nabaz-e-punjab.com

ਪੰਜਾਬ ਸਰਕਾਰ ਅੌਰਤਾਂ ਦੇ ਸਨਮਾਨ ਤੇ ਅਧਿਕਾਰਾਂ ਪ੍ਰਤੀ ਵਚਨਬੱਧ: ਬ੍ਰਹਮ ਮੁਹਿੰਦਰਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੁਲਾਈ
ਪੰਜਾਬ ਸਰਕਾਰ ਅੌਰਤਾਂ ਦੇ ਸਨਮਾਨ ਅਤੇ ਅਧਿਕਾਰਾਂ ਪ੍ਰਤੀ ਆਪਣੀ ਵਚਨਬੱਧਤਾ ਨਿਭਾਏਗੀ, ਰਾਜ ਸਰਕਾਰ ਅਤੇ ਸਾਡਾ ਸਮਾਜ ਅੋਰਤਾਂ ਦੇ ਹੱਕਾਂ ਪ੍ਰਤੀ ਪੂਰੀ ਤਰਾਂ ਸੁਚੇਤ ਹੈ ਇਸ ਗੱਲ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਇੱਥੇ ਫੋਟੋ ਜਰਨਲਿਸਟ ਭਲਾਈ ਐਸੋਸੀਏਸ਼ਨ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਵਿਸ਼ੇ ’ਤੇ ਆਯੋਜਿਤ ਸੈਮੀਨਾਰ ਦੌਰਾਨ ਕੀਤਾ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’ ਇੱਕ ਸੰਵੇਦਨਸ਼ੀਲ ਵਿਸ਼ਾ ਹੈ ਜੋ ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਵੀ ਵਿਚਾਰਨ ਯੋਗ ਹੈ। ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ, ਅਸੀਂ ਅੱਜ ਵੀ ਲੜਕੀਆਂ ਦੇ ਅਧਿਕਾਰਾਂ ਅਤੇ ਦੇਸ਼ ਦੇ ਵਿਗੜੇ ਹੋਏ ਲਿੰਗ ਅਨੁਪਾਤ ਲਈ ਚਿੰਤਤ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਅੌਰਤਾਂ ਦੇ ਅਧਿਕਾਰਾਂ ਲਈ ਅੱਗੇ ਵੱਧ ਕੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆ ਸਥਾਨਕ ਸਰਕਾਰਾਂ ਵਿੱਚ ਅੌਰਤਾਂ ਦੀ ਰਿਜ਼ਰਵੇਸ਼ਨ ਵਿੱਚ ਵਾਧਾ ਕਰਦੇ ਹੋਏ ਅੌਰਤਾਂ ਨੂੰ 50 ਪ੍ਰਤੀਸ਼ਤ ਦਾ ਹਿੱਸੇਦਾਰ ਬਣਾਇਆ ਹੈ।
ਮੰਤਰੀ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿੱਚ ਵੀ ਅਜੇ ਤੱਕ ਕੋਈ ਮਹਿਲਾ ਰਾਸ਼ਟਰਪਤੀ ਨਹੀਂ ਬਣੀ ਹੈ ਜਦੋਂ ਕਿ ਸਾਡਾ ਦੇਸ਼ ਦੀ ਪਹਿਲੀ ਅੌਰਤ ਪ੍ਰਧਾਨ ਮੰਤਰੀ ਹੋਣ ਦਾ ਮਾਣ ਇੰਦਰਾ ਗਾਂਧੀ ਨੂੰ ਮਿਲਿਆ ਅਤੇ ਇਸੇ ਤਰਾਂ ਮੀਰਾ ਕੁਮਾਰ ਜੀ ਨੂੰ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣਨ ਦਾ ਮੌਕਾ ਮਿਲਿਆ ਅਤੇ ਹੁਣ ਵੀ ਲੋਕ ਸਭਾ ਦੇ ਸਪੀਕਰ ਮਹਿਲਾ ਹੀ ਹਨ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਵਚਨਬੱਧਤਾ ਨਿਭਾਉਂਦੇ ਹੋਏ ਲੜਕੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਸ਼ਰੂ ਤੋਂ ਲੈ ਕੇ ਪੀ.ਐਚ.ਡੀ ਤੱਕ ਦੀ ਸਿੱਖਿਆ ਮੁੱਫਤ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ ਲੜਕੀਆਂ ਨੂੰ ਪੋਸ਼ਟਿਕ ਅਹਾਰ ਅਤੇ ਮਿਆਰੀ ਸਹਿਤ ਸੇਵਾਵਾਂ ਵੀ ਉਪਲਬਦ ਕਰਵਾਇਆ ਜਾਣਗੀਆਂ।
ਇਸ ਮੌਕੇ ਮੋਨਿਕਾ ਸ਼ਰਮਾ ਹਿੰਦੋਸਤਾਨ ਟਾਈਮਜ਼, ਸੁਖਦੀਪ ਕੌਰ ਹਿੰਦੋਸਤਾਨ ਟਾਈਮਜ਼, ਮਹਿਲਾ ਪੱਤਰਕਾਰ ਅਰਚਨਾ ਸੇਠੀ ਪੰਜਾਬ ਕੇਸਰੀ, ਕਮਲਾ ਸ਼ਰਮਾ ਚੜ੍ਹਦੀ ਕਲਾ, ਮਨਰਾਜ ਗਰੇਵਾਲ ਹਿੰਦੋਸਤਾਨ ਟਾਈਮਜ਼, ਨਿਸ਼ਾ ਸ਼ਰਮਾ ਨੈਸ਼ਨਲ ਸਹਾਰਾ, ਰੰਜੂ ਏਰੀ ਦੈਨਿਕ ਟ੍ਰਿਬਿਊਨ, ਨਿਸ਼ਾ ਸਚਦੇਵਾ ਅਧਿਆਪਕ ਅਤੇ ਸਮਾਜ ਸੇਵਿਕਾ ਅਤੇ ਹੋਰ ਸੀਨੀਅਰ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਸਮਾਗਮ ਵਿਚ ਸਤਿੰਸਰ ਸੱਤੀ ਪੰਜਾਬ ਕਲਾ ਕੌਂਸਲ, ਅਨੂ ਚਤਰਿਤ ਅਡੀਸ਼ਨਲ ਐਡਵੋਕੇਟ ਜਨਰਲ, ਸੀਨੀਅਰ ਪੱਤਰਕਾਰ ਅਤੇ ਹੋਰ ਫੋਟੋ ਜਰਨਲਿਸਟ ਵੀ ਹਾਜ਼ਰ ਸਨ। ਇਸ ਵਿਸ਼ੇਸ਼ ਸਮਾਗਮ ਵਿੱਚ ਫੋਟੋ ਜਰਨਲਿਸਟਾਂ ਵੱਲੋਂ ਆਪਣੀਆਂ ਤਸਵੀਰਾਂ ਦੀ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…