nabaz-e-punjab.com

ਪੰਜਾਬ ਸਰਕਾਰ ਵੱਲੋਂ 4 ਆਈਏਐਸ ਅਤੇ 10 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਅਗਸਤ:
ਪੰਜਾਬ ਸਰਕਾਰ ਵੱਲੋਂ 4 ਆਈਏਐਸ ਅਤੇ 10 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀਆਂ ਵਿੱਚ ਗੁਰਲਵਲੀਨ ਸਿੰਘ ਸਿੱਧੂ ਨੂੰ ਡਿਪਟੀ ਕਮਿਸ਼ਨਰ, ਮੋਗਾ, ਦਿਲਰਾਜ ਸਿੰਘ ਨੂੰ ਡਾਇਰੈਕਟਰ, ਰਾਜ ਟਰਾਂਸਪੋਰਟ, ਪੰਜਾਬ, ਭੁਪਿੰਦਰ ਸਿੰਘ ਦੀਆਂ ਕਾਰਜਕਾਰੀ ਡਾਇਰੈਕਟਰ, ਬੈਕਫਿੰਕੋ ਵਜੋਂ ਸੇਵਾਵਾਂ ਅਨੁਸੂਚਿਤ ਜਾਤੀਆਂ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਦਵਿੰਦਰ ਸਿੰਘ ਨੂੰ ਵਧੀਕ ਰਜਿਸਟਰਾਰ, (ਪ੍ਰਸ਼ਾਸਨ) ਸਹਿਕਾਰੀ ਸਮਿਤੀਆਂ, ਪੰਜਾਬ ਅਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ, ਸ਼ੂਗਰਫੈੱਡ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀ.ਸੀ.ਐਸ. ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਗਰੂਰ, ਨਰਿੰਦਰ ਸਿੰਘ-1 ਨੂੰ ਸਬ-ਡਵੀਜ਼ਨਲ ਮੈਜਿਸਟੇ੍ਰਟ, ਧਰਮਕੋਟ, ਵੀਰਪਾਲ ਕੌਰ ਨੂੰ ਸਹਾਇਕ ਕਮਿਸ਼ਨਰ, (ਜਨਰਲ) ਮੁਕਤਸਰ ਸਹਿਬ, ਪਿਰਥੀ ਸਿੰਘ ਨੂੰ ਸਹਾਇਕ ਕਮਿਸ਼ਨਰ, (ਜਨਰਲ) ਪਠਾਨਕੋਟ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਪਠਾਨਕੋਟ, ਗੁਰਵਿੰਦਰ ਸਿੰਘ ਜੌਹਲ ਨੂੰ ਸਬ ਡਵੀਜ਼ਨਲ ਮੈਜਿਸਟੇ੍ਰਟ, ਮੋਗਾ, ਅਰਸ਼ਦੀਪ ਸਿੰਘ ਲੁਬਾਣਾ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਮੁਕਤਸਰ ਸਾਹਿਬ ਅਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟੇ੍ਰਟ, ਗਿੱਦੜਬਾਹਾ, ਕੇਸ਼ਵ ਗੋਇਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫਾਜ਼ਿਲਕਾ ਅਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟੇ੍ਰਟ, ਜਲਾਲਾਬਾਦ, ਸ਼ਿਵਰਾਜ ਸਿੰਘ ਬੱਲ ਨੂੰ ਸਹਾਇਕ ਕਮਿਸ਼ਨਰ, (ਜਨਰਲ) ਤਰਨ ਤਾਰਨ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਨ ਤਾਰਨ, ਬਲਜਿੰਦਰ ਸਿੰਘ ਢਿੱਲੋਂ ਨੂੰ ਡਿਪਟੀ ਸਕੱਤਰ ਇੰਡਸਟਰੀਜ਼ ਅਤੇ ਕਾਮਰਸ ਅਤੇ ਵਾਧੂ ਚਾਰਜ ਜੁਆਇੰਟ ਡਾਇਰੈਕਟਰ, ਇੰਡਸਟਰੀਜ਼ ਅਤੇ ਕਾਮਰਸ ਅਤੇ ਤਰਸੇਮ ਚੰਦ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼ਹੀਦ ਭਗਤ ਸਿੰਘ ਨਗਰ ਵਿੱਚ ਲਗਾਇਆ ਗਿਆ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …