਤੇ ਹਸਤਾਖਰ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਅਤੇ ਜੇ-ਪਾਲ ਦੀ ਕਾਰਜਕਾਰੀ ਨਿਰਦੇਸ਼ਕ ਸ਼ੋਬਿਨੀ ਮੁਖਰਜੀ ਨੇ ਕੀਤੇ। ਇਸ ਮੌਕੇ ਬੋਲਦਿਆਂ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਜੇ-ਪਾਲ ਦੇ ਕੋ-ਫਾਊਂਡਰ ਤੇ ਨਿਰਦੇਸ਼ਕ ਅਤੇ ਅਮਰੀਕਾ ਵਿਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਅਭਿਜੀਤ ਬੈਨਰਜੀ ਦਾ ਸ਼ੁਕਰੀਆਂ ਕਰਦਿਆਂ ਕਿਹਾ ਕਿ ਜੇ-ਪਾਲ ਵੱਲੋਂ ਕੀਤੀ ਖੋਜ ਤੇ ਮੁਲਾਂਕਣ ਤੋਂ ਬਾਅਦ ਦਿੱਤੇ ਅੰਕੜਿਆਂ ਨਾਲ ਪੰਜਾਬ ਸਰਕਾਰ ਵੱਲੋਂ ਸਾਰਥਕ ਤੇ ਢੁਕਵੀਆਂ ਨੀਤੀਆਂ ਬਣਾਉਣ ਤੇ ਲਾਗੂ ਕਰਨ ਵਿਚ ਮਹੱਤਵਪੂਰਣ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨਾਲ ਜੁੜੇ ਵੱਖ-ਵੱਖ ਵਿਭਾਗਾਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਅਸਰਦਾਰ ਤਰੀਕੇ ਨਾਲ ਲੋਕਾਂ ਤੱਕ ਪਹੁੰਚਦਾ ਕੀਤਾ ਜਾ ਸਕੇਗਾ। ਇਸ ਮੌਕੇ ਉਨ੍ਹਾਂ ਸ੍ਰੀ ਬੈਨਰਜੀ ਨਾਲ ਭਾਵਨਾਤਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਂਝ ਵੀ ਪੰਜਾਬ ਅਤੇ ਬੰਗਾਲ ਵਿਚ ਬਹੁਤ ਸਾਂਝਾਂ ਹਨ ਅਤੇ ਆਜ਼ਾਦੀ ਤੋਂ ਬਾਅਦ ਦੋਵਾਂ ਰਾਜਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਅਤੇ ਅਰਥਚਾਰੇ ਨੂੰ ਪੈਰਾਂ ’ਤੇ ਖੜ੍ਹਾ ਕਰਨ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਲੋਕ ਨੀਤੀਆਂ ਬਣਾਉਣ ਵਿਚ ਕਾਫੀ ਸਹਾਇਤਾ ਮਿਲੇਗੀ ਅਤੇ ਰਾਜ ਸਰਕਾਰ ਜਨਤਕ ਭਲਾਈ ਸਕੀਮਾਂ ਲਾਗੂ ਕਰਨ ਸਮੇਂ ਤੱਥਾਂ ਨੂੰ ਧਿਆਨ ਗੋਚਰੇ ਰੱਖੇਗੀ। ਪੰਜਾਬ ਸਰਕਾਰ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਪ੍ਰਸੰਸਾ ਕਰਦਿਆਂ ਪ੍ਰੋ. ਅਭਿਜੀਤ ਬੈਨਰਜੀ ਨੇ ਕਿਹਾ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਵਿਕਾਸ ਕੰਮਾਂ ਤੇ ਭਲਾਈ ਸਕੀਮਾਂ ਨੂੰ ਵਧੇਰੇ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਸਹੀ ਅੰਕੜਿਆਂ ਤੇ ਤੱਥਾਂ ਦੀ ਵਰਤੋਂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿਹਤ, ਸਕੂਲ ਸਿੱਖਿਆ, ਸਮਾਜਿਕ ਭਲਾਈ, ਕਿਰਤ ਤੇ ਰੁਜ਼ਗਾਰ, ਸਥਾਨਕ ਸਰਕਾਰਾਂ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਯੋਜਨਾ, ਵਿੱਤ ਅਤੇ ਦਿਹਾਤੀ ਵਿਕਾਸ ਵਰਗੇ ਵਿਭਾਗਾਂ ਨੂੰ ਆਪਣੀਆਂ ਨੀਤੀਆਂ ਬਣਾਉਣ ਵਿਚ ਬਹੁਤ ਜ਼ਿਆਦਾ ਸਹਾਇਤਾ ਮਿਲੇਗੀ। ਕਾਬਿਲੇਗੌਰ ਹੈ ਕਿ ਜੇ-ਪਾਲ ਕੌਮਾਂਤਰੀ ਪੱਧਰ ਦਾ ਇਕ ਖੋਜ ਨੈੱਟਵਰਕ ਹੈ ਜੋ ਕਿ ਵਿਕਾਸ ਕਾਰਜਾਂ ਲਈ ਸਟੀਕ ਮੁਲਾਂਕਣ ਅਤੇ ਅੰਕੜੇ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਨਾਲ ਦੁਨੀਆਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਸੰਸਥਾਵਾਂ ਜਿਵੇਂ ਐਮ.ਆਈ.ਟੀ. ਅਮਰੀਕਾ, ਹਾਵਰਡ, ਯੇਲ, ਸਟੈਨਫੋਰਡ, ਪ੍ਰਿੰਸਟਨ, ਲੰਡਨ ਸਕੂਲ ਆਫ ਇਕਨੋਮਿਕਸ ਅਤੇ ਫਲੇਮ ਪੂਨਾ ਦੇ 145 ਤੋਂ ਵੀ ਜ਼ਿਆਦਾ ਪ੍ਰੋਫੈਸਰ ਜੁੜੇ ਹੋਏ ਹਨ। ਇਸ ਮੌਕੇ ਕੇ.ਆਰ. ਲਖਨਪਾਲ, ਚੇਅਰਮੈਨ ਪ੍ਰਸ਼ਾਸਕੀ ਸੁਧਾਰ ਤੇ ਨੈਤਿਕਤਾ ਕਮਿਸ਼ਨ, ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਵਿਸ਼ਵਜੀਤ ਖੰਨਾ, ਵਧੀਕ ਮੁੱਖ ਸਕੱਤਰ ਯੋਜਨਾ, ਵਿੰਨੀ ਮਹਾਜਨ, ਵਧੀਕ ਮੁੱਖ ਸਕੱਤਰ ਹਾਊਸਿੰਗ ਤੇ ਸ਼ਹਿਰੀ ਵਿਕਾਸ, ਡਾ. ਜੀ. ਵਜਰਾਲਿੰਗਮ, ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ, ਐਸ.ਕੇ. ਸੰਧੂ, ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਸੰਜੇ ਕੁਮਾਰ, ਪ੍ਰਮੁੱਖ ਸਕੱਤਰ ਕਿਰਤ, ਰੋਸ਼ਨ ਸੁੰਕਾਰੀਆ, ਵਿੱਤੀ ਕਮਿਸ਼ਨਰ ਵਿਕਾਸ, ਆਰ. ਵੈਂਕਟ ਰਤਨਮ, ਪ੍ਰਮੁੱਖ ਸਕੱਤਰ ਐਸ.ਸੀ. ਬੀ.ਸੀ ਭਲਾਈ ਵਿਭਾਗ, ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਫੂਡ ਸਪਲਾਈ, ਏ.ਕੇ. ਸਿਨਹਾ, ਸਕੱਤਰ ਵਾਟਰ ਸਪਲਾਈ ਤੇ ਸੈਨੀਟੇਸ਼ਨ, ਜੇ.ਐਸ. ਬਾਲਾਮੂਰੂਗਨ, ਸਕੱਤਰ ਸਥਾਨਕ ਸਰਕਾਰਾਂ, ਸ਼ਿਵਦੁਲਾਰ ਸਿੰਘ, ਡਾਇਰੈਕਟਰ ਫੂਡ ਸਪਲਾਈ, ਡੀ.ਐਸ. ਮਾਂਗਟ, ਵਿਸ਼ੇਸ਼ ਸਕੱਤਰ ਯੋਜਨਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ