Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’ ਦਾ ਆਗਾਜ਼ ਮੈਡੀਕਲ ਸਕਿੱਲ ਤੋਂ ਮਰੀਜ਼ਾਂ\ਪਰਿਵਾਰਾਂ ਨੂੰ ਜਾਣੂ ਕਰਵਾਉਣ ਲਈ ਹਸਪਤਾਲਾਂ ਦੇ ਬਰਾਂਡੇ\ਵਾਰਡਾਂ ਨੂੰ ਦਿੱਤਾ ਜਾਵੇਗਾ ਕਲਾਸ ਰੂਮਾਂ ਦਾ ਰੂਪ: ਗ਼ੈਰ ਸਰਕਾਰੀ ਸੰਸਥਾ ਨੂਰਾ ਹੈਲਥ ਇੰਡੀਆਂ ਟਰੱਸਟ ਨਾਲ ਸਮਝੌਤਾ, ਪਹਿਲੇ ਪੜਾਅ ਵਿੱਚ 6 ਜ਼ਿਲ੍ਹਿਆ ਵਿੱਚ ਕੀਤੀ ਸ਼ੁਰੂਆਤ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਜੁਲਾਈ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਥੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਜਾ ਰਹੇ ਬਹੁਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’ ( ਸੀ.ਸੀ.ਪੀ.) ਦੀ ਸ਼ੁਰੂਆਤ ਕੀਤੀ ਗਈ।ਇਸ ਪ੍ਰੋਗਰਾਮ ਦਾ ਮੁੱਖ ਟੀਚਾ ਗਰਭਵਤੀ ਅੌਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਿਲ ਕਰਨਾ ਹੈ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਬੋਲਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੀ.ਸੀ.ਪੀ. ਪ੍ਰੋਗਰਾਮ ਨੂੰ ਰਾਜ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਨੂਰਾ ਹੈਲਥ ਇੰਡੀਆ ਟ੍ਰਸਟ ਨਾਲ ਸਮਝੋਤਾ ਕੀਤਾ ਗਿਆ ਹੈ ਇਹ ਗੈਰ ਸਰਕਾਰੀ ਸੰਸਥਾਂ ਹੈਲਥ ਕੈਅਰ ਸੈਕਟਰ ਵਿਚ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੱਖਿਆ ਦੇਣਾ ਹੈ।ਉਨ੍ਹਾਂ ਕਿਹਾ ਕਿ ਇਸ ਟ੍ਰਸਟ ਨੂੰ ਕਈ ਅਵਾਰਡ ਵੀ ਮਿਲ ਚੁੱਕੇ ਹਨ।ਉਨ੍ਹਾਂ ਕਿਹਾ ਕਿ ਬਹੁਪ੍ਰਭਾਵੀ ਮੈਡੀਕਲ ਸਕਿੱਲ ਤੋਂ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜਾਣੂ ਕਰਵਾਉਣ ਲਈ ਹਸਪਤਾਲਾਂ ਦੇ ਬਰਾਮਦੇ ਅਤੇ ਵਾਰਡਾਂ ਨੂੰ ਕਲਾਸ ਰੂਮਾਂ ਦਾ ਰੂਪ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ਵਿਚ ਰਾਜ ਦੇ ਛੇ ਜਿਲ੍ਹਿਆਂ ਅਮ੍ਰਿੰਤਸਰ, ਪਟਿਆਲਾ, ਜਲੰਧਰ, ਐਸ.ਬੀ.ਐਸ ਨਗਰ, ਸੰਗਰੂਰ ਅਤੇ ਤਰਨਤਾਰਨ ਵਿਚ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾਵੇਗਾ ਅਤੇ ਨੇੜ ਭਵਿੱਖ ਵਿਚ ਰਾਜ ਦੇ ਬਾਕੀ ਜਿਲ੍ਹਿਆਂ ਵਿਚ ਵੀ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਵਿਚ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਨੂਰਾ ਹੈਲਥ ਦੀ ਭੁਮਿਕਾ ਤਕਨੀਕੀ ਭਾਈਵਾਲ ਦੀ ਹੋਵੇਗੀ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਸਬੰਧੀ ਛੇ ਜਿਲ੍ਹਾ ਹਸਪਤਾਲਾਂ ਦੀ ਨਰਸਾਂ ਨੂੰ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੇ ਤਰੀਕੇ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਹ ਸਿੱਖਿਅਤ ਸਟਾਫ ਜੱਚਾ ਅਤੇ ਉਸਦੇ ਪਵਿਾਰਕ ਮੈਂਬਰਾਂ ਨੂੰ ਨਵ-ਜੰਮੇ ਬੱਚੇ ਦੀ ਸਾਂਭ-ਸੰਭਾਲ ਦੇ ਸਹੀ ਅਤੇ ਆਧੁਨਿਕ ਤਰੀਕਿਆ ਤੋਂ ਜਾਣੂ ਕਰਵਾਏਗਾ ਜਿਸ ਵਿਚ ਵਿਸ਼ੇਸ਼ ਤੌਰ ’ਤੇ ਬੱਚੇ ਦੀ ਸੰਭਾਲ ਦੇ ਨਾਲ-ਨਾਲ ਜਨਮ ਦੇਣ ਵਾਲੀ ਅੌਰਤ ਦੀ ਦੇਖਰੇਖ ਕਰਨ ਦੇ ਤਰੀਕਿਆਂ ਬਾਰੇ ਦੱਸਣ ਦੇ ਨਾਲ-ਨਾਲ ਬੱਚੇ ਦੀ ਸਾਫ-ਸਫਾਈ, ਸਰਦੀਆਂ ਵਿਚ ਉਸਨੂੰ ਕਿਸ ਤਰ੍ਹਾਂ ਨਿੱਘਾ ਕਰਕੇ ਰੱਖਣਾ,ਦੁੱਧ ਚੁਗਾਉਣ ਦੀ ਸਹੀ ਵਿਧੀ ਅਤੇ ਬੱਚੇ ਨੂੰ ਜਨਮ ਦੇਣ ਵਾਲੀ ਅੌਰਤ ਨੂੰ ਦਿੱਤੀ ਜਾਣ ਵਾਲੀ ਸਹੀ ਖੁਰਾਕ ਬਾਰੇ ਜਾਣੂ ਕਰਵਾਏਗੀ। ਇਸ ਤੋਂ ਇਲਾਵਾ ਇਹ ਸਟਾਫ ਇਹ ਵੀ ਯਕੀਨੀ ਬਣਾਵੇਗਾ ਕਿ ਲੰਬੇ ਸਮੇਂ ਲਈ ਗਰਭ-ਰੋਕੂ ਤਰੀਕਿਆਂ ਤੋਂ ਵੀ ਜਾਣੂ ਕਰਵਾਏਗਾ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਸਿਹਤ ਸਹੂਲਤਾਂ ਨੂੰ ਮੋਜੂਦਾ ਪੱਧਰ ਨੂੰ ਸੁਧਾਰ ਕੇ ਆਧੁਨਿਕ ਰੂਪ ਦੇ ਦੇਣ ਲਈ ਤੱਤਪਰ ਹੈ ਅਤੇ ਨਾਲ ਹੀ ਰਾਜ ਵਿਚ ਨਵ-ਜਮਿੰਆਂ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਵੀ ਯਤਨਸ਼ੀਲ ਹੈ। ਇਸ ਮੌਕੇ ਅੰਜਲੀ ਭਾਵੜਾ ਪ੍ਰਮੁੱਖ ਸੱਕਤਰ ਸਿਹਤ ਅਤੇ ਪਰਿਵਾਰ ਭਲਾਈ,ਨੂਰਾ ਹੈਲਥ ਇੰਡੀਆ ਟਰਸਟ ਦੀ ਮੁੱਖੀ ਐਡਿਤ ਅਲੌਟ, ਸ੍ਰੀ ਵਰੁਣ ਰੂਜ਼ਮ ਵਿਸ਼ੇਸ਼ ਸਕੱਤਰ ਸਿਹਤ, ਰਾਜੀਵ ਭੱਲਾ ਡਾਇਰੈਕਟਰ ਸਿਹਤ, ਪਰਿਵਾਰ ਭਲਾਈ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ