ਪੰਜਾਬ ਸਰਕਾਰ ਨਾਲ ਬਿਜਲੀ ਮੁਲਾਜ਼ਮ ਮੰਚ ਪੰਜਾਬ ਦੀ ਮੀਟਿੰਗ ਵਿੱਚ ਅਹਿਮ ਮੰਗਾਂ ਪ੍ਰਵਾਨ

ਬਿਜਲੀ ਨਿਗਮ ਵਿੱਚ ਏ.ਐਲ.ਐਮ ਸਮੇਤ ਪੰਜ ਹਜ਼ਾਰ ਮੁਲਾਜਮ ਭਰਤੀ ਕੀਤੇ ਜਾਣਗੇ:

ਬਿਜਲੀ ਮੁਲਾਜ਼ਮਾਂ ਨੂੰ 23 ਸਾਲਾ ਪ੍ਰਮੋਸਨ ਸਕੇਲ ਦੇਣ ਦਾ ਭਰੋਸਾ, ਮ੍ਰਿਤਕ ਕਰਮੀਆਂ ਦੇ ਵਾਰਸਾਂ ਨੂੰ ਵੀ ਮਿਲੇਗੀ ਨੌਕਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ, ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ,ਆਈ.ਟੀ.ਆਈ.ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕੋਮ ਤੇ ਟਰਾਸ਼ਕੋ ਦੇ ਆਧਾਰਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਪੰਜਾਬ ਸਰਕਾਰ ਦੇ ਪਾਵਰ ਸਕੱਤਰ ਸ੍ਰੀ ਏ.ਵੈਣੂ ਪ੍ਰਸਾਦ ਦੀ ਪ੍ਰਧਾਨਗੀ ਹੇਠ ਸਦਭਾਵਨਾਂ ਭਰੇ ਮਾਹੋਲ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਸਰਕਾਰ ਨਾਲ ਬਿਜਲੀ ਮੁਲਾਜਮ ਜਥੇਬੰਦੀਆਂ ਦੀ ਮੀਟਿੰਗ 2 ਘੰਟੇ ਚਲੀ।
ਮੀਟਿੰਗ ਵਿੱਚ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਬੋਰਡ ਮਨੈਜਮੈਟ ਨੂੰ ਕਿਹਾ ਪੰਜਾਬ ਦੇ ਸਮੱਚੇ ਬਿਜਲੀ ਮੁਲਾਜਮਾਂ ਨੂੰ ਪੈ ਬੈਡ 1 ਦਸਬੰਰ 2011 ਤੋ ਲਾਗੂ ਕੀਤਾ ਜਾਵੇ। ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ , ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਨਰਿੰਦਰ ਸਿੰਘ ਸੈਣੀ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਬਿਜਲੀ ਕਰਮਚਾਰੀਆ ਦੇ ਪੇੱ ਬੈਡ ਨੂੰ ਜਲਦੀ ਲਾਗੂ ਕਰ ਦਿੱਤਾ ਜਾਵੇਗਾ। ਮਨੈਜਮੇਟ ਨੇ ਮੰਚ ਨੂੰ ਵਿਸ਼ਵਾਸ ਦਿੱਤਾ ਕਿ ਬਿਜਲੀ ਨਿਗਮ ਵਿੱਚ ਪੰਜ ਹਜਾਰ ਕਰਮਚਾਰੀ ਭਰਤੀ ਕੀਤੇ ਜਾਣਗੇ। ਜਿਹਨਾਂ ਵਿੱਚ 2800 ਸਹਾਇਕ ਲਾਇਨਮੇਨ,300 ਜੇ.ਈ,300 ਹੇਠਲੀ ਸ਼੍ਰੇਣੀ ਕਲਰਕ, 250 ਐਸ.ਐਸ.ਏ ਅਤੇ ਹੋਰ ਕਰਮਚਾਰੀ ਭਰਤੀ ਕੀਤੇ ਜਾਣਗੇ। ਭਰਤੀ ਸਬੰਧੀ ਇਸਤਿਆਰ ਇਕ ਹਫਤੇ ਵਿੱਚ ਜਾਰੀ ਕਰ ਦਿੱਤਾ ਜਾਵੇਗੇ।ਵਰਕਚਾਰਜ਼ ਕਾਮਿਆ ਨੂੰ ਪੇ ਬੈਡ ਜਲਦੀ ਦੇ ਦਿੱਤਾ ਜਾਵੇਗਾ। ਮੈਨੇਜਮੇਟ ਨੇ ਇਹ ਵੀ ਵਿਸ਼ਵਾਸ ਦਿੱਤਾ ਕਿ ਮ੍ਰਿਤਕ ਕਰਮਚਾਰੀਆਂ ਦੇ 223 ਵਾਰਸਾ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
23 ਸਾਲਾ ਲਾਭ ਸਾਰੇ ਕਰਮਚਾਰੀਆ ਨੂੰ ਦੇਣ ਦਾ ਭਰੋਸਾ ਦਿੱਤਾ। ਰਿਟਾਇਰੀ ਕਰਮਚਾਰੀਆਂ ਨੂੰ ਬਿਜਲੀ ਰਿਆਇਤ ਦੇਣ ਸਬੰਧੀ ਏਜੰਡਾ ਬੋਰਡ ਦੀ ਮੀਟਿੰਗ ਵਿੱਚ ਵਿਚਾਰਿਆਂ ਜਾਵੇਗਾ।ਮੋਬਾਇਲ ਸਹੂਲਤ ਸਾਰੇ ਪੰਜਾਬ ਵਿੱਚ ਮੁਲਾਜਮਾਂ ਦੀ ਲਾਗੁ ਕਰ ਦਿੰਤੀ ਜਾਵੇਗੀ।ਆਉਟ ਸਰੋਸਿੰਗ ਤੇ ਕੰਮ ਕਰਦੇ ਕਰਮਚਾਰੀਆ ਨੂੰ ਪੱਕਾ ਕਰਨ ਅਤੇ ਥਰਮਲਾ ਨੂੰ ਚਲਾਉਣ ਤੇ ਵਿਚਾਰ ਕਰਨ ਲਈ 2 ਡਾਇਰੈਕਟਰਾਂ ਦੀ ਕਮੇਟੀ ਬਣਾਈ ਗਈ ਹੈ।ਸਿਆਸੀ ਅਧਾਰ ਤੇ ਕੀਤੀਆਂ ਬਦਲੀਆਂ ’ਤੇ ਵੀ ਜਲਦੀ ਵਿਚਾਰ ਕੀਤਾ ਜਾਵੇਗਾ। 15 ਸਤੰਬਰ ਨੂੰ ਦਿੱਤੇ ਧਰਨੇ ਦੇ ਦੌਰਾਨ ਮੁਲਾਜਮਾਂ ਦੀਆਂ ਕੱਟੀਆਂ ਤਨਖ਼ਾਹਾ ਦਿੱਤੀਆਂ ਜਾਣਗੀਆਂ।
ਅੱਜ ਦੀ ਮੀਟਿੰਗ ਵਿੱਚ ਬਿਜਲੀ ਨਿਗਮ ਦੇ ਚੈਅਰਮੇਨ ਸ੍ਰੀ ਏ.ਵੈਣੂ. ਪ੍ਰਸ਼ਾਦਿ, ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਸ੍ਰੀ ਐਸ.ਸੀ.ਅਰੋੜਾ, ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਡਵ, ਮੁੱਖ ਲੇਖਾ ਅਫਸਰ ਸ੍ਰੀ ਰਾਕੇਸ਼ ਪੁਰੀ ਅਤੇ ਉਪ ਸਕੱਤਰ ਆਈ.ਆਰ ਬੀ.ਐਸ ਗੁਰਮ ਅਤੇ ਮੁਲਜ਼ਮ ਜਥੇਬੰਦੀਆਂ ਵੱਲੋਂ ਹਰਭਜਨ ਸਿੰਘ ਪਿਲਖਣੀ, ਗੁਰਵੇਲ ਸਿੰਘ ਬੱਲਪੁਰੀਆ, ਨਰਿੰਦਰ ਸੈਣੀ, ਮਨਜੀਤ ਸਿੰਘ ਚਾਹਲ, ਆਰ.ਕੇ.ਤਿਵਾੜੀ, ਮਹਿੰਦਰ ਸਿੰਘ, ਦਵਿੰਦਰ ਸਿੰਘ ਪਸੋਰ, ਪੂਰਨ ਸਿੰਘ ਖਾਈ, ਨਰਿਦਰ ਬੱਲ, ਜਰਨੈਲ ਸਿੰਘ ਚੀਮਾ, ਐਸ.ਪੀ. ਸਿੰਘ ਲਹੋਰੀਆਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਬੰਸ ਸਿੰਘ ਦੀਦਾਰਗੜ੍ਹ, ਗੋਬਿੰਦਰ ਸਿੰਘ, ਕਮਲ ਕੁਮਾਰ ਪਟਿਆਲਾ, ਹਰਵਿੰਦਰ ਸਿੰਘ ਚੱਠਾ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…