ਪੰਜਾਬ ਸਰਕਾਰ ਵੱਲੋਂ ਪਿੰਡ ਸ਼ਾਹਪੁਰ ਵਿੱਚ 24 ਘੰਟੇ ਮੁਹੱਈਆ ਕਰਵਾਇਆ ਜਾ ਰਿਹੈ ਪਾਣੀ

ਲੋਕ ਭਲਾਈ ਲਈ ਚਲਾਈਆਂ ਜਾਣ ਵਾਲੀਆਂ ਸਕੀਮਾਂ ਨੂੰ ਹੋਰ ਵਧੇਰੇ ਉਤਸ਼ਾਹਿਤ ਕੀਤੀਆਂ ਜਾਣ: ਹਰਅੰਮ੍ਰ੍ਰਿਤਪਾਲ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
‘‘ਮੈਂ ਤਾਂ ਚੰਡੀਗੜ੍ਹੀਆਂ ਤੋਂ ਸੌਖੀ, ਮੇਰੇ ਘਰ ਆਉਂਦਾ ਹੈ 24 ਘੰਟੇ ਪੀਣ ਵਾਲਾ ਪਾਣੀ। ਇਹ ਪ੍ਰਗਟਾਵਾ ਬਲਾਕ ਮਾਜਰੀ ਦੇ ਛੋਟੇ ਜਿਹੇ ਪਿੰਡ ਸ਼ਾਹਪੁਰ (ਮੁਹਾਲੀ) ਦੀ ਵਸਨੀਕ ਬਲਵੀਰ ਕੌਰ ਨੇ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਦਾ ਸ਼ੁਕਰਾਨਾ ਕਰਦਿਆਂ ਉਸ ਵਕਤ ਕੀਤਾ ਜਦ ਪਾਣੀ ਦੇ ਬਿੱਲ ਦੀ ਉਗਰਾਹੀ ਲਈ ਸਬੰਧਤ ਵਿਭਾਗ ਦੀ ਕੈਸ਼ੀਅਰ ਉਨ੍ਹਾਂ ਦੇ ਘਰ ਪੁੱਜੀ।
ਪਾਣੀ ਦੇ ਬਿੱਲ ਦੀ ਅਦਾਇਗੀ ਖੁਸ਼ੀ ਖੁਸ਼ੀ ਕਰਦਿਆਂ ਉਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਘਰ ਘਰ ਪਾਣੀ ਪੁੱਜਦਾ ਕਰਨ ਦੇ ਕਈ ਹੀਲੇ ਕੀਤੇ ਹਨ, ਪਰ ਸ਼ਾਹਪੁਰ ਵਾਸੀ ਖੁਸ਼ਨਸੀਬ ਹਨ ਕਿਉਂਕਿ ਸਾਨੂੰ ਨਾ ਸਿਰਫ ਸਾਫ ਪਾਣੀ ਘਰ ਵਿੱਚ ਉਪਲਬਧ ਹੈ ਬਲਕਿ ਸਾਨੂੰ ਪਾਣੀ 24 ਘੰਟੇ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਦਿਨ ਵਿੱਚ ਵੱਖ ਵੱਖ ਸਮੇਂ ਤੇ 2-3 ਵਾਰ ਪਾਣੀ ਮਿਲਦਾ ਹੈ ਪਰ ਸਾਡਾ ਪਿੰਡ ਤਾਂ ਚੰਡੀਗੜ੍ਹ ਤੋਂ ਵਧੀਆ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਵਿੱਚ 220 ਘਰ ਹਨ ਜਿਸ ਵਿੱਚ ਕਰੀਬ ਇੱਕ ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ। ਪਹਿਲਾਂ ਇਸ ਪਿੰਡ ਵਿੱਚ ਪਾਣੀ ਨਾਲ ਦੇ ਪਿੰਡ ਅੱਲਾਪੁਰ ਤੋਂ ਆਉਂਦਾ ਸੀ ਅਤੇ ਪਾਣੀ ਵੀ ਮਿੱਥੇ ਸਮੇਂ ਤੇ ਆਉਂਦਾ ਸੀ ਪਰੰਤੂ ਪਿੰਡ ਵਿੱਚ ਟੈਂਕੀ ਬਨਣ ਤੋਂ ਬਾਅਦ ਘਰੋਂ ਘਰੀ ਪਾਣੀ ਪਹੁੰਚ ਗਿਆ।
ਅਸੀਂ ਇਹ ਸੁਵਿਧਾ ਲੈਣ ਲਈ ਆਪਣੇ ਪਿੰਡ ਦੇ ਹਿੱਸੇ ਦੀ ਰਕਮ ਜ਼ੋ ਕਿ ਤਕਰੀਬਨ 50 ਹਜ਼ਾਰ ਰੁਪਏ ਸੀ, ਪਿੰਡ ਦੀ ਗ੍ਰਾਂਮ ਪੰਚਾਇਤ ਵਾਟਰ ਸਪਲਾਈ ਕਮੇਟੀ (ਜੀ.ਪੀ.ਡਬਲਿਊ.ਐਸ.ਸੀ.) ਦੇ ਜ਼ਰੀਏ ਜਮ੍ਹਾਂ ਕਰਵਾਏ ਅਤੇ ਸਾਡੇ ਪਿੰਡ ਵਿੱਚ ਟੈਂਕੀ ਲੱਗ ਗਈ। ਫੇਰ ਸਾਡੇ ਘਰਾਂ ਵਿੱਚ ਪਾਣੀ ਦੇ ਮੀਟਰ ਲੱਗੇ ਤਾਂ ਜ਼ੋ 24 ਘੰਟੇ ਆਉਣ ਵਾਲੇ ਪਾਣੀ ਦੀ ਲੋਕ ਦੁਰਵਰਤੋਂ ਨਾ ਕਰਨ ਅਤੇ ਖਪਤ ਕੀਤੇ ਪਾਣੀ ਦਾ ਬਿੱਲ ਭਰਨ। ਅਸੀਂ ਰਾਜ਼ੀ ਖੁਸ਼ੀ ਬਿੱਲ ਭਰਦੇ ਹਾਂ ਕਿਉਂਕਿ ਸਾਨੂੰ 24 ਘੰਟੇ ਪਾਣੀ ਉਪਲਬਧ ਹੋਣ ਦਾ ਬਹੁਤ ਸੁੱਖ ਹੈ। ਪਹਿਲਾਂ ਮੈਂ ਤੇ ਮੇਰੇ ਵਰਗੀਆਂ ਪਿੰਡ ਦੀਆਂ ਹੋਰ ਅੌਰਤਾਂ ਕਦੇ ਦੇਰ ਰਾਤ ਅਤੇ ਕਦੇ ਸਵੱਖਤੇ ਪਾਣੀ ਦੀ ਉਡੀਕ ਕਰਦੀਆਂ ਸਨ ਅਤੇ ਘਰ ਦੇ ਹਰ ਵੱਡੇ ਛੋਟੇ ਭਾਂਡੇ ਵਿੱਚ ਪਾਣੀ ਭਰ ਕੇ ਰੱਖਦੀਆਂ ਸਨ। ਕਿਉਂਕਿ ਸਾਨੂੰ ਖਦਸ਼ਾ ਰਹਿੰਦਾ ਸੀ ਕਿ ਮੁੜ ਪਾਣੀ ਪਤਾ ਨਹੀਂ ਕਿਸ ਵੇਲੇ ਆਵੇਂ। ਹੁਣ 220 ਘਰਾਂ ਦੇ ਲੋਕੀ ਅਤੇ ਪਸ਼ੂ ਸਾਫ ਪਾਣੀ ਦਾ ਆਨੰਦ ਮਾਣ ਰਹੇ ਹਨ।
ਇਸ ਮੌਕੇ ਬਿੱਲ ਉਗਰਾਹੀ ਕਰਨ ਲਈ ਬਲਵੀਰ ਕੌਰ ਦੇ ਘਰ ਗਈ ਕੈਸ਼ੀਅਰ ਹਰਅਮ੍ਰਿਤਪਾਲ ਕੌਰ ਨੇ ਦੱਸਿਆ ਕਿ ਪਿੰਡ ਦੇ ਸਾਰੇ ਘਰਾਂ ’ਚੋਂ ਹਰ ਮਹੀਨੇ ਕਰੀਬ 40 ਤੋਂ 45 ਹਜ਼ਾਰ ਰੁਪਏ ਇੱਕਠੇ ਹੁੰਦੇ ਹਨ। ਇਹ ਪੈਸਾ ਜੀ.ਪੀ.ਡਬਲਿਊ.ਐਸ.ਸੀ. ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ। ਇਸ ਕਮੇਟੀ ਦੇ ਮੈਬਰਾਂ ਵੱਲੋਂ ਇਸ ਪੈਸੇ ਨਾਲ ਬਿਜਲੀ ਦਾ ਬਿੱਲ, ਪੰਪ ੳਪਰੇਟਰ ਅਤੇ ਕੈਸ਼ੀਅਰ ਦੀ ਤਨਖਾਹ ਦੀ ਅਦਾਇਗੀ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਰੱਖ ਰਖਾਵ ਜਾਂ ਟਿਊਬਲ ਲਗਾਉਣ ਲਈ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ। ਹਰਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਇਹ ਸਰਕਾਰ ਵਲੋਂ ਪਿੰਡਾਂ ਲਈ ਸ਼ੁਰੂ ਕੀਤੀ ਇੱਕ ਬਹੁਤ ਵਧੀਆ ਸਕੀਮ ਹੈ। ਲੋਕ ਇਸ ਸਕੀਮ ਤੋਂ ਖੁਸ਼ ਹਨ ਕਿਉਂਕਿ ਇਸ ਵਿੱਚ ਪੂਰੀ ਪਾਰਦਰਸ਼ਤਾ ਹੈ, ਪਿੰਡ ਵਾਲੇ ਇਸ ਨੂੰ ਆਪ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਰਹਿੰਦਾ ਹੈ ਕਿ ਉਨ੍ਹਾਂ ਕੋਲੋਂ ਮੀਟਰ ਅਨੁਸਾਰ ਬਿੱਲ ਦੀ ਸਹੀ ਰਾਸ਼ੀ ਲਈ ਗਈ ਹੈ ਅਤੇ ਉਸ ਦੀ ਯੋਗ ਵਰਤੋਂ ਕੀਤੀ ਜਾ ਰਹੀ ਹੈ। ਸ੍ਰੀਮਤੀ ਹਰਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਅਜਿਹੀਆਂ ‘‘ਲੋਕਾਂ ਦੀਆਂ, ਲੋਕਾਂ ਲਈ, ਲੋਕਾਂ ਵੱਲੋਂ’’ ਚਲਾਈਆਂ ਜਾਣ ਵਾਲੀਆਂ ਸਕੀਮਾਂ ਨੂੰ ਵਧੇਰੇ ਉਤਸ਼ਾਹਿਤ ਕਰਨਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…