Nabaz-e-punjab.com

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ: ਸਰਕਾਰੀ ਪ੍ਰੀ-ਪ੍ਰਾਇਮਰੀ ਰਿਸੋਰਸ ਪਰਸਨ ਸਿਖਲਾਈ ਦਾ ਤੀਜਾ ਗੇੜ ਸਮਾਪਤ

ਪੰਜਾਬ ਭਰ ’ਚੋਂ 175 ਅਧਿਆਪਕਾਂ ਨੇ ਨਵੀਆਂ ਤਕਨੀਕਾਂ ਬਾਰੇ ਹਾਸਲ ਕੀਤੀ ਮੁੱਢਲੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਸਿੱਖਿਆ ਵਿਭਾਗ ਵੱਲੋਂ ਗੁਣਾਤਮਿਕ ਸਿੱਖਿਆ ਦੇ ਸੁਧਾਰ ਲਈ ਚਲਾਏ ਜਾ ਰਹੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੇ ਪਹਿਲੇ ਅਤੇ ਦੂਜੇ ਸਾਲ ਦੀਆਂ ਜਮਾਤਾਂ ਲਈ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਤੀਜਾ ਗੇੜ ਅੱਜ ਸਮਾਪਤ ਹੋ ਗਿਆ। ਇਸ ਵਰਕਸ਼ਾਪ ਸੂਬੇ ਭਰ ਤੋਂ 175 ਪ੍ਰਾਇਮਰੀ ਅਧਿਆਪਕਾਂ ਨੇ ਭਾਗ ਲਿਆ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿਖਲਾਈ ਵਰਕਸ਼ਾਪ ਦਾ ਜਾਇਜ਼ਾ ਲਿਆ ਅਤੇ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਸਿੱਖਿਆ ਦੇ ਸੁਧਾਰ ਅਤੇ ਅਧਿਆਪਕਾਂ ਦੇ ਸਹਿਯੋਗੀ ਵਜੋਂ ਵਿਚਰਦਿਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕੀਤਾ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਪ੍ਰਾਇਰਮੀ ਸਕੂਲਾਂ ਵਿੱਚ ਲਗਾਈਆਂ ਜਾ ਰਹੀਆਂ ਹਨ ਅਤੇ ਬੱਚਿਆਂ ਦਾ ਦਾਖ਼ਲਾ ਵੀ ਕਤਿਾ ਜਾ ਰਿਹਾ ਹੈ। ਪਹਿਲੇ ਅਤੇ ਦੂਜੇ ਸਾਲ ਦੇ ਦਾਖ਼ਲ ਬੱਚਿਆਂ ਨੂੰ ਖੇਡ ਮਹਿਲ ਦੀਆਂ ਕਿਰਿਆਵਾਂ ਕਰਵਾਉਣ ਲਈ ਅਤੇ ਵਰਤੀ ਜਾਣ ਵਾਲੀ ਸਿੱਖਣ-ਸਿਖਾਉਣ ਸਮੱਗਰੀ ਦੀ ਜਾਣਕਾਰੀ ਦੇਣ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਅਧਿਆਪਕ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਸ ਵਰਕਸ਼ਾਪ ਵਿੱਚ ਆਓ ਦੋ ਗੱਲਾਂ ਕਰੀਏ, ਗੁੱਡੀ ਕੋਨਾ, ਸਿਰਜਨਾਤਮਿਕ ਕੋਨਾ ਆਦਿ ਬਾਰੇ ਵਿਸਤਾਰ ਵਿੱਚ ਰਿਸੋਰਸ ਪਰਸਨਾਂ ਨੇ ਅਧਿਆਪਕਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕ ਹਮੇਸ਼ਾ ਚੁਸਤ-ਫੁਰਤ ਰਹਿਣਾ ਚਾਹੀਦਾ ਹੈ। ਸਿਹਤ ਦੀ ਤੰਦਰੁਸਤੀ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸਦਾ ਵਿਦਿਆਰਥੀਆਂ ਉੱਤੇ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਕਿਸੇ ਕਿਸਮ ਦੇ ਦਫ਼ਤਰ ਨਾਲ ਗ੍ਰੀਵੀਐੱਸਜ਼ ਪੈਂਡਿੰਗ ਹਨ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ। ਇਸ ਨਾਲ ਵਿਭਾਗ ਨੂੰ ਖੁਸ਼ੀ ਹੋਵੇਗੀ ਅਤੇ ਪੈਂਡਿੰਗ ਪਾਇਲਾਂ ਦਾ ਨਿਪਟਾਰਾ ਵੀ ਹੋਵੇਗਾ। ਸਿੱਖਿਆ ਦੇ ਮਿਆਰ ਦੀ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਹੁਣ ਸਕੂਲਾਂ ਵਿੱਚ ਦਾਖ਼ਲਿਆਂ ਦਾ ਸਮਾਂ ਹੈ ਅਤੇ ਸਮੂਹ ਅਧਿਆਪਕ ਆਪੋ-ਆਪਣੇ ਸਕੂਲਾਂ ਵਿੱਚ 10 ਫੀਸਦੀ ਦਾਖ਼ਲੇ ਵਧਾਉਣ ਲਈ ਕੰਮ ਕਰਨ। ਉਨ੍ਹਾਂ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿਖਾਉਣ ਲਈ ਵੀ ਸਿੱਖਣ-ਸਿਖਾਉਣ ਸਮੱਗਰੀ ਦੀ ਉੱਚਿਤ ਵਰਤੋਂ ਕਰਨ ਲਈ ਕਿਹਾ।
ਇਸ ਮੌਕੇ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਐਨਸੀਈਆਰਟੀ ਨਵੀਂ ਦਿੱਲੀ ਤੋਂ ਡਾ. ਅਨੂਪ ਰਾਜਪੂਤ, ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਅਤੇ ਹੋਰ ਸਟੇਟ ਰਿਸੋਰਸ ਪਰਸਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…