Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਨੇ ਪੀਪੀਐਸਸੀ ਦੇ ਮੈਂਬਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਜੁਲਾਈ: ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੇ ਦੋ ਮੈਂਬਰਾਂ (ਆਫੀਸ਼ਲ) ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 18 ਅਗਸਤ, 2017 ਸ਼ਾਮ 5 ਵਜੇ ਤੱਕ ਹੈ। ਦਰਖਾਸਤਾਂ ਸਕੱਤਰ, ਪਰਸੋਨਲ ਵਿਭਾਗ (ਪੀ.ਪੀ.-3 ਬਰਾਂਚ), ਕਮਰਾ ਨੰਬਰ 6, ਛੇਵੀਂ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਦੇ ਪਤੇ ’ਤੇ ਭੇਜੀਆਂ ਜਾਣ। ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉੱਘੀਆਂ ਸਖਸ਼ੀਅਤਾਂ ਜੋ ਕਿ ਬੇਮਿਸਾਲ ਇਮਾਨਦਾਰੀ, ਉੱਚ ਗੁਣਵੱਤਾ ਅਤੇ ਪ੍ਰਸ਼ਾਸ਼ਕੀ ਤਜ਼ਰਬੇ ਵਾਲੇ ਹਨ, ਨੂੰ ਦਰਖਾਸਤਾਂ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਰਖਾਸਤਕਰਤਾ ਜਾਂ ਸਿਫਾਰਸ਼ਕਰਤਾ ਅਰਜ਼ੀ ਵਿਚ ਸਾਰੇ ਵੇਰਵਿਆਂ ਦੇ ਨਾਲ-ਨਾਲ ਇਹ ਵੀ ਦੱਸੇ ਕਿ ਉਸ ਖਿਲਾਫ ਕੋਈ ਫੌਜਦਾਰੀ, ਸਿਵਲ ਜਾਂ ਪ੍ਰਸ਼ਾਸ਼ਕੀ ਮਾਮਲਿਆਂ ਦੀ ਕਾਰਵਾਈ ਲੰਬਿਤ ਤਾਂ ਨਹੀਂ ਪਈ ਜਿਸ ਨਾਲ ਕਿ ਉਸਦੀ ਅਖੰਡਤਾ ਤੇ ਸਖਸ਼ੀਅਤ ’ਤੇ ਉਲਟ ਪ੍ਰਭਾਵ ਪੈਂਦਾ ਹੋਵੇ। ਉਨ੍ਹਾਂ ਦੱਸਿਆ ਕਿ ਦਰਖਾਸਤਕਰਤਾ ਕੋਲ ਭਾਰਤ ਸਰਕਾਰ ਜਾਂ ਰਾਜ ਸਰਕਾਰ ਵਿਚ ਘੱਟੋ-ਘੱਟ 10 ਸਾਲ ਕੰਮ ਕਰਨ ਦਾ ਤਜ਼ਰਬਾ ਹੋਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ