nabaz-e-punjab.com

ਪੰਜਾਬ ਸਰਕਾਰ ਵੱਲੋਂ ਐਸਸੀ\ਬੀਸੀ ਬੱਚਿਆਂ ਤੋਂ ਪ੍ਰੀਖਿਆ ਫੀਸ ਲੈਣ ਲਈ ਸਕੂਲਾਂ ਨੂੰ ਪੱਤਰ ਜਾਰੀ

ਐਸਸੀ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਪਾਠ ਪੁਸਤਕਾਂ ’ਤੇ ਵੀ ਲਮਕ ਸਕਦੀ ਹੈ ਤਲਵਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਐਸਸੀ ਅਤੇ ਬੀਸੀ ਵਿਦਿਆਰਥੀਆਂ ਨੂੰ ਇਕ ਵੱਡਾ ਤੋਹਫ਼ਾ ਦਿੰਦੇ ਹੋਏ ਇਸ ਅਕਾਦਮਿਕ ਵਰ੍ਹੇ ਤੋਂ ਪ੍ਰੀਖਿਆ ਫੀਸ ਲੈਣ ਲਈ ਸਕੂਲਾਂ ਨੂੰ ਪੱਤਰ ਲਿਖਿਆ ਗਿਆ। ਪੰਜਾਬ ਸਰਕਾਰ ਵੱਲੋਂ ਬਜਟ ਵਿਚੋਂ ਫੀਸਾਂ ਸਬੰਧੀ ਬਜਟ ਹੈੱਡ ਖਤਮ ਕਰ ਦਿੱਤਾ ਗਿਆ। ਐਸਸੀ ਵਿਦਿਆਰਥੀਆਂ ਨੂੰ ਸਮਾਜ ਭਲਾਈ ਵਿਭਾਗ ਵੱਲੋਂ ਦਿੱਤਿਆਂ ਜਾਂਦੀਆਂ ਪਾਠ-ਪੁਸਤਕਾਂ ਤੇ ਵੀ ਬੰਦ ਕਰਨ ਦੀ ਤਲਵਾਰ ਲਟਕ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਐਸਸੀ/ਬੀਸੀ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਅਤੇ ਪਾਠ-ਪੁਸਤਕਾਂ ਮੁਫ਼ਤ ਦਿੱਤੀਆਂ ਜਾਂਦੀਆਂ ਸੀ। ਜਿਨ੍ਹਾਂ ਦੀ ਕੀਮਤ ਦੀ ਬਣਦੀ ਰਾਸ਼ੀ ਦੀ ਅਦਾਇਗੀ ਪੰਜਾਬ ਸਰਕਾਰ ਸਿੱਖਿਆ ਬੋਰਡ ਨੂੰ ਕਰਦੀ ਸੀ। ਪੰਜਾਬ ਸਰਕਾਰ ਵੱਲੋਂ 2014 ਤੋਂ ਬਾਅਦ ਇਨ੍ਹਾਂ ਦੀ ਅਦਾਇਗੀ ਸਿੱਖਿਆ ਬੋਰਡ ਨੂੰ ਨਹੀਂ ਕੀਤੀ ਗਈ ਜੋ ਕਿ ਲਗਭਗ 2 ਅਰਬ 50 ਲੱਖ ਰਾਸ਼ੀ ਬਣਦੀ ਹੈ। ਜਿਸ ਨਾਲ ਸਿੱਖਿਆ ਬੋਰਡ ਦਾ ਆਰਥਿਕ ਸੰਕਟ ਡੰੰਘਾ ਹੁੰਦਾ ਗਿਆ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੂਹ ਸਕੂਲਾਂ ਨੂੰ ਪੱਤਰ ਲਿਖਿਆ ਗਿਆ ਕਿ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਫੀਸ ਵੱਲੋਂ ਲਈ ਜਾਣੀ ਹੈ, ਜੇਕਰ ਭਵਿੱਖ ਵਿੱਚ ਬੋਰਡ ਨੂੰ ਇਸ ਰਾਸ਼ੀ ਦੀ ਪ੍ਰਤੀ ਪੂਰਤੀ ਸਰਕਾਰ ਵੱਲੋਂ ਹੁੰਦੀ ਹੈ ਤਾਂ ਪਰੀਖਿਆਰਥੀਆਂ/ਸਕੂਲ ਨੂੰ ਇਸ ਦੀ ਅਦਾਇਗੀ ਕਰ ਦਿਤੀ ਜਾਵੇਗੀ।
ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਬਲਦੇਵ ਸਚਦੇਵਾ ਨੇ ਇਸ ਦੀ ਪੁਸਟੀ ਕਰਦਿਆਂ ਕਿਹਾ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬਜਟ ਵਿੱਚ ਫੀਸਾਂ ਸਬੰਧੀ ਬਜਟ ਹੈੱਡ ਖ਼ਤਮ ਕਰ ਦਿੱਤਾ ਗਿਆ ਹੈ। ਸਿੱਖਿਆ ਬੋਰਡ ਨੂੰ ਸਰਕਾਰ ਵੱਲੋਂ ਕਿਸੇ ਕਿਸਮ ਦੀ ਗਰਾਂਟ ਨਹੀਂ ਦਿਤੀ ਜਾਂਦੀ। ਸਿੱਖਿਆ ਬੋਰਡ ਅਪਣਾ ਸਾਧਨਾਂ ਰਾਹੀ ਖਰਚੇ ਦੀ ਪੂਰਤੀ ਕਰਦਾ ਹੈ। ਭਲਾਈ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਪਾਠ-ਪੁਸਤਕਾਂ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ 49 ਕਰੋੜ ਰੁਪਏ ਦਾ ਉਪਬੱਧ ਕੀਤਾ ਗਿਆ ਹੈ। ਸਿੱਖਿਆ ਬੋਰਡ ਵੱਲੋਂ ਪੰਜਾਬ ਸਰਕਾਰ ਨਾਲ ਰਹਿੰਦੀ ਰਾਸ਼ੀ ਦੀ ਪ੍ਰਾਪਤੀ ਲਈ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ। ਬੋਰਡ ਆਸ਼ਾ ਵੰਦ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਅਦਾਇਗੀ ਜਾਰੀ ਕਰੇਗਾ। ਪਾਠ ਪੁਸਤਕਾਂ ਮੁਫ਼ਤ ਦੇਣ ਬਾਰੇ ਮਾਮਲੇ ਬੋਰਡ ਆਫ਼ ਡਾਇਰੈਕਟਰ ਦੇ ਵਿਚਾਰ ਅਧੀਨ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…