Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਨਵੀਂ ਪੈਨਸ਼ਨ ਸਕੀਮ ਸਬੰਧੀ ਸਪੱਸ਼ਟੀਕਰਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਅਕਤੂਬਰ: ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕ ਖੇਤਰੀ ਅਦਾਰਿਆਂ ਅਤੇ ਖੁਦ ਮੁਖਤਿਆਰ ਅਦਾਰਿਆਂ ਵਿਚ ਨਵੀਂ ਪੈਨਸ਼ਨ ਸਕੀਮ 9 ਜੁਲਾਈ, 2012 ਤੋਂ ਲਾਗੂ ਕੀਤੀ ਗਈ ਹੈ, ਉਸ ਅਦਾਰੇ ਵਿੱਚ 1 ਜਨਵਰੀ, 2004 ਤੋਂ 8 ਜੁਲਾਈ, 2012 ਤੱਕ ਰੈਗੂਲਰ ਭਰਤੀ ਹੋਏ ਕਰਮਚਾਰੀਆਂ/ਅਧਿਕਾਰੀਆਂ ਉੱਤੇ ਉਸ ਅਦਾਰੇ ਵਿਚ ਲਾਗੂ ਪੈਨਸ਼ਨ ਸਕੀਮ, ਜੋ ਕਿ 1 ਜਨਵਰੀ, 2004 ਤੋਂ ਪਹਿਲਾਂ ਲਾਗੂ ਸੀ, ਉਸੇ ਤਰ੍ਹਾਂ ਹੀ ਲਾਗੂ ਰਹੇਗੀ। ਇਸ ਸਬੰਧੀ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਲੋਕ ਖੇਤਰੀ ਅਦਾਰਿਆਂ ਅਤੇ ਖੁਦ ਮੁਖਤਿਆਰ ਅਦਾਰਿਆਂ ਵਿਚ ਨਵੀਂ ਡਿਫਾਈਨਡ ਕੰਟ੍ਰੀਬਿਊਟਰੀ ਪੈਨਸ਼ਨ ਸਕੀਮ ਕਿਸੇ ਕਾਰਣ ਵੱਜੋਂ 1 ਜਨਵਰੀ 2004 ਤੋਂ ਲਾਗੂ ਨਹੀਂ ਕੀਤੀ ਜਾ ਸਕੀ ਸੀ, ਉਨ੍ਹਾਂ ਅਦਾਰਿਆਂ ਵਿਚ ਇਹ ਸਕੀਮ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 9 ਜੁਲਾਈ, 2012 ਤੋਂ ਲਾਜ਼ਮੀ ਤੌਰ ’ਤੇ ਲਾਗੂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੱਤਰ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਸਬੰਧਤ ਧਿਰਾਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ