ਪੰਜਾਬ ਸਰਕਾਰ ਵੱਲੋਂ ਸਾਲ 2017 ਦੀਆਂ ਸਾਲਾਨਾ ਸਰਕਾਰੀ ਛੁੱਟੀਆਂ ਦਾ ਵੇਰਵਾ ਜਾਰੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਦਸੰਬਰ:
ਪੰਜਾਬ ਸਰਕਾਰ ਨੇ ਸਾਲ 2017 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਦਾ ਵੇਰਵਾ ਜਾਰੀ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਚੀ ਮੁਤਾਬਿਕ ਸ਼ਨੀਵਾਰ ਤੇ ਐਤਵਾਰ ਦੀਆਂ ਛੁੱਟੀਆਂ ਤੋ‘ ਬਿਨਾਂ ਵੱਖ-ਵੱਖ ਦਿਹਾੜਿਆਂ ਤੇ ਤਿਉਹਾਰਾਂ ਮੌਕੇ 35 ਛੁੱਟੀਆਂ ਹੋਣਗੀਆਂ, ਜਿਸ ਵਿੱਚ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 5 ਜਨਵਰੀ, ਗਣਤੰਤਰ ਦਿਵਸ 26 ਜਨਵਰੀ, ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 1 ਫਰਵਰੀ, ਜਨਮ ਦਿਵਸ ਗੁਰੂ ਰਵਿਦਾਸ ਜੀ 10 ਫਰਵਰੀ, ਮਹਾਂ ਸ਼ਿਵਰਾਤਰੀ 24 ਫਰਵਰੀ, ਹੋਲੀ 13 ਮਾਰਚ, ਸ਼ਹੀਦੀ ਦਿਵਸ ਸ.ਭਗਤ ਸਿੰਘ 23 ਮਾਰਚ, ਰਾਮ ਨੋਮੀ 4 ਅਪ੍ਰੈਲ, ਮਹਾਵੀਰ ਜੈਯੰਤੀ 9 ਅਪ੍ਰੈਲ, ਵਿਸਾਖੀ 13 ਅਪ੍ਰੈਲ, ਜਨਮ ਦਿਵਸ ਡਾ. ਬੀ.ਆਰ.ਅੰਬੇਦਕਰ 14 ਅਪ੍ਰੈਲ, ਗੁੱਡ ਫਰਾਈਡੇ 14 ਅਪ੍ਰੈਲ, ਭਗਵਾਨ ਪਰਸ਼ੂ ਰਾਮ ਜੈਯੰਤੀ 29 ਅਪ੍ਰੈਲ, ਮਈ ਦਿਵਸ 1 ਮਈ, ਸ਼ਹੀਦੀ ਦਿਵਸ ਗੁਰੂ ਅਰਜਨ ਦੇਵ 29 ਮਈ, ਕਬੀਰ ਜੈਅੰਤੀ 9 ਜੂਨ, ਈਦ-ਉੱਲ-ਫਿਤਰ 26 ਜੂਨ, ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ ਜੀ 31 ਜੁਲਾਈ, ਸੁਤੰਤਰਤਾ ਦਿਵਸ 15 ਅਗਸਤ, ਜਨਮ ਅਸ਼ਟਮੀ 15 ਅਗਸਤ, ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 22 ਅਗਸਤ, ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ 30 ਅਗਸਤ, ਈਦ-ਉੱਲ-ਜੂਹਾ (ਬਕਰੀਦ) 2 ਸਤੰਬਰ, ਮਹਾਰਾਜ ਅਗਰਸੈਨ ਜੈਅੰਤੀ 21 ਸਤੰਬਰ, ਜਨਮ ਦਿਵਸ ਸ. ਭਗਤ ਸਿੰਘ ਜੀ 28 ਸਤੰਬਰ, ਦੁਸਹਿਰਾ 30 ਸਤੰਬਰ, ਜਨਮ ਦਿਵਸ ਮਹਾਤਮਾ ਗਾਂਧੀ ਜੀ 2 ਅਕਤੂਬਰ, ਜਨਮ ਦਿਵਸ ਮਹਾਂਰਿਸ਼ੀ ਵਾਲਮੀਕਿ ਜੀ 5 ਅਕਤੂਬਰ, ਜਨਮ ਦਿਵਸ ਸ੍ਰੀ ਗੁਰੂ ਰਾਮ ਦਾਸ ਜੀ 7 ਅਕਤੂਬਰ, ਦੀਵਾਲੀ 19 ਅਕਤੂਬਰ, ਵਿਸ਼ਵਕਰਮਾ ਦਿਵਸ 20 ਅਕਤੂਬਰ, ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ 4 ਨਵਬੰਰ, ਸ਼ਹੀਦੀ ਦਿਵਸ ਸ: ਕਰਤਾਰ ਸਿੰਘ ਸਰਾਭਾ ਜੀ 16 ਨਵੰਬਰ, ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਜੀ 23 ਨਵੰਬਰ ਤੇ ਕ੍ਰਿਸਮਸ ਦਿਵਸ 25 ਦਸੰਬਰ ਸਰਕਾਰੀ ਛੁੱਟੀਆਂ ਵਿੱਚ ਸ਼ਾਮਲ ਹਨ। ਇਨ੍ਹਾਂ ਛੁੱਟੀਆਂ ਤੋ ਇਲਾਵਾ ਸਰਕਾਰੀ ਮੁਲਾਜ਼ਮ ਰਾਖਵੀਆਂ ਰੱਖੀਆਂ 18 ਹੋਰ ਛੁੱਟੀਆਂ ਵਿਚੋ‘ ਕਿਸੇ ਦੋ ਦਿਨ ਛੁੱਟੀ ਲੈ ਸਕਦੇ ਹਨ। ਰਾਖਵੀਆਂ 18 ਛੁੱਟੀਆਂ ਵਿੱਚ ਨਵਾਂ ਸਾਲ ਦਿਵਸ 1 ਜਨਵਰੀ, ਲੋ’ਹੜੀ 13 ਜਨਵਰੀ, ਨਿਰਵਾਣ ਦਿਵਸ ਭਗਵਾਨ ਆਦੀਨਾਥ 26 ਜਨਵਰੀ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ, ਹੋਲਾ ਮਹੱਲਾ 13 ਮਾਰਚ, ਬੁੱਧ ਪੂਰਨਿਮਾ 10 ਮਈ, ਨਿਰਜਲਾ ਅਕਾਦਸੀ 5 ਜੂਨ, ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 29 ਜੂਨ, ਜਨਮ ਦਿਵਸ ਬਾਬਾ ਜੀਵਨ ਸਿੰਘ ਜੀ 5 ਸਤੰਬਰ, ਅਨੰਤ ਚਤੁਰਦਸ਼ੀ 5 ਸਤੰਬਰ, ਮੁਹੱਰਮ 1 ਅਕਤੂਬਰ, ਕਰਵਾ ਚੌਥ 8 ਅਕਤੂਬਰ, ਜਨਮ ਦਿਵਸ ਬਾਬਾ ਬੰਦਾ ਸਿੰਘ ਬਹਾਦਰ ਜੀ 16 ਅਕਤੂਬਰ, ਗੌਵਰਧਨ ਪੂਜਾ 20 ਅਕਤੂਬਰ, ਜਨਮ ਦਿਵਸ ਸੰਤ ਨਾਮ ਦੇਵ ਜੀ 31 ਅਕਤੂਬਰ, ਨਵਾਂ ਪੰਜਾਬ ਦਿਵਸ 1 ਨਵੰਬਰ, ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ ( ਮਿਲਾਦ-ਉੱਨ-ਨਬੀ ਜਾਂ ਈਦ-ਏ-ਮਿਲਾਦ) 2 ਦਸੰਬਰ ਅਤੇ ਜੋੜ ਮੇਲਾ ਫਤਹਿਗੜ੍ਹ ਸਾਹਿਬ 25, 26 ਅਤੇ 27 ਦਸੰਬਰ ਦੀਆਂ ਰਾਖਵੀਆਂ ਛੁੱਟੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਹਰੇਕ ਕਰਮਚਾਰੀ ਕਲੰਡਰ ਸਾਲ- 2017 ਦੌਰਾਨ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ, ਮਹਾਂ ਸ਼ਿਵਰਾਤਰੀ, ਸ੍ਰੀ ਰਾਮ ਨੌਮੀ, ਮਹਾਵੀਰ ਜੈਯੰਤੀ, ਬੈਸਾਖੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ, ਈਦ-ਉੱਲ-ਫਿਤਰ, ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਉਤਸਵ, ਈਦ-ਉੱਲ-ਜੂਹਾ(ਬਕਰੀਦ), ਜਨਮ ਦਿਵਸ ਭਗਵਾਨ ਵਾਲਮੀਕਿ ਜੀ, ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ, ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਕ੍ਰਿਸਮਿਸ ਦਿਵਸ ਦੇ ਸਬੰਧ ਵਿਚ ਕੀਰਤਨ/ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਲਈ ਕੋਈ ਵੀ ਚਾਰ ਪਿਛਲੇ ਅੱਧੇ ਦਿਨ ਦੀਆਂ ਛੁਟੀਆਂ ਲੈ ਸਕਦੇ ਹਨ ਜਿਸਦਾ ਕੰਟਰੋਲਿੰਗ ਅਥਾਰਟੀ ਵਲੋਂ ਮੈਨਟੇਨ ਕਰਨਾ ਯਕੀਨੀ ਬਣਾਇਆ ਜਾਵੇਗਾ।ਇਨ੍ਹਾਂ ਛੁੱਟੀਆਂ ਸਬੰਧੀ ਨਿਯਮ ਹਦਾਇਤਾਂ ਰਾਖਵੀਆਂ ਛੁੱਟੀਆਂ ਵਾਲੇ ਹੀ ਲਾਗੂ ਹੋਣਗੇਂ ਜਦਕਿ 7 ਅਗਸਤ 2017 ਨੂੰ ਰੱਖੜੀ ਦੇ ਤਿਉਹਾਰ ਨ੍ਵੰੰ ਸਰਕਾਰੀ ਦਫ਼ਤਰ 11:00 ਵਜੇ ਖੁੱਲਣਗੇਂ। ਕਲੰਡਰ ਸਾਲ 2017 ਦੌਰਾਨ ਪੰਜਾਬ ਵਿਚ ਅਨੁਸੂਚਿਤ ਵਾਲੀਆਂ ਛੁੱਟੀਆਂ ਨੈਗੋਸ਼ੀਏਬਲ ਇੰਸਟਰੂਮੈ‘ਟ ਐਕਟ 1881 ਦੀ ਧਾਰਾ 25 ਅਧੀਨ ਗਜਟਿਡ ਛੁੱਟੀਆਂ ਘੋਸ਼ਿਤ ਕੀਤੀ ਗਈਆਂ ਹਨ। ਜਿਨਾਂ ਵਿੱਚ ਸਾਰੇ ਐਤਵਾਰ ਦੂਜੀਆਂ ਹੋਰ ਛੁੱਟੀਆਂ ਦੇ ਨਾਲ 5 ਜਨਵਰੀ ਜਨਮ ਦਿਵਸ ਗੁਰੂ ਗੋਬਿੰਦ ਸਿੰਘ, 26 ਜਨਵਰੀ ਗਣਤੰਤਰ ਦਿਵਸ, 10 ਫਰਵਰੀ ਜਨਮ ਦਿਨ ਗੁਰੂ ਰਵੀਦਾਸ, 13 ਮਾਰਚ ਹੋਲੀ, 1 ਅਪ੍ਰੈਲ ਬੈ‘ਕ ਹਾਲੀਡੇ (ਸਾਲਾਨਾ ਅਕਾੳਕਲੋਜਿੰਗ), 4 ਅਪ੍ਰੈਲ ਰਾਮ ਨੌਮੀ, 29 ਮਈ ਸ਼ਹੀਦੀ ਦਿਨ ਗੁਰੂ ਅਰਜਨ ਦੇਵ ਜੀ, 26 ਜੂਨ ਈਦ ਉਲ ਫਿਤਰ, 15 ਅਗਸਤ ਸੁਤੰਤਰਤਾ ਦਿਵਸ, 15 ਅਗਸਤ ਜਨਮ ਅਸ਼ਟਮੀ, 2 ਅਕਤੂਬਰ ਜਨਮ ਦਿਵਸ ਮਹਾਤਮਾ ਗਾਂਧੀ , 30 ਸਤੰਬਰ ਦੁਸਹਿਰਾ, 5 ਅਕਤੂਬਰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ, 19 ਅਕਤੂਬਰ ਦੀਵਾਲੀ, 4 ਨਵੰਬਰ ਜਨਮ ਦਿਵਸ ਗੁਰੂ ਨਾਨਕ ਦੇਵ ਜੀ ਅਤੇ 25 ਦਸੰਬਰ ਕ੍ਰਿਸਮਿਸ ਦਿਵਸ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …