nabaz-e-punjab.com

ਪੰਜਾਬ ਸਰਕਾਰ ਵੱਲੋਂ 31 ਡੀਐਸਪੀ ਰੈਂਕ ਦੇ ਅਫ਼ਸਰਾਂ ਦਾ ਤਬਾਦਲਾ

ਡੀਐਸਪੀ ਹਰਜਿੰਦਰ ਸਿੰਘ ਨੂੰ ਮੁਹਾਲੀ ਏਅਰਪੋਰਟ ਨਵੀਂ ਸਬ ਡਿਵੀਜ਼ਨ ਦਾ ਡੀਐਸਪੀ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 13 ਜੂਨ:
ਪੰਜਾਬ ਸਰਕਾਰ ਵੱਲੋਂ ਅੱਜ ਡੀ.ਐਸ.ਪੀ. ਰੈਂਕ ਦੇ 31 ਪੁਲੀਸ ਅਫ਼ਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਡੀਐਸਪੀ ਹਰਜਿੰਦਰ ਸਿੰਘ ਨੂੰ ਹਾਲ ਹੀ ਵਿੱਚ ਨਵੀਂ ਪੁਲੀਸ ਸਬ ਡਿਵੀਜ਼ਨ ਬਣਾਈ ਮੁਹਾਲੀ ਏਅਰਪੋਰਟ ਦਾ ਡੀਐਸਪੀ ਲਾਇਆ ਗਿਆ ਹੈ। ਉਨ੍ਹਾਂ ਦੇ ਅੰਡਰ ਏਅਰਪੋਰਟ ਥਾਣਾ ਸਮੇਤ ਕੁੱਝ ਏਰੀਆ ਸੋਹਾਣਾ ਥਾਣਾ ਅਤੇ ਜ਼ੀਰਕਪੁਰ ਅਤੇ ਬਲਟਾਣਾ ਥਾਣੇ ਦੇ ਖੇਤਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਬ੍ਰਾਂਚ ਦੇ ਡੀਐਸਪੀ ਸਨ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਦਿਨੇਸ਼ ਸਿੰਘ ਨੂੰ ਡੀਐਸਪੀ 5ਵੀਂ ਆਈ ਆਰ ਬੀ ਅੰਮ੍ਰਿਤਸਰ, ਤੇਜਬੀਰ ਸਿੰਘ ਨੁੂੰ ਏ ਸੀ ਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਸਰਬਜੀਤ ਸਿੰਘ ਨੂੰ ਏ ਸੀ ਪੀ ਟਰੈਫਿਕ ਅੰਮ੍ਰਿਤਸਰ, ਮੋਹਿੰਦਰ ਸਿੰਘ ਨੂੰ ਏ ਸੀ ਪੀ ਸਪੈਸ਼ਲ ਬਰਾਂਚ ਅੰਮ੍ਰਿਤਸਰ, ਵਰਿੰਦਰਪ੍ਰੀਤ ਸਿੰਘ ਨੂੰ ਏ ਸੀ ਪੀ ਕੰਟਰੋਲ ਰੂਮ ਅੰਮ੍ਰਿਤਸਰ, ਸੰਦੀਪ ਸਿੰਘ ਨੂੰ ਡੀਐਸਪੀ ਸਪੈਸ਼ਲ ਬਰਾਂਚ ਕਪੂਰਥਲਾ, ਗੁਰਜੀਤ ਸਿੰਘ ਨੂੰ ਡੀ ਐਸ ਪੀ ਬਿਊਰੋ ਆਫ ਇਨਵੈਸਟੀਗੇਸ਼ਨ, ਪੰਜਾਬ, ਚੰਡੀਗੜ੍ਹ, ਲਖਬੀਰ ਸਿੰਘ ਨੂੰ ਡੀਐਸਪੀ ਗੁਰੂ ਹਰਸਹਾਇ, ਪਿਆਰਾ ਸਿੰਘ ਨੂੰ ਡੀ ਐਸ ਪੀ/ਐਸ ਡੀ/ਤਰਨਤਾਰਨ, ਸੁਬੇਗ ਸਿੰਘ ਨੂੰ ਡੀ ਐਸ ਪੀ ਨਿਹਾਲ ਸਿੰਘ ਵਾਲਾ, ਦਲਜਿੰਦਰ ਸਿੰਘ ਨੂੰ ਡੀ ਐਸ ਪੀ 80ਵੀਂ ਬਟਾਲੀਅਨ ਪੀ ਏ ਪੀ ਜਲੰਧਰ ਕੈਂਟ, ਗੁਰਪ੍ਰੀਤ ਸਿੰਘ ਨੂੰ ਏ ਸੀ ਪੀ ਸਕਿਉਰਿਟੀ ਜਲੰਧਰ, ਰਵੀ ਕੁਮਾਰ ਨੂੰ ਡੀ ਐਸ ਪੀ ਚੌਥੀ ਕਮਾਂਡੋ ਬਟਾਲੀਅਨ ਐਸ ਏ ਐਸ ਨਗਰ, ਸਾਧੂ ਸਿੰਘ ਨੂੰ ਡੀ ਐਸ ਪੀ ਕੰਟਰੋਲ ਰੂਮ ਫਿਰੋਜ਼ਪੁਰ, ਮੱਖਣ ਸਿੰਘ ਨੂੰ ਡੀ ਐਸ ਪੀ/ਬੀਬੀਐਮਬੀ ਨੰਗਲ, ਰਛਪਾਲ ਸਿੰਘ ਨੂੰ ਡੀ ਐਸ ਪੀ 75ਵੀਂ ਬਟਾਲੀਅਨ ਪੀ ਏ ਪੀ ਜਲੰਧਰ, ਮਲਕੀਅਤ ਸਿੰਘ ਨੂੰ ਡੀ ਐਸ ਪੀ, ਪੀ ਆਰ ਟੀ ਸੀ, ਜਹਾਨਖੇਲ੍ਹਾਂ, ਪਰਮਿੰਦਰ ਸਿੰਘ ਨੂੰ ਡੀ ਐਸ ਪੀ ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ, ਪਟਿਆਲਾ, ਜਗਦੇਵ ਸਿੰਘ ਨੂੰ ਡੀ ਐਸ ਪੀ/ਜੀ ਆਰ ਪੀ, ਰਾਕੇਸ਼ ਕੁਮਾਰ ਯਾਦਵ ਨੂੰ ਡੀ ਐਸ ਪੀ/ਇੰਟੈਲੀਜੈਂਸ, ਦੇਵ ਸਿੰਘ ਨੂੰ ਡੀ ਐਸ ਪੀ/ਐਸ ਟੀ ਐਫ, ਦਵਿੰਦਰ ਸਿੰਘ ਨੂੰ ਡੀ ਐਸ ਪੀ/ਸਿਟੀ ਬਠਿੰਡਾ, ਸੁਰਿੰਦਰ ਕੁਮਾਰ ਨੂੰ ਡੀ ਐਸ ਪੀ/ਹੈਡਕੁਆਰਟਰ ਬਠਿੰਡਾ, ਸੁਖਜਿੰਦਰਪਾਲ ਨੂੰ ਡੀ ਐਸ ਪੀ/ਸਿਟੀ, ਪਠਾਨਕੋਟ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਨਿਰਲੇਪ ਸਿੰਘ ਨੂੰ ਡੀ ਐਸ ਪੀ/ਜੀ ਆਰ ਪੀ, ਰਾਜ ਕਪੂਰ ਨੂੰ ਡੀ ਐਸ ਪੀ/ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਜਸਵਿੰਦਰ ਸਿੰਘ ਤੇ ਮਨਜੀਤ ਸਿੰਘ ਨੂੰ ਡੀ ਐਸ ਪੀ/ਲਾਅ ਐਂਡ ਆਰਡਰ ਤਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…