nabaz-e-punjab.com

ਪੰਜਾਬ ਸਰਕਾਰ ਕਿਸਾਨਾਂ ਦੀ ਨੁਕਸਾਨੀ ਫਸਲ ਦਾ 1 ਏਕੜ ਪ੍ਰਤੀ 45 ਹਜਾਰ ਦੇਵੇ ਮੁਆਵਜਾ

ਜਿਹੜੇ ਕਿਸਾਨ ਦੀ ਠੇਕੇ ਤੇ ਲਈ ਫਸਲ ਦਾ ਹੋਇਆ ਨੁਕਸਾਨ ਉਸੇ ਨੂੰ ਮਿਲੇ ਮੁਆਵਜਾ-ਨਰਦੇਵ ਆਕੜੀ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 12 ਅਕਤੂਬਰ:
ਪਟਿਆਲਾ ਜਿਲ਼੍ਹੇ ਵਿਚ ਬੇਮੋਸਮੀ ਬਰਸਾਤ ਪੈਣ ਕਰਕੇ 20-25 ਪਿੰਡਾਂ ਦੇ ਕਿਸਾਨਾਂ ਦੀ ਪੱਕੀ ਪਕਾਈ ਜੀਰੀ ਅੱਜ ਰਾਤ ਆਏ ਮੀਂਹ ਝੱਖੜ ਅਤੇ ਗੜੇਮਾਰੀ ਨਾਲ ਭਾਰੀ ਮਾਤਰਾ ਵਿੱਚ ਨੁਕਸਾਨੀ ਗਈ ਹੈ।ਜਦਕਿ ਕੈਪਟਨ ਆਪਣੀ ਜਿਲ਼੍ਹੇ ਵਿਚੋ ਸ਼ੁਰੁਆਤ ਕਰਕੇ ਹਰ ਕਿਸਾਨ ਦੀ ਜਮੀਨ ਦੀ ਗਿਰਦਾਵਰੀ ਕਰਵਾ ਕੇ ਉਸ ਦੀ ਮਾਲੀ ਸਹਾਇਤਾ ਕਰੇ।ਖਾਸਕਰ ਜਿਹੜੇ ਕਿਸਾਨ ਠੇਕੇ ਤੇ ਜਮੀਨ ਲੈ ਕੇ ਫਸਲ ਬੀਜਦੇ ਹਨ ਉਨ੍ਹਾਂ ਨੂੰ ਹੀ ਮੁਆਵਜਾ ਮਿਲਣਾ ਚਾਹੀਦਾ ਹੈ ਕਿਉਕਿ ਜਮੀਨ ਮਾਲਕ ਨੂੰ ਸਰਕਾਰ ਚੈੱਕ ਦੇਦੇਗੀ ਤਾਂ ਜਿਸਦੀ ਫਸਲ ਨੁਕਸਾਨੀ ਗਈ ਹੈ ਉਸ ਦੇ ਪੱਲੇ ਕੁੱਝ ਵੀ ਨਹੀ ਪਵੇਗਾ।ਇਨ੍ਹਾਂ ਸਬਦਾ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦੇ ਮੁੱਖ ਬੁਲਾਰੇ ਸ੍ਰ ਨਰਦੇਵ ਸਿੰਘ ਆਕੜੀ ਨੇ ਪਿੰਡ ਹਲਕਾ ਘਨੋਰ ਦੇ ਪਿੰਡਾ ਵਿਚ ਦੋਰਾ ਕਰਕੇ ਪੱਤਰਕਾਰਾ ਨਾਲ ਗਲਬਾਤ ਦੋਰਾਨ ਕੀਤਾ।ਸ੍ਰ ਆਕੜੀ ਨੇ ਕਿਹਾ ਕਿ ਪਿੰਡਾਂ ਵਿੱਚ ਬਹੁਤ ਜਾਇਦਾ ਬੇਮੋਸਮੀ ਗੜੇਮਾਰੀ ਹੋਈ ਹੈ ਉਨ੍ਹਾਂ ਵਿੱਚ ਸਿਹਰਾ ਸੇਹਰੀ, ਆਕੜ, ਪਨੋਦੀਆਂ ਭਟੇੜੀ, ਬੋਹੜਪੁਰ ਜਨਹੇੜੀਆਂ, ਬੋਸਰ ਕਲਾਂ, ਬੋਸਰ ਖੁਰਦ, ਜੋਗੀਪੁਰ ਪੂਨੀਆ, ਅਸਰਪੁਰ, ਕਰਤਾਰਪੁਰਾ ਬੋਲੜ, ਰਾਠੀਆਂ ਅਤੇ ਚਪੜ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੁਕਸਾਨੀ ਦਾ 1 ਏਕਛ ਪਿਛੇ 45 ਹਜਾਰ ਘਟੋ ਘਟ ਮੁਆਜਾ ਦੇ ਕੇ ਮਦਦ ਕਰਨ।ਉਨਂਾਂ ਕਿਹਾ ਕਿ ਦਸਿਆ ਕਿ ਖੇਤਾਂ ਵਿੱਚ ਨੁਕਸਾਨੀਆਂ ਫਸਲਾਂ ਦਾ ਜਾਇਜਾ ਲੈਣ ਸਮੇਂ ਕੁੱਝ ਪਿੰਡਾਂ ਦੇ ਕਿਸਾਨਾਂ ਦੀ ਜੀਰੀ ਦਾ 80 ਤੋਂ 100% ਨੁਕਸਾਨ ਹੋਇਆ ਹੈ ਅਤੇ ਬਾਕੀ ਪਿੰਡਾਂ ਦਾ 50 ਤੋਂ 60% ਪੱਕੀ ਪਕਾਈ ਜੀਰੀ ਗਿਰ ਗਈ ਹੈ ਜਿਆਦਾ ਨੁਕਸਾਨ ਬਾਸਮਤੀ ਕਿਸਮ ਦਾ ਹੋਇਆ ਹੈ ਕਿਉਂਕਿ ਇਹ ਥੋੜੇ ਝੱਖੜ ਵਿੱਚ ਕਿਰ ਜਾਂਦੀ ਹੈ। ਕਿਸਾਨਾਂ ਦੇ ਦੱਸਣ ਮੁਤਾਬਿਕ 150 ਗ੍ਰਾਮ ਤੋਂ 200 ਗ੍ਰਾਂਮ ਦੇ ਗੜ੍ਹੇ ਪਏ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…