nabaz-e-punjab.com

ਪੰਜਾਬ ਸਰਕਾਰ ਵੱਲੋਂ 18 ਆਈਪੀਐਸ ਅਤੇ 12 ਪੀਪੀਐਸ ਅਧਿਕਾਰੀਆਂ ਦਾ ਤਬਾਦਲਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜੁਲਾਈ:
ਪੰਜਾਬ ਸਰਕਾਰ ਨੇ ਅੱਜ 18 ਆਈਪੀਐਸ ਅਤੇ 12 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰੀ ਬੁਲਾਰੇ ਅਨੁਸਾਰ ਆਈਪੀਐਸ ਅਧਿਕਾਰੀਆਂ ਵਿੱਚ ਜਸਕਰਨ ਸਿੰਘ ਨੂੰ ਆਈਜੀਪੀ ਪੀ.ਏ.ਪੀ ਅਤੇ ਜਲੰਧਰ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਏਆਈਜੀ ਸੀ.ਆਈ ਪੰਜਾਬ ਲਾਇਆ ਹੈ। ਸੁਰਜੀਤ ਸਿੰਘ ਨੂੰ ਏ.ਆਈ.ਜੀ ਕ੍ਰਾਈਮ ਪੰਜਾਬ, ਐਸ. ਭੁੱਪਥੀ ਨੂੰ ਏ.ਆਈ.ਜੀ. ਵਿਜੀਲੈਂਸ ਬਿਊਰੋ, ਪੰਜਾਬ, ਸੁਖਮਿੰਦਰ ਸਿੰਘ ਮਾਨ ਨੂੰ ਏ.ਆਈ.ਜੀ/ਐਸ.ਐਸ.ਓ.ਸੀ, ਏ.ਐਸ.ਆਰ ਅਤੇ ਵਾਧੂ ਚਾਰਜ ਏ.ਆਈ.ਜੀ. ਸੀ.ਆਈ. ਅੰਮ੍ਰਿਤਸਰ, ਨਵੀਨ ਸਿੰਗਲਾ ਨੂੰ ਏ.ਆਈ.ਜੀ. ਐਸ.ਬੀ.-1, ਸਵੱਪਨ ਸ਼ਰਮਾ ਨੂੰ ਐਸ.ਐਸ.ਪੀ ਰੋਪੜ, ਪਾਟਿਲ ਕੇਤਨ ਬਲਿਰਾਮ ਨੂੰ ਕਮਾਂਡੈਂਟ 5ਵੀਂ ਆਈ.ਆਰ.ਬੀ. ਅੰਮ੍ਰਿਤਸਰ, ਗੌਰਵ ਗਰਗ ਨੂੰ ਏ.ਆਈ.ਜੀ., ਐਸ.ਪੀ.ਯੂ., ਡਾ. ਨਾਨਕ ਸਿੰਘ ਨੂੰ ਐਸ.ਐਸ.ਪੀ. ਬਠਿੰਡਾ, ਦੀਪਕ ਹਿਲੋਰੀ ਨੂੰ ਐਸ.ਐਸ.ਪੀ, ਐਸ.ਬੀ.ਐਸ.ਨਗਰ, ਸੰਦੀਪ ਗਰਗ ਨੂੰ ਐਸ.ਐਸ.ਪੀ, ਸੰਗਰੂਰ, ਧਰੁਵ ਦਇਆ ਨੂੰ ਐਸ.ਐਸ.ਪੀ ਖੰਨਾ, ਅਖਿਲ ਚੌਧਰੀ ਨੂੰ ਕਮਾਂਡੈਂਟ 36ਵੀਂ ਬਟਾਲੀਅਨ, ਪੀ.ਏ.ਪੀ, ਬਹਾਦੁਰਗੜ੍ਹ, ਗੁਲਨੀਤ ਸਿੰਘ ਖੁਰਾਨਾ ਨੂੰ ਐਸ.ਐਸ.ਪੀ, ਫਾਜ਼ਿਲਕਾ, ਚਰਨਜੀਤ ਸਿੰਘ ਨੂੰ ਐਸ.ਪੀ, ਐਸ.ਪੀ.ਯੂ, ਭਾਗੀਰਥ ਸਿੰਘ ਮੀਨਾ ਨੂੰ ਐਸਪੀ, ਐਸ.ਪੀ.ਯੂ ਅਤੇ ਗੌਰਵ ਟੂਰਾ ਨੂੰ ਏ.ਡੀ.ਸੀ.ਪੀ ਹੈਡਕੁਆਰਟਰਜ਼, ਅੰਮ੍ਰਿਤਸਰ ਤੈਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀਪੀਐਸ ਅਧਿਕਾਰੀਆਂ ਵਿੱਚ ਰੂਪਨਗਰ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਫਰੀਦਕੋਟ ਦਾ ਐਸ.ਐਸ.ਪੀ ਲਗਾਇਆ ਗਿਆ ਹੈ। ਸਵਰਨਦੀਪ ਸਿੰਘ ਨੂੰ ਐਸ.ਐਸ.ਪੀ, ਬਟਾਲਾ, ਸਤਿੰਦਰ ਸਿੰਘ ਨੂੰ ਐਸ.ਐਸ.ਪੀ, ਕਪੂਰਥਲਾ, ਵਰਿੰਦਰ ਸਿੰਘ ਬਰਾੜ ਨੂੰ ਐਸ.ਐਸ.ਪੀ, ਲੁਧਿਆਣਾ (ਦਿਹਾਤੀ), ਨਵਜੋਤ ਸਿੰਘ ਨੂੰ ਐਸ.ਐਸ.ਪੀ, ਜਲੰਧਰ (ਦਿਹਾਤੀ), ਮਨਦੀਪ ਸਿੰਘ ਸਿੱਧੂ ਨੂੰ ਐਸ.ਐਸ.ਪੀ, ਪਟਿਆਲਾ, ਮਨਜੀਤ ਸਿੰਘ ਢੇਸੀ ਨੂੰ ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ, ਮਨਧੀਰ ਸਿੰਘ ਨੂੰ ਐਸ.ਐਸ.ਪੀ, ਮਾਨਸਾ, ਓਪਿੰਦਰਜੀਤ ਸਿੰਘ ਘੁੰਮਣ ਨੂੰ ਕਮਾਂਡੈਂਟ 27ਵੀਂ ਬਟਾਲੀਅਨ, ਪੀ.ਏ.ਪੀ, ਜਲੰਧਰ ਅਤੇ ਵਾਧੂ ਚਾਰਜ ਏ.ਆਈ.ਜੀ. ਓ.ਸੀ.ਸੀ.ਯੂ, ਜਲੰਧਰ, ਸੁਸ਼ੀਲ ਕੁਮਾਰ ਨੂੰ ਏ.ਆਈ.ਜੀ ਕ੍ਰਾਈਮ ਪੰਜਾਬ, ਪਰਮਵੀਰ ਸਿੰਘ ਪਰਮਾਰ ਨੂੰ ਕਮਾਂਡੈਂਟ 9ਵੀਂ ਬਟਾਲੀਅਨ, ਪੀ.ਏ.ਪੀ. ਅੰਮ੍ਰਿਤਸਰ, ਸੰਦੀਪ ਕੁਮਾਰ ਸ਼ਰਮਾ ਨੂੰ ਏਆਈਜੀ ਪ੍ਰਸੋਨਲ-3 ਸੀਪੀਓ, ਪੰਜਾਬ ਤਾਇਨਾਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…