ਪੰਜਾਬ ਸਰਕਾਰ ਮੁਲਾਜ਼ਮਾਂ ਦੇ ਤਨਖ਼ਾਹਾਂ ਵਿੱਚ ਵਧੇ ਪਾੜੇ ਨੂੰ ਘੱਟ ਕਰੇ: ਡਾ. ਮੁਲਤਾਨੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 4 ਅਕਤੂਬਰ:
ਡਾ.ਦਲੇਰ ਸਿੰਘ ਮੁਲਤਾਨੀ ਚੀਫਐਡਵਾਈਜ਼ਰ ਪੀ.ਸੀ.ਐਮ.ਐਸ. ਐੋਸੋਸੀਏਸ਼ਨ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਲੇ ਦਰਜੇ ਵਾਲੇ ਅਧਿਕਾਰੀ ਅਤੇ ਸੱਭ ਤੋਂ ਨੀਚੇ ਦਰਜੇ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਅੱਜ ਦੇ ਦੌਰ ਵਿੱਚ ਜੋ ਪਾੜਾ ਵੱਧ ਰਿਹਾ ਹੈ, ਉਸ ਨਾਲ ਆਮ ਮੁਲਾਜ਼ਮ ਵਿੱਤੀ ਅਤੇ ਸਮਾਜਿਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਡਾ. ਮੁਲਤਾਨੀ ਨੇ ਇਹ ਵੀ ਦੱਸਿਆ ਕਿ ਸਰਕਾਰੀ ਮੁਲਾਜ਼ਮ ਜਿਸ ਵਿੱਚ ਦਰਜਾ-3 ਅਤੇ 4, ਨੈਸ਼ਨਲ ਹੈਲਥ ਮਿਸ਼ਨ, ਕੰਟਰੈਕਚੁਅਲ, ਐੱਡਹਾਕ,ਆਊਟ ਸੋਰਸ ਆਦਿ ਸ਼ਾਮਲਹਨ, ਉਪਰਲੇ ਦਰਜੇ ਵਾਲੇ ਅਧਿਕਾਰੀਆਂ ਦੇ ਮੁਕਾਬਲੇ ਬਹੁਤ ਘੱਟ ਤਨਖਾਹ ਲੈ ਰਹੇ ਹਨ।
ਅੱਜ ਇੱਥੇ ਡਾ. ਮੁਲਤਾਨੀ ਨੇ ਇਹ ਵੀ ਦੱਸਿਆ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਅਧੀਨ ਵੱਡੀ ਤਾਦਾਤ ਵਿੱਚ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਲੰਬੇ ਸਮੇਂ ਤੋਂ ਸਿਹਤ ਸੇਵਾਵਾਂ ਨੂੰ ਉਪਰਲੇ ਪੱਧਰ ਤੇ ਲੈ ਕੇ ਜਾਣ ਵਿੱਚ ਕਾਮਯਾਬ ਹੋਏ ਹਨ। ਡਾ. ਮੁਲਤਾਨੀ ਨੇ ਇੱਕ ਲਿਖਤੀ ਪੱਤਰ ਰਾਹੀਂ ਪੰਜਾਬ ਸਰਕਾਰ ਅਤੇ ਛੇਵੇਂ ਪੇ ਕਮੀਸ਼ਨ ਦੇ ਚੇਅਰਮੈਨ ਕੋਲੋਂ ਮੰਗ ਕੀਤੀ ਹੈ ਕਿਪੰਜਾਬ ਸਰਕਾਰ ਦੇ ਦਰਜਾ-3 ਅਤੇ 4, ਨੈਸ਼ਨਲ ਹੈਲਥ ਮਿਸ਼ਨ, ਕੰਟਰੈਕਚੁਅਲ, ਐੱਡਹਾਕ, ਆਊਟ ਸੋਰਸ ਆਦਿ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵੱਧਦੇ ਪਾੜੇ ਨੂੰ ਘੱਟ ਕੀਤਾ ਜਾਵੇ। ਡਾ. ਮੁਲਤਾਨੀ ਨੇ ਦੱਸਿਆ ਹੈ ਕਿ ਸਰਕਾਰੀ ਮੁਲਾਜ਼ਮ ਦਰਜਾ-3 ਅਤੇ 4 ਜੋ ਬੰਦੂਆਂ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਬਾਕੀ ਹੇਠਲੇ ਦਰਜੇ ਵਾਲੇ ਮੁਲਾਜ਼ਮ ਵੀ ਆਪਣੇ ਆਪ ਨੂੰ ਬੰਦੂਆਂ ਮਜ਼ਦੂਰਾਂ ਦੀ ਤਰ੍ਹਾਂ ਸਮਝਦੇ ਹਨ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਗੱਲ ਕੀਤੀ ਸੀ ਪ੍ਰੰਤੂ ਅਜੇ ਤੱਕ ਮਾਨਯੋਗ ਸੁਪਰੀਮ ਕੋਰਟ ਦੀ ਇਹ ਨਿਤੀ ਦਰਜਾ-3 ਅਤੇ 4, ਨੈਸ਼ਨਲ ਹੈਲਥ ਮਿਸ਼ਨ, ਕੰਟਰੈਕਚੁਅਲ, ਐੱਡਹਾਕ, ਆਊਟ ਸੋਰਸ ਆਦਿ ਕਰਮਚਾਰੀਆਂ ਤੇ ਲਾਗੂ ਨਹੀਂ ਕੀਤੀ ਗਈ। ਡਾ. ਮੁਲਤਾਨੀ ਨੇ ਇੱਕ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਦਰਜਾ-3 ਅਤੇ 4, ਨੈਸ਼ਨਲ ਹੈਲਥ ਮਿਸ਼ਨ, ਕੰਟਰੈਕਚੁਅਲ, ਐੱਡਹਾਕ, ਆਊਟ ਸੋਰਸ ਆਦਿ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵੱਡੇ ਪੱਧਰ ਤੇ ਵਾਧਾ ਕੀਤਾ ਜਾਵੇ ਤਾਂ ਜੋ ਮੁਲਾਜ਼ਮ ਮਨ ਲਗਾ ਕੇ ਕੰਮ ਕਰ ਸਕਣ ਅਤੇ ਦੇਸ਼ ਉੱਨਤੀ ਵਿੱਚ ਆਪਣੀ ਪੂਰੀ ਹਿੱਸੇਦਾਰੀ ਪਾ ਸਕਣ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…