nabaz-e-punjab.com

ਪੰਜਾਬ ਸਰਕਾਰ ਨੇ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਤੇ ਮੈਂਬਰ ਨਿਯੁਕਤ ਕਰਨ ਲਈ ਬਿਨੇ ਪੱਤਰ ਮੰਗੇ

ਚੇਅਰਪਰਸਨ ਦੇ ਅਹੁਦੇ ਲਈ ਕੋਈ ਵੀ ਗੌਰਵਸ਼ਾਲੀ ਮਹਿਲਾ ਜੋ ਕਿ ਸੋਸਲ ਵਰਕਰ ਹੈ ਬਿਨੈ ਪੱਤਰ ਦੇ ਸਕਦੀ ਹੈ:

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਦਸੰਬਰ:
ਪੰਜਾਬ ਸਰਕਾਰ ਨੇ ਅੱਜ ਇੱਕ ਇਸ਼ਤਿਹਾਰ ਜਾਰੀ ਕਰਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਅਤੇ ਮੈਂਬਰ ਨਿਯੁਕਤ ਕਰਨ ਹਿੱਤ ਬਿਨੇ ਪੱਤਰਾਂ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਚੇਅਰਪਰਸਨ ਦੇ ਅਹੁਦੇ ਲਈ ਕੋਈ ਵੀ ਗੋਰਵਸ਼ਾਲੀ ਮਹਿਲਾ ਜੋ ਕਿ ਸੋਸਲ ਵਰਕਰ ਹੈ ਬਿਨੇ ਪੱਤਰ ਦੇ ਸਕਦੀ ਹੈ ਅਤੇ ਚੁਣੇ ਗਏ ਪ੍ਰਤੀਨਿੱਧੀ ਅਤੇ ਵਿਅਕਤੀ ਹੋਲਡਿੰਗ ਆਫਿਸ਼ ਆਫ ਪ੍ਰੋੋਫਿਟ ਚੇਅਰਪਰਸਨ ਦੀ ਅਸਾਮੀ ਲਈ ਯੋਗ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਬੋਰਡ ਦੇ ਮੈਂਬਰ ਦੀ ਅਸਾਮੀ ਲਈ ਰਾਜ ਦੇ ਹਰ ਮੁੱਖ ਜ਼ਿਲ੍ਹੇ ਦੀ ਪ੍ਰਤੀਨਿੱਧਤਾ ਕਰਨ ਲਈ ਸੋਸ਼ਲ ਵਰਕਰ ਬਿਨੇ ਕਰ ਸਕਦਾ। ਬੁਲਾਰੇ ਨੇ ਕਿਹਾ ਕਿ ਬਿਨੇ ਪੱਤਰ ਬਾਇਉਡਾਟਾ ਸਮੇਤ ਦਫਤਰ ਸਕੱਤਰ, ਪੰਜਾਬ ਰਾਜ ਸਮਾਜ ਭਲਾਈ ਬੋਰਡ, ਕੁਆਇਟ ਆਫਿਸ 16 ਸੈਕਟਟਰ 35ਏ, ਚੰਡੀਗੜ੍ਹ ਵਿਖੇ ਮਿਤੀ 3 ਜਨਵਰੀ 2018 ਤੱਕ ਜਾਂ ਪਹਿਲਾਂ ਪਹੁੰਚ ਜਾਣੇ ਚਾਹੀਂਦੇ ਹਨ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਬਿਨੈ-ਪੱਤਰ ਰੱਦ ਕਰ ਦਿੱਤੇ ਜਾਣਗੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…