ਪੰਜਾਬ ਗੌਰਮਿੰਟ ਪੈਨਸ਼ਨਰ ਅੇਸੋਸੀਏਸ਼ਨ ਨੇ ਮਨਾਇਆ ਮਜ਼ਦੂਰ ਦਿਵਸ

ਬਜ਼ੁਰਗ ਪੈਨਸ਼ਨਰਾਂ ਨੇ ਵਿਧਾਇਕ ਸਿੱਧੂ ਨੂੰ ਦਿੱਤਾ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ
ਪੰਜਾਬ ਗੌਰਮਿੰਟ ਪੈਨਸ਼ਨਰ ਅੇਸੋਸੀਏਸ਼ਨ ਮੁਹਾਲੀ ਵੱਲੋਂ ਅੱਜ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਰਘਬੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਫੇਜ਼-3ਬੀ1 ਵਿੱਚ ਭਾਰੀ ਉਤਸਾਹ ਨਾਲ ਮਨਾਇਆ ਗਿਆ। ਜਿਸ ਵਿੱਚ ਮੁਹਾਲੀ, ਚੰਡੀਗੜ੍ਹ, ਖਰੜ ਅਤੇ ਆਸਪਾਸ ਤੋਂ ਭਾਰੀ ਤਦਾਦ ਵਿੱਚ ਬੁਢਾਪੇ ਦੀਆਂ ਲਾਚਾਰੀਆਂ ਅਤੇ ਮਜ਼ਬੂਰੀਆਂ ਦੇ ਬਾਵਜੂਦ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ ਅਤੇ ਸ਼ਿਕਾਗੋ ਦੇ ਮਜ਼ਦੂਰ ਸ਼ਹੀਦਾਂ ਨੂੰ ਪਿਆਰ ਤੇ ਸ਼ਰਧਾ ਨਾਲ ਯਾਦ ਕੀਤਾ ਜਿਨ੍ਹਾਂ ਨੇ ਕਿਰਤੀਆਂ ਦੇ ਸ਼ੋਸ਼ਣ ਵਿਰੁੱਧ ਅੰਤਰ-ਰਾਸ਼ਟਰੀ ਮਜ਼ਦੂਰ ਲਹਿਰ ਦੀ ਨੀਂਹ ਰੱਖੀ।
ਇਸ ਮੌਕੇ ਮੋਹਨ ਸਿੰਘ ਜਨਰਲ ਸਕੱਤਰ ਅਤੇ ਸਮੂਹ ਬੁਲਾਰਿਆਂ ਨੇ ਸ਼ਿਕਾਗੋ ਦੇ ਮਜ਼ਦੂਰਾਂ ਅਤੇ ਮਜ਼ਦੂਰ ਨੇਤਾਵਾਂ ਨੂੰ ਪਿਆਰ ਤੇ ਸ਼ਰਧਾ ਨਾਲ ਯਾਦ ਕੀਤਾ ਅਤੇ ਦੱਸਿਆ ਕਿ ਉਸ ਸਮੇੱ ਸੂਰਜ ਚੜ੍ਹਨ ਤੋਂ ਸੂਰਜ ਛਿਪਣ ਤੱਕ ਕਿਰਤੀਆਂ ਅਤੇ ਕਾਮਿਆਂ ਪਾਸੋਂ ਪ੍ਰਤੀ ਦਿਨ ਕੰਮ ਲਿਆ ਜਾਂਦਾ ਸੀ। 1866 ਵਿੱਚ ਅੰਤਰ-ਰਾਸ਼ਟਰੀ ਪੱਧਰ ਤੇ ਮਜ਼ਦੂਰ ਨੇਤਾਵਾਂ ਨੇ ਇਕੱਤਰ ਹੋਕੇ ਮਤਾ ਪਾਸ ਕੀਤਾ ਕਿ ਕੰਮ ਸਮਾਂ-ਬੱਧ ਕਰਦੇ ਹੋਏ 8 ਘੰਟੇ ਪ੍ਰਤੀ ਦਿਨ ਕੰਮ ਲਿਆ ਜਾਵੇ। ਪਹਿਲੀ ਮਈ 1886 ਨੂੰ ਅਮਰੀਕਾ ਦੇ ਸਮੂਹ ਉਦਯੋਗਿਕ ਸ਼ਹਿਰਾਂ ਦੇ 13000 ਵਪਾਰਕ ਘਰਾਣਿਆਂ ਦੇ ਤਿੰਨ ਲੱਖ ਤੋੱ ਵੱਧ ਕਾਮਿਆਂ ਵੱਲੋੱ ਹੜਤਾਲ ਕੀਤੀ ਗਈ ਅਤੇ ਬਾਅਦ ਵਿੱਚ ਤਿੰਨ ਅਤੇ ਚਾਰ ਮਈ ਨੁੰ ਕਿਰਤੀਆਂ ਅਤੇ ਕਾਮਿਆਂ ਤੇ ਭਾਰੀ ਤਸ਼ੱਦਦ ਕੀਤਾ ਗਿਆ ਜਿਸ ਵਿੱਚ ਕਈ ਕਾਮੇ ਸ਼ਹੀਦ ਹੋ ਗਏ ਅਤੇ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਅਤੇ ਤਿੰਨ ਹੋਰਨਾਂ ਨੂੰ ਉਮਰ ਕੈਦ ਕੀਤੀ ਗਈ ਜਿਸ ਨੂੰ 1893 ਵਿੱਚ ਉਥੋੱ ਦੇ ਗਵਰਨਰ ਨੇ ਵਿਚਾਰ ਕੇ ਅਣਜਸਟੀਫਾਈਡ ਮੰਨਦੇ ਹੋਏ ਉਨ੍ਹਾਂ ਦੀ ਸਜਾ ਮੁਆਫ ਕੀਤੀ ਗਈ। ਉਸ ਤੋੱ ਬਾਅਦ ਮਈ ਦਿਵਸ ਅੰਤਰ-ਰਾਸ਼ਟਰੀ ਪੱਧਰ ਤੇ ਮਨਾਇਆ ਜਾਣ ਲੱਗਿਆ ਅਤੇ ਭਾਰਤ ਵਿੱਚ 1923 ਵਿੱਚ ਚੈਨਈ ਵਿੱਚ ਕਿਸਾਨਾਂ ਅਤੇ ਕਿਰਤੀਆਂ ਨੇ ਇਕੱਤਰ ਹੋਕੇ ਮਈ ਦਿਵਸ ਦੀ ਛੁੱਟੀ ਕਰਵਾਉਣ ਸੰਬੰਧੀ ਮਤਾ ਪਾਸ ਕੀਤ।
ਇਸ ਮੌਕੇ ਸ੍ਰੀ ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ ਮਈ ਦਿਵਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਮਈ ਦਿਵਸ ਬਾਰੇ ਜਾਣਕਾਰੀ ਦਿੱਤੀ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਵੀ ਸ੍ਰੀ ਸਿੱਧੂ ਨੂੰ ਦਿੱਤਾ ਗਿਆ। ਸ੍ਰੀ ਸਿੱਧੂ ਨੇ ਯਕੀਨ ਦਿਵਾਇਆ ਕਿ ਉਹ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਪੂਰੇ ਯਤਨ ਕਰਨਗੇ। ਇਸ ਮੌਕੇ ਜਰਨੈਲ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਸੁੱਚਾ ਸਿੰਘ ਕਲੌੜ ਮੀਤ ਪ੍ਰਧਾਨ, ਮੂਲ ਰਾਜ ਸਰਮਾ, ਵਧੀਕ ਜਨਰਲ ਸਕੱਤਰ, ਅਮਰੀਕ ਸਿੰਘ ਸੋਮਲ ਐਮ.ਸੀ, ਭਗਤ ਰਾਮ ਰੰਗਾੜਾ, ਰਣਬੀਰ ਸਿੰਘ ਢਿੱਲੋਂ ਜਨਰਲ ਸਕੱਤਰ ਪੰਜਾਬ ਰਾਜ ਪੈਂਸਨਰਜ ਮਹਾਸੰਘ, ਕਰਤਾਰ ਪਾਲ ਪ੍ਰਧਾਨ ਪੰਜਾਬ ਤੇ ਯੂਟੀ ਸੰਘਰਸ਼ ਕਮੇਟੀ, ਰਵਿੰਦਰ ਗਿੱਲ ਅਤੇ ਕਾਮਰੇਡ ਹਰਦਿਆਲ ਚੰਦ ਨੇ ਸੰਬੋਧਨ ਕੀਤਾ। ਕਸ਼ਮੀਰ ਕੌਰ ਸੰਧੂ, ਜਗਤਾਰ ਸਿੰਘ ਜੋਗ, ਰਣਜੋਧ ਸਿੰਘ ਅਤੇ ਅਜਮੇਰ ਸਾਗਰ ਨੇ ਮਈ ਦਿਵਸ ਦੇ ਸੰਬੰਧ ਵਿੱਚ ਬਹੁਤ ਭਾਵ-ਪੂਰਣ ਕਵਿਤਾਵਾਂ ਪੜ੍ਹੀਆਂ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…