nabaz-e-punjab.com

ਪੰਜਾਬ ਸਰਕਾਰ ਵੱਲੋਂ ਆਈਟੀਆਈ ਦੇ ਸਾਲਾਨਾ ਸੈਸ਼ਨ ’ਚ ਚੇਂਜਿੰਜ ਕਰਨ ਲਈ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾਵੇਗੀ: ਚੰਨੀ

ਤਕਨੀਕੀ ਸਿੱਖਿਆ ਮੁਲਾਜ਼ਮ ਅੇਸੋਸੀਏਸ਼ਨ ਵੱਲੋਂ ਆਈਟੀਆਈ ਵਿੱਚ ਸੁਧਾਰ ਤੇ ਮੰਗਾਂ ਸਬੰਧੀ ਚਰਨਜੀਤ ਚੰਨੀ ਨਾਲ ਮੁਲਾਕਾਤ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਜੂਨ:
ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਸਲਾਨ ਸੈਸ਼ਨ ਅਗਸਤ ਤੋਂ ਜੁਲਾਈ ਹੋਣ ਕਾਰਨ ਹਰੇਕ ਸਾਲ ਅਨੇਕਾਂ ਵਿਦਿਆਰਥੀ ਉਚੇਰੀ ਸਿੱਖਿਆ ਲਈ ਤਕਨੀਕੀ ਸਿੱਖਿਆ ਅਦਾਰਿਆਂ ਦੇ ਡਿਪਲੋਮਾਂ ਕੋਰਸਾਂ ਵਿੱਚ ਦਾਖਲਾ ਲੈਣ ਤੋਂ ਵਾਝੇ ਰਹਿ ਜਾਂਦੇ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੇਦਰ ਸਰਾਕਰ ਨਾਲ ਗੱਲਬਤ ਕੀਤੀ ਜਾਵੇਗੀ ਕਿ ਆਈਟੀਆਈ ਦਾ ਸਲਾਨਾ ਸੈਸ਼ਨ ਜੂਨ ਤੋਂ ਮਈ ਕੀਤਾ ਜਾ ਸਕੇ। ਅੱਜ ਇੱਥੇ ਤਕਨੀਕੀ ਸਿੱਖਿਆ ਮੁਲਾਜ਼ਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੱਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਡਿਪਲੋਮਾਂ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦਾ ਇੱਕ ਸਾਲ ਬਚਾਉਣ ਲਈ ਇਹ ਬਹੁਤ ਜਰੂਰੀ ਹੈ ਕਿ ਆਈ.ਟੀ.ਆਈ ਦੇ ਸੈਸ਼ਨ ਦਾ ਸਮਾਂ ਠੀਕ ਕੀਤਾ ਜਾਵੇ।
ਸ੍ਰੀ ਚੰਨੀ ਨੇ ਦੱਸਿਆ ਕਿ ਹੋ ਇਹ ਰਿਹਾ ਹੈ ਕਿ ਤਕਨੀਕੀ ਸਿੱਖਿਆ ਅਦਾਰਿਆਂ ਵਿਚ ਦਾਖਲੇ ਜੂਨ ਤੋਂ ਜੁਲਾਈ ਮਹੀਨੇ ਤੱਕ ਕੀਤੇ ਜਾਂਦੇ ਹਨ ਜਦਕਿ ਆਈ.ਟੀ.ਆਈ ਦਾ ਸੈਸ਼ਨ ਜੁਲਾਈ ਵਿਚ ਖਤਮ ਹੁੰਦਾ ਹੈ, ਜਿਸ ਤੋਂ ਲਗਭਗ ਇੱਕ ਮਹੀਨਾ ਬਅਦ ਵਿਦਿਆਰਥੀਆਂ ਦਾ ਨਤੀਜਾ ਆਉਂਦਾ ਹੈ।ਉਨ੍ਹਾਂ ਦੱਸਿਆ ਕਿ ਜਦੋਂ ਤੱਕ ਆਈ.ਟੀ.ਆਈ ਵਿਦਿਆਰਥੀਆਂ ਦਾ ਨਤੀਜਾ ਐਲਾਨਿਆਂ ਜਾਂਦਾ ਹੈ ਉਦੋਂ ਤੱਕ ਤਕਨੀਕੀ ਸਿੱਖਿਆ ਅਦਾਰਿਆਂ ਦੇ ਡਿਪਲੋਮਾਂ ਕੋਰਸਾਂ ਦੇ ਦਾਖਲਿਆਂ ਦੀਆਂ ਮਿਤੀਆਂ ਲੰਘ ਚੱੁਕੀਆਂ ਹੂੰਦੀਆਂ ਹਨ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਇਸ ਦਾ ਹੱਲ ਕਰਵਾਉਣ ਲਈ ਕੇਂਦਰ ਸਰਾਕਰ ਕੋਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਾਕਰ ਵਲੋਂ ਵਿਦਿਆਰਥੀਆਂ ਦੀ ਪੜਾਈ ਦਾ ਕੀਮਤੀ ਇੱਕ ਸਾਲ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਆਈ.ਟੀ.ਆਈ ਮੁਲਾਜ਼ਮ ਜਥੇਬੰਦੀ ਨੇ ਆਈ.ਟੀ.ਆਈ ਵਿਦਿਆਰਥੀਆਂ ਲਈ ਖੇਡ ਗ੍ਰੇਡਏਸ਼ਨ ਸਿਸਟਮ ਲਾਗੂ ਕਰਵਾਉਣ ਅਤੇ ਅੰਤਰ ਰਾਜ ਆਈ.ਟੀ.ਆਈ ਖੇਡਾਂ ਕਰਵਾਉਣ ਦਾ ਸੁਝਾਅ ਵੀ ਪੇਸ਼ ਕੀਤਾ। ਇਸ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਵਿੀ ਵਿਭਾਗ ਵਲੋਂ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਪ੍ਰਧਾਨ, ਤਕਨੀਕੀ ਸਿੱਖਿਆ ਮੁਲਾਜ਼ਮ ਅੇਸੋਸੀਏਸ਼ਨ, ਸਰਬਜੀਤ ਸਿੰਘ ਜਨਰਲ ਸਕੱਤਰ, ਪ੍ਰਭਜੋਤ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਮੀਤ ਪ੍ਰਧਾਨ, ਤਾਜਇੰਦਰ ਸਿੰਘ ਸਕੱਤਰ, ਅਮਰਦੀਪ ਗਿੱਲ ਵਧੀਕ ਸਕੱਤਰ, ਭੁਪਿੰਦਰ ਸਿੰਘ ਸੰਯੁਕਤ ਸਕੱਤਰ, ਪਰਮਪਾਲ ਸਿੰਘ ਪ੍ਰੈਸ ਸਕੱਤਰ, ਹਰਜੀਤ ਸਿੰਘ ਵਿੱਤ ਸਕੱਤਰ ਅਤੇ ਸ਼ੋਭਨਾ ਨਾਗਪਾਲ ਪ੍ਰਬੰਧ ਸਕੱਤਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…