nabaz-e-punjab.com

ਅੌਰਤਾਂ ਦੇ ਮਾਣ-ਸਨਮਾਣ ਤੇ ਸਸ਼ਕਤੀਕਰਨ ਲਈ ਪੰਜਾਬ ਸਰਕਾਰ ਵਚਨਬੱਧ: ਨਵਜੋਤ ਸਿੱਧੂ

ਨਵਜੋਤ ਸਿੱਧੂ ਵੱਲੋਂ ਫੋਟੇ ਜਰਨਲਿਸਟਾਂ ਵੱਲੋ ‘ਬੇਟੀ ਬਚਾਓ ਬੇਟੀ ਪੜਾਓ’ ਵਿਸ਼ੇ ’ਤੇ ਲਗਾਈ ਫੋਟੇ ਪ੍ਰਦਰਸ਼ਨੀ ਦਾ ਉਦਘਾਟਨ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਜੁਲਾਈ
ਪੰਜਾਬ ਸਰਕਾਰ ਅੌਰਤਾਂ ਦੇ ਮਾਣ-ਸਨਮਾਣ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਸਰਕਾਰ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਗੱਲ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਸੈਕਟਰ 16 ਪੰਜਾਬ ਕਲਾ ਭਵਨ ਵਿਖੇ ਫੋਟੋ ਜਰਨਲਿਸਟ ਵੈਲਫੇਅਰ ਐਸੋਸੇਏਸ਼ਨ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਲਗਾਈ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕਹੀਂ।
ਸ੍ਰੀ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਸਮੇਤ ਪੰਜਾਬ ਦੇ ਫੋਟੋ ਜਰਨਲਿਸਟਾਂ ਵੱਲੋਂ ਲਗਾਈ ਇਹ ਪ੍ਰਦਰਸ਼ਨੀ ਦਾ ਵਿਸ਼ਾ ਬਹੁਤ ਹੀ ਢੁਕਵਾਂ ਅਤੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਅੌਰਤਾਂ ਨੂੰ ਨਾ ਸਿਰਫ ਬਰਾਬਰੀ ਦਾ ਰੁਤਬਾ ਦੇਣਾ ਹੈ ਬਲਕਿ ਅੌਰਤਾਂ ਦੇ ਮਾਣ-ਸਨਮਾਣ ਦੀ ਬਹਾਲੀ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੌਰਤਾਂ ਦੇ ਸਸ਼ਕਤੀਕਰਨ ਲਈ ਕੀਤਾ ਵਾਅਦਾ ਨਿਭਾਉਂਦਿਆਂ ਹਾਲ ਹੀ ਵਿੱਚ ਅੌਰਤਾਂ ਨੂੰ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਦੀਆਂ 50 ਫੀਸਦੀ ਸੀਟਾਂ ਦਾ ਰਾਖਵਾਂਕਰਨ ਅਤੇ ਸਰਕਾਰੀ ਨੌਕਰੀਆਂ ਲਈ 33 ਫੀਸਫੀ ਰਾਖਵਾਂਕਰਨ ਦਾ ਇਤਿਹਾਸਿਕ ਫੈਸਲਾ ਕੀਤਾ ਹੈ।
ਸ੍ਰੀ ਸਿੱਧੂ ਨੇ ਪ੍ਰਦਰਸ਼ਨੀ ਵਿੱਚ ਲਗਾਈਆਂ ਤਸਵੀਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਫੋਟੋ ਜਰਨਲਿਸਟ ਰੋਜ਼ਮਰਾਂ ਭੱਜ ਨੱਠ ਦੀ ਜ਼ਿੰਦਗੀ ਵਿੱਚ ਜਿੱਥੇ ਪੇਸ਼ੇਵਾਰ ਡਿਊਟੀ ਨਿਭਾਉਂਦੇ ਹਨ ਉੱਥੇ ਇਸ ਪ੍ਰਦਰਸ਼ਨੀ ਨਾਲ ਸਾਬਿਤ ਹੁੰਦਾ ਹੈ ਕਿ ਫੋਟੇ ਜਰਨਲਿਸਟ ਕਲਾਤਮਿਕ ਅਤੇ ਰਚਨਾਤਮਕ ਤਸਵੀਰਾਂ ਵੀ ਖਿੱਚਦੇ ਹਨ ਜੋ ਕਿ ਦਿਲ ਨੂੰ ਬਹੁਤ ਟੁੰਬਦੀਆਂ ਹਨ। ਉਨ੍ਹਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਫੋਟੋ ਜਰਨਲਿਸਟ ਵੈਲਫੇਅਰ ਐਸੋਸੇਏਸ਼ਨ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਐਸੋਸੇਏਸ਼ਨ ਨੂੰ ਹਰ ਸੰਭਵ ਮੱਦਦ ਕਰੇਗਾ ਅਤੇ ਜਿੱਥੇ ਵੀ ਉਹ ਪੰਜਾਬ ਵਿੱਚ ਫੋਟੋ ਪ੍ਰਦਰਸ਼ਨੀ ਲਗਾਉਣਾ ਚਾਹੁਣ, ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਰਿਬਨ ਕੱਟ ਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਸਮਾਂ ਰੌਸ਼ਨ ਕੀਤੀ। ਇਸ ਮੌਕੇ ਐਸੋਸੇਏਸ਼ਨ ਦੇ ਪ੍ਰਧਾਨ ਸ੍ਰੀ ਅਖਿਲੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸ੍ਰੀ ਐਸ. ਚੰਦਨ, ਮੀਤ ਪ੍ਰਧਾਨ ਸ੍ਰੀ ਜੈ ਪਾਲ ਸਿੰਘ ਅਤੇ ਸੁਨੀਲ ਸ਼ਰਮਾ, ਸਕੱਤਰ ਜਨਰਲ ਸੰਜੇ ਸ਼ਰਮਾ ਕੁਰਲ, ਸਕੱਤਰ ਸ੍ਰੀ ਅਜੇ ਜਲੰਧਰੀ, ਸੰਯੁਕਤ ਸਕੱਤਰ ਸ੍ਰੀ ਵਿਸ਼ਾਲ ਸ਼ੰਕਰ, ਪ੍ਰੈਸ ਸਕੱਤਰ ਸ੍ਰੀ ਕੁਲਵਿੰਦਰ ਬਾਵਾ, ਖਜਾਨਚੀ ਸ੍ਰੀ ਜਸਵੀਰ ਸਿੰਘ ਮੱਲੀੇ, ਕਾਰਜਕਾਰਨੀ ਮੈਂਬਰ ਸ੍ਰੀ ਸੰਤੋਖ ਸਿੰਘ ਤੇ ਸ੍ਰੀ ਦੀਪਕ ਅਰੋੜਾ ਅਤੇ ਸੀਨੀਅਰ ਪੱਤਰਕਾਰ ਸ੍ਰੀ ਬਲਜੀਤ ਬੱਲੀ ਵੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…