nabaz-e-punjab.com

ਪੰਜਾਬ ਸਰਕਾਰ ਵੱਲੋਂ ਫੂਡ ਸੇਫਟੀ ਐਕਟ 2006 ਸਬੰਧੀ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਜੂਨ:
ਪੰਜਾਬ ਸਰਕਾਰ ਨੇ ਜੁਲਾਈ ਮਹੀਨੇ ਵਿਚ ਫੂਡ ਸੇਫਟੀ ਸਟਾਂਡਰਡ ਐਂਡ ਰੈਗੂਲੇਸ਼ਨ (ਐਫਐਸਐਸਆਰ) ਐਕਟ 2006 ਨਾਲ ਸਬੰਧਤ ਵਿਸ਼ੇਸ਼ ਟ੍ਰਨਿੰਗ ਪ੍ਰੋਗਰਾਮ ਦਾ ਆਯੋਜਨ ਕਰਨ ਦਾ ਫੈਸਲਾ ਲਿਆ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਦੇ ਸਹਾਇਕ ਫੂਡ ਕਮਿਸ਼ਨਰ, ਫੂਡ ਇੰਸਪੈਕਟਰ ਅਤੇ ਇਸ ਕਾਰਜ ਲਈ ਨਾਮਜਦ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੰਤਵ ਫੂਡ ਸੇਫਟੀ ਐਕਟ ਨੂੰ ਲਾਗੁ ਕਰਨ ਵਾਲੇ ਅਧਿਕਾਰੀ ਨੂੰ ਐਕਟ ਸਬੰਧੀ ਪੂਰੀ ਜਾਣਕਾਰੀ ਦੇਣਾ ਹੈ ਤਾਂ ਜੋ ਇਸ ਨੂੰ ਲਾਗੂ ਕਰਨ ਵਾਲੇ ਅਧਿਕਾਰੀ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਦੋਰਾਨ ਐਫਐਸਐਸਆਰ ਐਕਟ 2006 ਦੀ ਧਾਰਾ 4 ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਜਿਸ ਨਾਲ ਸਬੰਧਤ ਅਧਿਕਾਰੀਆਂ ਨੂੰ ਵਿਸਤਾਰਪੂਰਵਕ ਸੈਂਪਲ ਭਰਨ ਸਬੰਧੀ ਨਵੀਆਂ ਤਕਨੀਕਾਂ, ਕੈਮੀਕਲਜ਼, ਮਾਈਕਰੋਬਾਈਲਾਜਿਕਲ ਤੱਥਾਂ ਅਤੇ ਐਕਟ ਦੇ ਨਿਯਮਾਂ ਅਤੇ ਹਦਾਇਤਾਂ ਬਾਰੇ ਦੱਸਿਆ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਲਿਆਉਂਦਾ ਗਿਆ ਕਿ ਫੂਡ ਸੇਫਟੀ ਵਿਭਾਗ ਦੇ ਅਫਸਰਾਂ ਲਈ ਹੁੱਣ ਤੱਕ ਪੇਸ਼ੇਵਰ ਟ੍ਰੇਨਿੰਗ ਦਾ ਆਯੋਜਨ ਨਹੀਂ ਕੀਤਾ ਗਿਆ ਜਿਸ ਕਰਕੇ ਇਸ ਵਿਸ਼ੇਸ਼ ਸਿਖਲਾਈ ਅਫਸਰਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਉਪਰੰਤ ਅਫਸਰ ਸੂਬੇ ਵਿਚ ਮਾਪਦੰਡਾਂ ਅਤੇ ਨਿਯਮਾਵਲੀ ਨੂੰ ਸਮਾਨ ਰੂਪ ਵਿਚ ਲਾਗੂ ਕਰ ਸਕਣਗੇ। ਸ੍ਰੀ ਮਹਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਸ਼ਾਖਾ ਦਾ ਇਕ ਅਹਿਮ ਭੂਮਿਕਾ ਹੈ ਜਿਸ ਅਧੀਨ ਸੂਬੇ ਦੇ ਨਾਗਰਿਕਾਂ ਦੀ ਸਿਹਤ ਅਤੇ ਸਵੱਛਤਾ ਨੂੰ ਯਕੀਨੀ ਕਰਨਾ ਹੈ ਜੋ ਕੇਵਲ ਪੋਸ਼ਟਿਕ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਉਪਲਬਦ ਕਰਵਾਉਣ ਨਾਲ ਹੀ ਸੰਭਵ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਫੂਡ ਅਪ੍ਰੇਸ਼ਨ ਅਤੇ ਕੰਟਰੋਲ, ਮੈਨੇਜਮੈਂਟ ਅਤੇ ਸੁਪਰਵੀਜ਼ਨ, ਫੂਡ ਟੈਸਟਿੰਗ ਤੋਂ ਇਲਾਵਾ ਉਪਭੋਗਤਾ ਸਬੰਧੀ ਵਿਸ਼ੇ ਬਾਰੇ ਦੱਸਿਆ ਜਾਵੇਗਾ। ਇਸ ਪ੍ਰੋਗਰਾਮ ਅਧੀਨ ਪਹਿਲੇ ਪੜਾਅ ਵਿਚ ਸਿਹਤ ਵਿਭਾਗ ਦੇ 30 ਅਫ਼ਸਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…