nabaz-e-punjab.com

ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਾਲ ਸਹਿਮਤੀ ਪੱਤਰ ਤੇ ਹਸਤਾਖਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜੂਨ:
ਸੂਬੇ ਦੇ ਆਮ ਲੋਕਾਂ ਵਾਸਤੇ ਵਾਜਬ ਹਵਾਈ ਸਫਰ ਨੂੰ ਬੜ੍ਹਾਵਾ ਦੇਣ ਵੱਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਦੇਸ਼ ਦੇ ਮੁੱਖ ਪ੍ਰੋਗਰਾਮ ਉਡਾਣ (ਉਡੇ ਦੇਸ਼ ਕਾ ਆਮ ਨਾਗਰਿਕ) ਹੇਠ ਭਾਰਤ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਨਾਲ ਇੱਕ ਸਹਿਮਤੀ ਪੱਤਰ ਤੇ ਸਹੀ ਪਾਈ ਹੈ। ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਤਿੰਨ ਧਿਰੀ ਸਮਝੌਤੇ ਤੇ ਭਾਰਤ ਸਰਕਾਰ ਦੀ ਤਰਫੋੱ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਊਸ਼ਾ ਪਾਧੀ, ਪੰਜਾਬ ਸਰਕਾਰ ਦੀ ਤਰਫੋੱ ਸ਼ਹਿਰੀ ਹਵਾਬਾਜ਼ੀ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਤਰਫੋੱ ਕਾਰਜਕਾਰੀ ਡਾਇਰੈਕਟਰ ਜੀ.ਕੇ. ਚੌਕਿਆਲ ਨੇ ਹਸਤਾਖਰ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਪਹਿਲਕਦਮੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਸਥਾਨਿਕ ਖਾਸਕਰ ਲੁਧਿਆਣਾ ਦੇ ਵਪਾਰ ਅਤੇ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਤੋੱ ਇਲਾਵਾ ਸੂਬੇ ਦੇ ਬੇਰੁਜ਼ਗਾਰ ਨੌਜੁਆਨਾਂ ਲਈ ਵੱਡੀ ਪੱਧਰ ਤੇ ਨੌਕਰੀਆਂ ਪੈਦਾ ਕਰਨ ਅਤੇ ਇਸ ਸਰਹੱਦੀ ਇਲਾਕੇ ਵਿੱਚ ਵਪਾਰਕ ਸਮਰੱਥਾ ਦੀਆਂ ਸੰਭਾਵਨਾਵਾਂ ਨੂੰ ਹੋਰ ਤਲਾਸ਼ਣ ਵਿੱਚ ਮਦਦ ਮਿਲੇਗੀ।
ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਦੇ ਹੇਠ ਬਠਿੰਡਾ, ਲੁਧਿਆਣਾ, ਪਠਾਨਕੋਟ ਅਤੇ ਆਦਮਪੁਰ ਦੇ ਚਾਰ ਹਵਾਈ ਅੱਡਿਆਂ ਦਾ ਪੰਜ ਪ੍ਰਸਤਾਵਾਂ ਦੇ ਰਾਹੀੱ ਸੰਪਰਕ ਸਾਧਿਆ ਗਿਆ ਹੈ। ਅਲਾਇੰਸ ਏਅਰ ਦੇ ਨਾਲ ਪਹਿਲਾ ਹੀ ਦਿੱਲੀ-ਬਠਿੰਡਾ-ਦਿੱਲੀ ਕਾਰਜਸ਼ੀਲ ਹੈ। ਅਲਾਇੰਸ ਏਅਰ ਦੇ ਨਾਲ ਦਿੱਲੀ-ਪਠਾਨਕੋਟ-ਦਿੱਲੀ ਅਤੇ ਦਿੱਲੀ-ਲੁਧਿਆਣਾ-ਦਿੱਲੀ ਜੁਲਾਈ 2017 ਤੱਕ ਕਾਰਜਸ਼ੀਲ ਹੋ ਜਾਣਗੇ। ਇਸ ਤੋੱ ਇਲਾਵਾ ਸਪਾਇਸਜੈਟ ਰਾਹੀੱ ਦਿੱਲੀ-ਆਦਮਪੁਰ-ਦਿੱਲੀ ਅਗਸਤ 2017 ਅਤੇ ਡੈਕਨ ਦੇ ਰਾਹੀੱ ਦਿੱਲੀ-ਲੁਧਿਆਣਾ-ਦਿੱਲੀ ਸਤੰਬਰ 2017 ਵਿੱਚ ਕਾਰਜਸ਼ੀਲ ਹੋਣਗੇ। ਬੁਲਾਰੇ ਅਨੁਸਾਰ ਇੱਸ ਸਕੀਮ ਦੇ ਹੇਠ ਯਾਤਰੀਆਂ ਨੂੰ ਤਕਰੀਬਨ ਇੱਕ ਲੱਖ ਸੀਟਾਂ ਉਪਲੱਬਧ ਕਰਾਈਆਂ ਜਾਣਗੀਆਂ। ਇਨ੍ਹਾਂ ਵਿੱਚੋੱ 50000 ਸੀਟਾਂ (50 ਫੀਸਦੀ) ਰਿਆਇਤੀ ਦਰਾਂ ਦੇ ਹੇਠ ਹੋਣਗੀਆਂ। ਇਸ ਦੇ ਨਾਲ ਹੋਣ ਵਾਲੇ ਫੰਡਾਂ ਦੇ ਲੋੜੀੱਦੇ ਪਾੜੇ ਦੀ ਫੰਡਿੰਗ ਕੇੱਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋੱ 80:20 ਦੇ ਅਨੁਸਾਰ ਸਹਿਣ ਕੀਤੀ ਜਾਵੇਗੀ। ਪੰਜਾਬ ਸਰਕਾਰ ਦਾ ਹਿੱਸਾ ਤਕਰੀਬਨ ਤਿੰਨ ਕਰੋੜ ਪ੍ਰਤੀ ਸਾਲ ਹੋਵੇਗਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…