Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਫੌਜੀਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਐਲਾਨ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਸਾਬਕਾ ਫੌਜੀਆਂ ਦੀ ਕੀਤੀ ਵਿਸ਼ਾਲ ਰੈਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵਿਕਾਸ ਲਈ ਮੰਗੀਆਂ ਵੋਟਾਂ, ਨਸ਼ਿਆਂ ਤੇ ਜ਼ੁਰਮਾਂ ਦੇ ਖ਼ਾਤਮੇ ਦਾ ਕੀਤਾ ਵਾਅਦਾ ਨਬਜ਼-ਏ-ਪੰਜਾਬ ਬਿਊਰੋ, ਪਠਾਨਕੋਟ, 30 ਸਤੰਬਰ: ਦੇਸ਼ ਦੀ ਆਜ਼ਾਦੀ ਦੀ ਰੱਖਿਆ ਕਰਨ ਲਈ ਫੌਜੀਆਂ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਫੌਜੀਆਂ ਨੂੰ ਹਰੇਕ ਪ੍ਰਸ਼ਾਸਕੀ ਦਫਤਰ ਵਿੱਚ ਬਣਦਾ ਮਾਣ-ਸਤਿਕਾਰ ਮਿਲੇਗਾ ਭਾਵੇਂ ਉਹ ਤਹਿਸੀਲਾਂ ਹੋਣ ਜਾਂ ਫਿਰ ਪੁਲਸ ਥਾਣੇ। ਗੁਦਾਸਪੁਰ ਦੇ ਸਰਬਾਂਗੀ ਵਿਕਾਸ ਦਾ ਵਾਅਦਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਵੋਟ, ਵਿਕਾਸ ਲਈ ਵੋਟ ਹੋਵੇਗੀ। ਅੱਜ ਏਥੇ ਸਾਬਕਾ ਫੌਜੀਆਂ ਦੀ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਤੁਹਾਡੇ ਵੱਲੋਂ ਦੇਸ਼ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਕਦੀ ਵੀ ਭੁਲਾਇਆ ਨਹੀਂ ਜਾਵੇਗਾ ਅਤੇ ਘੱਟੋ-ਘੱਟ ਇਹ ਮੇਰੀ ਸਰਕਾਰ ਵਿੱਚ ਤਾਂ ਹੋ ਹੀ ਨਹੀਂ ਸਕਦਾ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਸਰਕਾਰ ਵਿੱਚ ਤੁਹਾਨੂੰ ਪੂਰਾ ਸਤਿਕਾਰ ਅਤੇ ਨਿਆਂ ਮਿਲੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਕਿਸੇ ਵੀ ਸਮੱਸਿਆ ਲਈ ਮੇਰੇ ਕੋਲ ਸਿੱਧੇ ਪਹੁੰਚਣ ਤੋਂ ਹਿਚਕਾਇਓ ਨਾ।’’ ਗੁਰਦਾਸਪੁਰ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਸਮਰਥਨ ਦੇਣ ਦੀ ਸਾਬਕਾ ਫੌਜੀਆਂ ਨੂੰ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਸ ਖਿੱਤੇ ਲਈ ਸਭ ਤੋਂ ਵਧੀਆ ਉਮਮੀਦਵਾਰ ਹਨ। ਉਨ੍ਹਾਂ ਕਿਹਾ, ‘‘ਉਹ ਇੱਕ ਵਧੀਆ ਮਨੁੱਖ ਹਨ ਅਤੇ ਉਹ ਲੋਕ ਸਭਾ ਵਿੱਚ ਗੁਰਦਾਸਪੁਰ ਖਿੱਤੇ ਦੇ ਲੋਕਾਂ ਦੇ ਅਧਿਕਾਰਾਂ ਲਈ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਜਾਖੜ ਦੀ ਦਿੱਲੀ ਵਿਖੇ ਹੋਂਦ ਨਾਲ ਕਾਂਗਰਸ ਦੀ ਸੰਸਦ ਵਿੱਚ ਸ਼ਕਤੀ ਵਧੇਗੀ ਜਿੱਥੋ ਲੋਕਾਂ ਦੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਈ ਜਾ ਸਕੇਗੀ।’’ ਜਾਖੜ ਦੇ ‘ਬਾਹਰੀ’ ਹੋਣ ਦੇ ਵਿਰੋਧੀ ਧਿਰ ਦੇ ਭੰਡੀਪ੍ਰਚਾਰ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਦੀ ਵਜ੍ਹਾ ਕਾਰਨ ਪੰਜਾਬ ਇੱਕ ਛੋਟੇ ਜਹੇ ਸੂਬੇ ਤੱਕ ਸੀਮਤ ਹੋ ਗਿਆ ਹੈ। ਬਟਵਾਰੇ ਤੋਂ ਪਹਿਲਾਂ ਪੰਜਾਬ ਲਾਹੌਰ ਤੋਂ ਦਿੱਲੀ ਤੱਕ ਸੀ। ਅਕਾਲੀਆਂ ਵੱਲੋਂ ਸ਼ੁਰੂ ਕੀਤੀ ਪੰਜਾਬੀ ਸੂਬਾ ਲਹਿਰ ਦੇ ਨਤੀਜੇ ਵਜੋਂ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਬਣੇ। ਇਸ ਦੇ ਕਾਰਨ ਹੁਣ ਪੰਜਾਬ ਬਹੁਤ ਛੋਟਾ ਜਿਹਾ ਸੂਬਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪੰਜਾਬੀ ਨੂੰ ਬਾਹਰੀ ਕਹਿਣਾ ਅਜਿਹੇ ਲੋਕਾਂ ਦੀ ਸੌੜੀ ਸੋਚ ਦਾ ਨਤੀਜਾ ਹੈ। ਜਾਖੜ ਨੂੰ ਦਿੱਤੀ ਗਈ ਵੋਟ ਵਿਕਾਸ ਲਈ ਵੋਟ ਹੋਣ ਦੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਖਿੱਤੇ ਦੇ ਸਨਅਤੀਕਰਨ ਵਾਸਤੇ ਪਹਿਲਾਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪ੍ਰਸਤਾਵਿਤ ਸਨਅਤੀ ਨੀਤੀ ਵਿੱਚ ਇਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਆਪਣੀ ਸਰਕਾਰ ਦੀ ‘ਗਾਰਡੀਅਨ ਆਫ ਗਵਰਨੈਂਸ’ (ਜੀ.ਓ.ਜੀ.) ਸਕੀਮ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਫੌਜੀਆਂ ਦੀ ਸਵੈ-ਇਛਤ ਫੋਰਸ ਸਾਰੀਆਂ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਇਮਾਨਦਾਰੀ ਅਤੇ ਸੰਜੀਦਗੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਏਗੀ ਜਿਸ ਦੇ ਨਾਲ ਇਨ੍ਹਾਂ ਸਕੀਮਾਂ ਦਾ ਲਾਭ ਸਭ ਤੋਂ ਵੱਧ ਹੱਕਦਾਰ ਲੋਕਾਂ ਤੱਕ ਪਹੁੰਚ ਸਕੇਗਾ। ਸਰਕਾਰ ਦੀ ਇੱਕ ਰੁਪਏ ਦੀ ਗਰਾਂਟ ਵਿੱਚੋਂ ਲਾਭਪਾਤਰੀਆਂ ਤੱਕ ਸਿਰਫ 10 ਪੈਸੇ ਪਹੁੰਚਣ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਚਰਚਿਤ ਬਿਆਨ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੀ.ਓ.ਜੀ ਇੱਕ ਇੱਕ ਪੈਸਾ ਲੋਕਾਂ ’ਤੇ ਖਰਚੇ ਜਾਣ ਨੂੰ ਯਕੀਨੀ ਬਨਾਉਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਹੇਠ ਇੱਕ ਨਿਗਰਾਣੀ ਵਿਧੀ ਵਿਧਾਨ ਬਣਾਇਆ ਜਾਵੇਗਾ ਜਿਸ ਦੇ ਨਾਲ ਪਿੰਡਾਂ, ਤਹਿਸੀਲਾਂ ਅਤੇ ਜਿਲ੍ਹਾ ਪੱਧਰ ’ਤੇ ਨਿਰਵਿਘਨ ਕੰਮ ਕਾਜ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਸਕੀਮ ਦੇ ਹੇਠ ਸਾਬਕਾ ਫੌਜੀਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਅਤੇ ਉਹ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮ ਨੂੰ ਲਾਗੂ ਕਰਨ ’ਤੇ ਨਿਗਰਾਣੀ ਰੱਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਬਕਾ ਫੌਜੀਆਂ ਦੇ ਬੱਚਿਆਂ ਦੇ ਵਾਸਤੇ ਇੱਕ ਸੈਨਿਕ ਸਕੂਲ ਸਥਾਪਿਤ ਕਰੇਗੀ ਅਤੇ ਮਾਝਾ ਤੇ ਮਾਲਵਾ ’ਚ ਦੋ ਸਿਖਲਾਈ ਇੰਸਟੀਚਿਊਟ ਬਣਾਏ ਜਾਣਗੇ। ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਵਿਖੇ ਦੁਸਹਿਰੇ ਦੇ ਸਮਾਗਮ ਵਿੱਚ ਹਾਜ਼ਰ ਹੋਏ। ਦੁਸਹਿਰਾ ਗਰਾਉਂਡ ਵਿਖੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇੱਕੋ ਇੱਕ ਏਜੰਡਾ ਨਸ਼ਿਆਂ ਅਤੇ ਜ਼ੁਰਮਾਂ ਦਾ ਨਾਮੋ ਨਿਸ਼ਾਨ ਮਿਟਾਉਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਹਾੜੀ ਅਤੇ ਸਰਹੱਦੀ ਖੇਤਰਾਂ ਦੇ ਵਿਕਾਸ ਨੂੰ ਯਕੀਨੀ ਬਣਾਏਗੀ ਅਤੇ ਇਸ ਨੇ ਇਸ ਵਾਸਤੇ ਪਹਿਲਾਂ ਹੀ ਕੇਂਦਰ ਤੋਂ ਵਿਸ਼ੇਸ਼ ਪੈਕਜ਼ ਦੀ ਮੰਗ ਕੀਤੀ ਹੈ। ਇਤਿਹਾਸ ਤੋਂ ਕੁਝ ਸਬਕ ਸਿੱਖਣ ਦੀ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਰਤਮਾਨ ਦੁਨੀਆਂ ਵਿੱਚ ਨਸ਼ੇ ਅਤੇ ਜ਼ੁਰਮ ਹੀ ਸਭ ਤੋਂ ਵੱਡੀ ਬਿਮਾਰੀ ਹੈ ਅਤੇ ਉਨ੍ਹਾਂ ਦੀ ਸਰਕਾਰ ਇਨ੍ਹਾਂ ਨੂੰ ਖਤਮ ਕਰਨ ਲਈ ਬਚਨਵੱਧ ਹੈ। ਦੁਸਹਿਰੇ ਦੇ ਮੌਕੇ ਕੁਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਆਸ਼ਾ ਕੁਮਾਰੀ, ਵਿਧਾਇਕ ਅਮਿਤ ਵਿਜ ਅਤੇ ਜੋਗਿੰਦਰ, ਡੀ.ਡੀ.ਸੀ. ਦੇ ਪ੍ਰਧਾਨ ਅਨਿਲ ਵਿਜ, ਸਾਬਕਾ ਵਿਧਾਇਕ ਰਮਨ ਭੱਲਾ, ਸੁਖਦੇਵ ਵਡੇਰਾ ਅਤੇ ਵਿਭੂਤੀ ਸ਼ਰਮਾਂ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ