
ਵੇਰਕਾ ਮਿਲਕ ਤੇ ਕੈਟਲਫੀਡ ਪਲਾਂਟਾਂ ਦੇ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਪੰਜਾਬ ਸਰਕਾਰ
ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਵੇਰਕਾ ਮਿਲਕ ਪਲਾਂਟ ਅਤੇ ਕੈਟਲਫੀਡ ਪਲਾਂਟ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ, ਪਲਾਂਟ ਪ੍ਰਧਾਨ ਰੁਪਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਪੰਜਾਬ ਸਰਕਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਕੋਲ ਵਿਭਾਗ ਵਿੱਚ ਸੇਵਾ ਦਾ ਸਾਲਾਂਬੱਧੀ ਅਰਸੇ ਦਾ ਤਜਰਬਾ ਹੈ। ਜਿਸ ਅਧਾਰ ’ਤੇ ਉਹ ਵਿਭਾਗ ਦੇ ਹਰ ਕੰਮ ਨੂੰ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ। ਆਗੂਆਂ ਵਲੋਂ ਸੋਸ਼ਲ ਮੀਡੀਆ ਤੇ ਜਾਰੀ ਚੇਅਰਮੈਨ ਮਿਲਕਫ਼ੈਡ ਦੇ ਉਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਗਿਆ।
ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਹਕੂਮਤ ਸਮੇਂ ਵਿਭਾਗ ਵਿੱਚ ਸੇਵਾ ਦੀਆਂ ਜਿਨ੍ਹਾਂ ਸ਼ਰਤਾਂ ਵਿਚ ਅਮੁੱਲ ਨਾਲ ਮਿਲਕੇ ਤਬਦੀਲੀ ਕੀਤੀ ਗਈ ਸੀ। ਜਿਸ ਕਾਰਨ ਇਸ ਅਦਾਰੇ ਅੰਦਰ ਕੰਮ ਕਰਦੇ ਕਾਮਿਆਂ ਦੀਆਂ ਸੇਵਾ ਸ਼ਰਤਾਂ ਵਿਚ ਤਬਦੀਲੀ ਕੀਤੀ ਗਈ ਸੀ ਜਿਸ ਕਾਰਣ ਵਿਭਾਗ ਵਿੱਚ ਰੁਜ਼ਗਾਰ ਦੇ ਮੌਕੇ ਸੁੰਗੜ ਗਏ ਸਨ। ਮੌਜੂਦਾ ਸਰਕਾਰ ਨੇ ਉਹ ਨਿਯਮ ਅਤੇ ਕਾਨੂੰਨ ਬਦਲ ਦਿੱਤੇ ਗਏ ਹਨ। ਜਿਸ ਕਾਰਨ ਅਦਾਰੇ ਵਿੱਚ ਪੱਕੇ ਰੋਜ਼ਗਾਰ ਦੇ ਵਧੇਰੇ ਮੋਕੇ ਸਿਰਜਣ ਦਾ ਰਾਹ ਖੁੱਲ ਗਿਆ ਹੈ। ਆਗੂਆਂ ਵਲੋਂ ਚੇਅਰਮੈਨ ਮਿਲਕਫ਼ੈਡ ਦੇ ਇਸ ਬਿਆਨ ਦੇ ਅਧਾਰ ਤੇ ਸਾਲਾਂ ਵੱਧੀ ਅਰਸੇ ਤੋਂ ਸੇਵਾ ਨਿਭਾ ਰਹੇ ਆਊਟਸੋਰਸਡ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।
ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵਿਭਾਗ ਵਿੱਚ ਸਾਲਾਂ ਵੱਧੀ ਅਰਸੇ ਤੋਂ ਸੇਵਾ ਨਿਭਾਉਣ ਦਾ ਤਜਰਬਾ ਕਿਸੇ ਤਰ੍ਹਾ ਵੀ ਵਿਦਿਅਕ ਯੋਗਤਾ ਨਾਲੋਂ ਘੱਟ ਨਹੀਂ। ਇਸ ਲਈ ਵਿਭਾਗ ਦੇ ਚੇਅਰਮੈਨ ਸਾਹਿਬ ਨੂੰ ਅਪੀਲ ਹੈ ਕਿ ਸਾਡੇ ਇਸ ਤਜਰਬੇ ਦੇ ਆਧਾਰ ਤੇ ਸਾਨੂੰ ਰੈਗੂਲਰ ਕਰਨ ਉਪਰੰਤ ਸਾਡੇ ਬੇਰੁਜ਼ਗਾਰ ਸਾਥੀਆਂ ਨੂੰ ਵਿਭਾਗ ਵਿੱਚ ਨੋਕਰੀ ਦੇਕੇ ਉਨ੍ਹਾਂ ਦੀ ਬੇਰੁਜ਼ਗਾਰੀ ਦਾ ਹੱਲ ਕੀਤਾ ਜਾਵੇ ਜੀ। ਇਸ ਸਬੰਧ ਵਿੱਚ ਯੂਨੀਅਨ ਵੱਲੋਂ 29-3-2025 ਤਰੀਕ ਦੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ ਅਤੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।