nabaz-e-punjab.com

ਪੰਜਾਬ ਸਰਕਾਰ ਵੱਲੋਂ ਸਾਲ 2019 ਲਈ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 19 ਦਸੰਬਰ:
ਪੰਜਾਬ ਸਰਕਾਰ ਵੱਲੋਂ ਸਾਲ 2019 ਲਈ 25 ਗਜ਼ਟਿਡ ਅਤੇ 33 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਰਾਖਵੀਆਂ ਛੁੱਟੀਆਂ ਵਿਚੋਂ ਪੰਜਾਬ ਸਰਕਾਰ ਦੇ ਮੁਲਾਜ਼ਮ 2 ਰਾਖਵੀਆਂ ਛੁੱਟੀਆਂ ਲੈ ਸਕਣਗੇ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗਜ਼ਟਿਡ ਛੁੱਟੀਆਂ ਵਿੱਚ 13 ਜਨਵਰੀ ਨੂੰ ਪ੍ਰਕਾਸ਼ ਗੁਰਪੂਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 26 ਜਨਵਰੀ ਨੂੰ ਗਣਤੰਤਰ ਦਿਵਸ, 19 ਫਰਵਰੀ ਨੂੰ ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ, 04 ਮਾਰਚ ਨੂੰ ਮਹਾ ਸ਼ਿਵਰਾਤਰੀ, 21 ਮਾਰਚ ਨੂੰ ਹੋਲੀ, 13 ਅਪ੍ਰੈਲ ਨੂੰ ਰਾਮ ਨੌਮੀ, 14 ਅਪ੍ਰੈਲ ਨੂੰ ਜਨਮ ਦਿਨ ਡਾ. ਬੀ.ਆਰ. ਅੰਬੇਡਕਰ/ਵਿਸਾਖੀ, 17 ਅਪ੍ਰੈਲ ਨੂੰ ਮਹਾਵੀਰ ਜੈਯੰਤੀ, 19 ਅਪ੍ਰੈਲ ਨੂੰ ਗੁੱਡ ਫਰਾਈਡੇ, 05 ਜੂਨ ਨੂੰ ਈਦ-ਉÎੱਲ-ਫਿਤਰ, 07 ਜੂਨ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, 17 ਜੂਨ ਨੂੰ ਕਬੀਰ ਜੈਯੰਤੀ, 12 ਅਗਸਤ ਨੂੰ ਈਦ-ਉÎੱਲ-ਜੂਹਾ (ਬਕਰੀਦ), 15 ਅਗਸਤ ਨੂੰ ਸੁਤੰਤਰਤਾ ਦਿਵਸ, 24 ਅਗਸਤ ਨੂੰ ਜਨਮ ਅਸ਼ਟਮੀ, 31 ਅਗਸਤ ਨੂੰ ਪਹਿਲਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 29 ਸਤੰਬਰ ਨੂੰ ਮਹਾਰਾਜ ਅਗਰਸੈਨ ਜੈਯੰਤੀ, 02 ਅਕਤੂਬਰ ਨੂੰ ਜਨਮ ਦਿਵਸ ਮਹਾਤਮਾ ਗਾਂਧੀ ਜੀ, 08 ਅਕਤੂਬਰ ਨੂੰ ਦੁਸਹਿਰਾ, 13 ਅਕਤੂਬਰ ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ, 27 ਅਕਤੂਬਰ ਨੂੰ ਦੀਵਾਲੀ, 28 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ, 12 ਨਵੰਬਰ ਨੂੰ ਪ੍ਰਕਾਸ਼ ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, 01 ਦਸੰਬਰ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 25 ਦਸੰਬਰ ਨੂੰ ਕ੍ਰਿਸਮਿਸ ਦਿਵਸ ਦੀ ਛੁੱਟੀ ਹੋਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਰਾਖਵੀਆਂ ਛੁੱਟੀਆਂ ਵਿੱਚ 01 ਜਨਵਰੀ ਨੂੰ ਨਵਾਂ ਸਾਲ ਦਿਵਸ, 13 ਜਨਵਰੀ ਨੂੰ ਲੋਹੜੀ, 03 ਫਰਵਰੀ ਨੂੰ ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ, 10 ਫਰਵਰੀ ਨੂੰ ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ, 08 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ, 21 ਮਾਰਚ ਨੂੰ ਹੋਲਾ-ਮੁਹੱਲਾ, 23 ਮਾਰਚ ਨੂੰ ਸ਼ਹੀਦੀ ਦਿਵਸ ਸ: ਭਗਤ ਸਿੰਘ ਜੀ, 08 ਅਪ੍ਰੈਲ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ, 01 ਮਈ ਨੂੰ ਮਈ ਦਿਵਸ, 07 ਮਈ ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ, 18 ਮਈ ਨੂੰ ਬੁੱਧ ਪੁਰਨਿਮਾ, 13 ਜੂਨ ਨੂੰ ਨਿਰਜਲਾ ਇਕਾਦਸ਼ੀ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ, 31 ਜੁਲਾਈ ਨੂੰ ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ ਜੀ, 05 ਸਤੰਬਰ ਨੂੰ ਜਨਮ ਦਿਵਸ ਬਾਬਾ ਜੀਵਨ ਜੀ, 07 ਸਤੰਬਰ ਨੂੰ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ, 10 ਸਤੰਬਰ ਨੂੰ ਮੁਹੱਰਮ, 12 ਸਤੰਬਰ ਨੂੰ ਸਾਰਾਗੜ•ੀ ਦਿਵਸ, 12 ਸਤੰਬਰ ਨੂੰ ਅਨੰਤ ਚਤੁਰਦਸ਼ੀ, 28 ਸਤੰਬਰ ਨੂੰ ਜਨਮ ਦਿਵਸ ਸ: ਭਗਤ ਸਿੰਘ ਜੀ, 15 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ, 16 ਅਕਤੂਬਰ ਨੂੰ ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ, 17 ਅਕਤੂਬਰ ਨੂੰ ਕਰਵਾ ਚੌਥ, 26 ਅਕਤੂਬਰ ਨੂੰ ਜਨਮ ਦਿਵਸ ਸੰਤ ਨਾਮਦੇਵ ਜੀ, 28 ਅਕਤੂਬਰ ਨੂੰ ਗੋਵਰਧਨ ਪੂਜਾ, 29 ਅਕਤੂਬਰ ਨੂੰ ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 01 ਨਵੰਬਰ ਨੂੰ ਨਵਾਂ ਪੰਜਾਬ ਦਿਵਸ, 02 ਨਵੰਬਰ ਨੂੰ ਛੱਠ ਪੂਜਾ, 10 ਨਵੰਬਰ ਨੂੰ ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ-ਉÎੱਨ-ਨਬੀ ਜਾਂ ਇਦ-ਏ-ਮਿਲਾਦ), 16 ਨਵੰਬਰ ਨੂੰ ਸ਼ਹੀਦੀ ਦਿਵਸ ਸ. ਕਰਤਾਰ ਸਿੰਘ ਸਰਾਭਾ ਜੀ ਅਤੇ 26, 27 ਅਤੇ 28 ਦਸੰਬਰ ਨੂੰ ਸ਼ਹੀਦੀ ਸਭਾ, ਸ੍ਰੀ ਫਤਿਹਗੜ• ਸਾਹਿਬ ਦੀ ਛੁੱਟੀ ਹੋਵੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…