Nabaz-e-punjab.com

ਪੰਜਾਬ ਦੇ ਰਾਜਪਾਲ ਐਮ.ਐਲ.ਐਫ 2018 ਦਾ ਕੀਤਾ ਉਦਘਾਟਨ, ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਨੂੰ ਸਮਰਪਿਤ ਅਣਪਛਾਤੇ ਸ਼ਹੀਦਾਂ ਲਈ ਇਕ ਮਹਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 7 ਦਸੰਬਰ:
ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਐੱਮ. ਐੱਲ. ਐੱਫ. 2018 ਦਾ ਉਦਘਾਟਨ ਕਰਦਿਆਂ ਪਹਿਲੇ ਵਿਸ਼ਵ ਯੁੱਧ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ 74000 ਭਾਰਤੀਆਂ ਦੀ ਬਹਾਦਰੀ ਨੂੰ ਸਮਰਪਿਤ ਕੀਤਾ।
ਲੇਕ ਕਲੱਬ ਚੰਡੀਗੜ• ਵਿਖੇ ਮਿਲਟਰੀ ਲਿਟਰੇਟਰੀ ਫੈਸਟੀਵਲ ਦਾ ਉਦਘਾਟਨ ਕਰਦੇ ਹੋਏ ਉਹਨਾਂ ਨੇ ਐਮ.ਐਲ.ਐਫ ਨੂੰ ਮਹਾਨ ਯੁੱਧ ਦੀ ਸ਼ਤਾਬਦੀ ਵਰ•ੇ ਦੇ ਮੱਦੇਨਜ਼ਰ ਅਣਪਛਾਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਨੌਜਵਾਨ ਪੀੜ•ੀ ਨੂੰ ਐਮ.ਐਲ.ਐਫ ਦੇ ਵਿਲੱਖਣ ਪਲੇਟਫਾਰਮ ਨਾਲ ਭਾਰਤੀ ਸੈਨਿਕਾਂ ਵਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਸਿੱਖਿਆ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਹਨਾਂ ਇਸ ਪੂਰੀ ਤਰ•ਾਂ ਸੰਕਲਪਿਤ ਫੈਸਟੀਵਲ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿਚ ਭਾਰਤੀ ਸਿਪਾਹੀਆਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦਿਆਂ ਗਵਰਨਰ ਨੇ ਕਿਹਾ ਇਸ ਸਾਲ 1914-19 18 ਦੇ ਮਹਾਨ ਯੁੱਧ ਦੀ ਸ਼ਤਾਬਦੀ ਵੀ ਹੈ ਅਤੇ ਇਹ ਸਮਾਂ 74,000 ਸ਼ਹੀਦ ਅਤੇ 67, 000 ਬੁਰੀ ਤਰ•ਾਂ ਜ਼ਖ਼ਮੀ ਹੋਏ ਭਾਰਤੀਆਂ ਨੂੰ ਯਾਦ ਕਰਨ ਦਾ ਵੀ ਹੈ, ਜਿਨ•ਾਂ ਵਿਚੋਂ ਬਹੁਤਿਆਂ ਨੂੰ ਕਦੇ ਭਾਲਿਆ ਨਹੀਂ ਗਿਆ ਜਾਂ ਉਨ•ਾਂ ਦੀਆਂ ਅਸਥੀਆਂ ਵਿਦੇਸ਼ੀ ਧਰਤੀ ਵਿਚ ਹੀ ਸਮ•ਾਂ ਗਈਆਂ।
ਗਵਰਨਰ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ ਜਿਸ ਨੇ ਇਨ•ਾਂ ਮੁਹਿੰਮਾਂ ਵਿਚ 13 ਲੱਖ ਸੈਨਿਕਾਂ ਨੂੰ ਭੇਜਿਆ। ਉਹਨਾਂ ਅੱਗੇ ਕਿਹਾ ਕਿ ਭਾਰਤੀ ਫੌਜੀਆਂ ਨੇ 11 ਵਿਕਟੋਰੀਆ ਕਰਾਸ ਜਿੱਤ ਕੇ ਇਨ•ਾਂ ਅਭਿਆਨਾਂ ਵਿਚ ਆਪਣੀ ਬੇਮਿਸਾਲ ਕਾਬਲੀਅਤ ਦੀ ਸਬੂਤ ਦਿੱਤਾ ਅਤੇ ਭਾਰਤੀ ਫੌਜੀਆਂ ਦੀ ਅਗਵਾਈ ਵਿਚ ਪ੍ਰਮੁੱਖ ਬ੍ਰਿਟਿਸ਼ ਅਫਸਰਾਂ ਨੇ ਛੇ ਹੋਰ ਜਿੱਤਾਂ ਹਾਸਿਲ ਕੀਤੀਆਂ।
ਉਨ•ਾਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਫੈਸਟੀਵਲ ਦੌਰਾਨ, ਬਹੁਤ ਸਾਰੇ ਮਹੱਤਵਪੂਰਣ ਬੁਲਾਰਿਆਂ ਨੇ ਇਨ•ਾਂ ਯੁੱਧਾਂ ਦੇ ਜਾਣੇ ਅਤੇ ਅਣਜਾਣੇ ਪਹਿਲੂਆਂ ‘ਤੇ ਧਿਆਨ ਕੇਂਦਰਿਤ ਕਰਕੇ ਨੌਜਵਾਨਾਂ ਨੂੰ ਇਨ•ਾਂ ਮੁਹਿੰਮਾਂ ਵਿਚ ਭਾਰਤੀ ਸੈਨਿਕਾਂ ਦੀ ਅਨੋਖੀ ਭੂਮਿਕਾ ਬਾਰੇ ਜਾਗਰੂਕ ਕੀਤਾ।
ਰਾਜਪਾਲ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਐਮ.ਐਲ.ਐਫ ਨੂੰ ਵਿਸ਼ਵ ਯੁੱਧਾਂ ਤੱਕ ਸੀਮਤ ਨਹੀਂ ਰੱਖਿਆ ਗਿਆ ਬਲਕਿ ਮਹਾਰਾਜਾ ਪ੍ਰਤਾਪ, ਸ਼ਿਵਾਜੀ ਅਤੇ ਹੋਰ ਬਹੁਤ ਸਾਰੇ ਅਜਿਹੇ ਯੋਧਿਆਂ ਦੀ ਬਹਾਦਰੀ ਅਤੇ ਅਸਾਧਾਰਨ ਹਿੰਮਤ ‘ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ ਹਮੇਸ਼ਾ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਰਹੇ ਹਨ। ਉਹਨਾਂ ਕਿਹਾ ਕਿ ਐਮ.ਐਲ.ਐਫ ਸੰਸਾਰ ਦੇ ਸਭ ਤੋਂ ਲੰਬੇ ਮਹਾਂਕਾਵਿ ਮਹਾਂਭਾਰਤ ‘ਤੇ ਵਿਚਾਰ ਵਟਾਂਦਰਾ ਕਰਨ ਜਾ ਰਿਹਾ ਹੈ।
ਪੰਜਾਬ ਨੂੰ ਦੇਸ਼ ਦੀ ਤਾਕਤ ਅਤੇ ਟ੍ਰਾਈਸਿਟੀ ਆਫ ਚੰਡੀਗੜ• ਨੂੰ ਫੌਜੀ ਸ਼ਕਤੀ ਦਾ ਸੇਵਾਮੁਕਤੀ ਕੇਂਦਰ ਦੱਸਦੇ ਹੋਏ, ਗਵਰਨਰ ਨੇ ਕਿਹਾ ਕਿ ਯੂ.ਟੀ ਪ੍ਰਸ਼ਾਸਕ ਵਜੋਂ ਕੰਮ ਕਰਦਿਆਂ ਉਨ•ਾਂ ਨੇ ਪਾਇਆ ਕਿ ਲਗਭਗ 90 ਲੈਫਟੀਨੈਂਟ ਜਨਰਲ ਅਤੇ 133 ਮੇਜਰ ਜਨਰਲ ਰਿਟਾਇਰਮੈਂਟ ਦੇ ਬਾਅਦ ਇਸ ਸ਼ਹਿਰ ਵਿਚ ਰਹਿ ਰਹੇ ਹਨ।
ਉਨ•ਾਂ ਕਿਹਾ ਕਿ ਕੋਈ ਵੀ ਅਜਿਹਾ ਹੋਰ ਸ਼ਹਿਰ ਨਹੀਂ ਹੈ ਜਿਹੜਾ ਆਪਣੇ ਸੀਨੀਅਰ ਅਤੇ ਵਿਸ਼ੇਸ਼ ਸੇਵਾਮੁਕਤ ਅਤੇ ਸੇਵਾ ਨਿਭਾ ਰਹੇ ਅਧਿਕਾਰੀਆਂ ‘ਤੇ ਇਸ ਤਰ•ਾਂ ਮਾਣ ਕਰ ਸਕਦਾ ਹੋਵੇ।
ਐਮ.ਐਲ.ਐਫ. ਦੀ ਸ਼ੁਰੂਆਤੀ ਮੌਕੇ ਰਾਜਪਾਲ ਨੇ ਕਿਹਾ ਕਿ ਉਨ•ਾਂ ਨੇ ਕੈਪਟਨ ਅਮਰਿੰਦਰ ਦੀ ਕਿਤਾਬ ‘ਸਾਰਾਗੜ•ੀ’ ਦੇ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅੱਗੇ ਇਕ ਫੌਜੀ ਇਤਿਹਾਸ ਅਧਾਰਤ ਸਾਹਿਤ ਸਮਾਰੋਹ ਆਯੋਜਿਤ ਕਰਨ ਦੇ ਵਿਚਾਰ ਨੂੰ ਉਜਾਗਰ ਕੀਤਾ ਸੀ ਅਤੇ ਬਾਅਦ ਵਿਚ ਉਨ•ਾਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ।
ਰਾਜਪਾਲ ਨੇ ਕਿਹਾ, “ਮੈਂ ਕੈਪਟਨ ਸਾਹਿਬ, ਜੋ ਇੱਕ ਮਹਾਨ ਅਤੇ ਇੱਕ ਪ੍ਰਮੁੱਖ ਫੌਜੀ ਹਨ, ਨੂੰ ਵਧਾਈ ਦਿੰਦਾ ਹਾਂ ਜਿਹਨਾਂ ਨੇ ਇਸ ਸ਼ਾਨਦਾਰ ਸਮਾਰੋਹ ਦਾ ਆਯੋਜਨ ਕਰਕੇ ਉਨ•ਾਂ ਪੰਜਾਬੀਆਂ ਦੇ ਅਦਭੁੱਤ ਯੋਗਦਾਨ ਦਾ ਪ੍ਰਦਰਸ਼ਨ ਕੀਤਾ ਹੈ ਜਿਨ•ਾਂ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਸੀ।“
ਇਸ ਤੋਂ ਇਲਾਵਾ ਰਾਜਪਾਲ ਨੇ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਟੀ.ਐੱਸ. ਸ਼ੇਰਗਿਲ ਵਲੋਂ ਐਮ.ਐਲ.ਐਫ. ਲਈ ਬਹੁਤ ਸਾਰੀਆਂ ਦਿਲਚਸਪ ਈਵੈਂਟਸ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਨ•ਾਂ ਵਲੋਂ 29 ਨਵੰਬਰ ਤੋਂ 1 ਦਸੰਬਰ, 2018 ਤੱਕ ਚੰਡੀਗੜ• ਅਤੇ ਪਟਿਆਲਾ ਵਿੱਚ ਮਿਲਟਰੀ ਕਾਰਨੀਵਾਲ ਦੇ ਰੂਪ ਵਿਚ ਦਿਲਕਸ਼ ਸਾਹਸੀ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ।
ਉਨ•ਾਂ ਯਾਦ ਕੀਤਾ ਕਿ ਵਿੰਸਟੇਜ ਅਤੇ ਕਲਾਸਿਕ ਕਾਰ ਡਿਸਪਲੇਅ, ਹਥਿਆਰ ਪ੍ਰਦਰਸ਼ਨੀ, ਸਾਈਕਲੋਥੋਨ ਅਤੇ ਮੈਰਾਥਨ, ਬਰਡਿੰਗ ਰੈਲੀ, ਆਰਟ ਐਂਡ ਫੋਟੋ ਐਗਜ਼ੀਬਿਸ਼ਨ, ਸਕਾਈਡਾਇਵਿੰਗ, ਗੋਲਫ ਟੂਰਨਾਮੈਂਟ, ਪੈਰਾ-ਮੋਟਰ ਐਂਡ ਮਾਈਕ੍ਰੋ ਲਾਈਟ ਸ਼ੋ, ਇਕੁਇਟੀ ਟੈਟੂ, ਸਾਰਾਗੜ•ੀ ਲਾਈਟ ਐਂਡ ਸਾਊਂਡ ਸ਼ੋਅ ਅਤੇ ਸ਼ਾਨਦਾਰ ਡੇਅਰਡੇਵਿਲ ਮੋਬਾਇਕ ਐਕਟ ਵਰਗੇ ਈਵੈਂਟ ਚੰਡੀਗੜ• ਵਿਖੇ ਆਯੋਜਿਤ ਕੀਤੇ ਗਏ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਟੀ.ਐੱਸ. ਸ਼ੇਰਗਿੱਲ ਨੇ ਕਿਹਾ ਕਿ ਐਮ.ਐਲ.ਐਫ ਕੈਪਟਨ ਅਮਰਿੰਦਰ ਸਿੰਘ ਦੀ ਇਕ ਨਵੀਂ ਪਹਿਲਕਦਮੀ ਹੈ ਜਿਸ ਨੇ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ।
ਇਸ ਮੌਕੇ ਦੌਰਾਨ ਹੋਰਨਾਂ ਤੋਂ ਇਲਾਵਾ ਸਾਬਕਾ ਭਾਰਤੀ ਸੈਨਾ ਮੁਖੀ ਜਨਰਲ (ਰਿਟਾਇਰਡ) ਵੀ. ਪੀ. ਮਲਿਕ, ਪਰਮਵੀਰ ਚੱਕਰ ਪ੍ਰਾਪਤ ਯੋਗਿੰਦਰ ਯਾਦਵ, ਲਾਰਡ ਦਲਜੀਤ ਰਾਣਾ, ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਸਿੱਧ ਫੌਜੀ ਸ਼ਾਮਲ ਸਨ।
ਮੁੱਖ ਮੰਤਰੀ ਉਦਘਾਟਨੀ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੂੰ ਸੂਬਾ ਪੱਧਰੀ ਖੇਤੀ ਕਰਜ਼ਾ ਰਾਹਤ ਸਮਾਗਮ ਲਈ ਪਟਿਆਲਾ ਜਾਣਾ ਪਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…