Nabaz-e-punjab.com

ਪੰਜਾਬ ਸਰਕਾਰ ਨੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਖਿਡਾਰੀ ਕੀਤੇ ਮਾਯੂਸ: ਐਨਕੇ ਸ਼ਰਮਾ

ਮਾਊਂਟ ਐਵਰੈਸਟ ਸਰ ਕਰਨ ਵਾਲੇ ਦਲਜਿੰਦਰ ਦੀ ਮਿਹਨਤ ਦਾ ਸਰਕਾਰ ਨੇ ਮੁੱਲ ਨਹੀਂ ਪਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਜਿੱਥੇ ਸੂਬੇ ਦੇ ਲੋਕ ਡਾਢੇ ਤੰਗ ਪ੍ਰੇਸ਼ਾਨ ਹਨ, ਉੱਥੇ ਖੇਡਾਂ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਨੌਜਵਾਨਾਂ ਵਿੱਚ ਮਾਯੂਸੀ ਦਾ ਆਲਮ ਹੈ। ਇਹ ਪ੍ਰਗਟਾਵਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਐਨਕੇ ਸ਼ਰਮਾ ਨੇ ਹਲਕੇ ਦੇ ਪਿੰਡ ਜੌਲਾ ਕਲਾਂ ਤੋਂ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨ ਵਾਲੇ ਖਿਡਾਰੀ ਦਲਜ਼ਿੰਦਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕੀਤਾ। ਉਨ੍ਹਾਂ ਕਿਹਾ ਪੰਜਾਬ ਦੀ ਮੌਜੂਦਾ ਸਰਕਾਰ ਨੇ ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਦਲਜਿੰਦਰ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਪਾਇਆ। ਦਲਜਿੰਦਰ ਸਾਲ 1994 ਵਿਚ ਸਿਪਾਹੀ ਭਰਤੀ ਹੋਇਆ ਸੀ ਫਿਰ ਹੌਲਦਾਰ ਬਣਿਆ ਅਤੇ ਥੋੜਾ ਸਮਾਂ ਪਹਿਲਾਂ ਉਸਨੂੰ ਲੋਕਲ ਰੈਂਕ ਦੇ ਏਐਸਆਈ ਬਣਾਇਆ ਗਿਆ ਜਦ ਕਿ ਉਹ ਖਿਡਾਰੀ ਕੋਟੇ ਵਿਚ ਡੀਐਸਪੀ ਦੀ ਪਦਵੀ ਦਾ ਹੱਕਦਾਰ ਹੈ। ਪੰਜਾਬ ਸਰਕਾਰ ਹੁਣ ਤੱਕ ਤਿੰਨ ਅਜਿਹੇ ਨੌਜਵਾਨਾਂ ਨੂੰ ਸਿੱਧੇ ਤੌਰ ’ਤੇ ਡੀ.ਐਸ.ਪੀ. ਭਰਤੀ ਕਰ ਚੁੱਕੀ ਹੈ ਜੋ ਮਾਊਂਟ ਐਵਰੈਸਟ ’ਤੇ ਚੜੇ੍ਹ ਹਨ। ਇਨ੍ਹਾਂ ਵਿਚੋਂ ਸਨਾਵਰ ਸਕੂਲ ਵਿਚ ਪੜ੍ਹਨ ਵਾਲੇ ਦੋ ਨੌਜਵਾਨ ਸਿੱਧੇ ਡੀ.ਐਸ.ਪੀ. ਬਣਾਏ ਗਏ ਹਨ। ਪੰਜਾਬ ਸਰਕਾਰ ਵੱਲੋਂ ਸਿੱਧੇ ਭਰਤੀ ਕੀਤੇ ਇਹ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਅਤੇ ਵੱਡੇ ਘਰਾਣਿਆਂ ਨਾਲ ਸਬੰਧ ਰੱਖਦੇ ਹਨ। ਿÎੲਨ੍ਹਾਂ ਵਿਚੋਂ ਇਕ ਪ੍ਰਿਥਵੀ ਸਿੰਘ ਚਾਹਲ ਜੋ ਕਿ ਪੰਜਾਬ ਕਾਂਗਰਸ ਦੇ ਯੂਥ ਐਂਡ ਸਪੋਰਟਸ ਕਲੱਬ ਸੈਲ ਦੇ ਚੇਅਰਮੈਨ ਸੰਜੈ ਇੰਦਰ ਸਿੰਘ ਚਾਹਲ ਦੇ ਲੜਕੇ ਹਨ ਅਤੇ ਦੂਜਾ ਪੀਸੀਐਸ ਅਧਿਕਾਰੀ ਸੁਖਵਿੰਦਰ ਸਿੰਘ ਬਰਾੜ ਦਾ ਲੜਕਾ ਫਤਹਿ ਸਿੰਘ ਬਰਾੜ ਹੈ। ਇਹ ਦੋਵੇਂ ਨੌਜਵਾਨ ਸਨਾਵਰ ਸਕੂਲ ’ਚ ਪੜ੍ਹੇ ਹਨ ਅਤੇ ਸਿਆਸੀ ਪਹੁੰਚ ਕਾਰਨ ਸਿੱਧੇ ਡੀਐਸਪੀ ਭਰਤੀ ਹੋਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਡੇਰਾਬੱਸੀ ਦਾ ਦਲਜਿੰਦਰ ਆਰਥਿਕ ਮੰਦਹਾਲੀ ਅਤੇ ਸਿਆਸੀ ਪਹੁੰਚ ਨਾ ਹੋਣ ਕਾਰਨ ਇਸ ਪਦਵੀਂ ਤੋਂ ਵਾਂਝਾ ਰਹਿ ਗਿਆ।
ਦਲਜਿੰਦਰ ਨੇ ਹਲਕਾਵਿਧਾਇਕ ਨੂੰ ਦੱਸਿਆ ਕਿ ਉਸਨੇ ਪਹਿਲਾਂ ਸਮੁੰਦਰ ਦੇ ਥੱਲੇ ਸਾਈਕਲਿੰਗ ਦੇ ਵਿਚ ਵਿਸ਼ਵ ਰਿਕਾਰਡ ਬਣਾਇਆ। ਲਿਮਕਾ ਬੁੱਕ, ਏਸੀਆ ਬੁੱਕ, ਇੰਡੀਆ ਬੁੱਕ ਯੂਨੀਕ ਬੁੱਕ ਵਿਚ ਨਾਂਅ ਦਰਜ ਕਰਾਇਆ। 25 ਲੱਖ ਰੁਪਏ ਕਰਜਾ ਚੁੱਕ ਕੇ ਮਾਊਂਟ ਐਵਰੈਸਟ ਦੀ ਚੋਟੀ ਸਰ ਕੀਤੀ ਪਰ ਉਸ ਵੱਲੋਂ ਬਣਾਏ ਵਿਸ਼ਵ ਰਿਕਾਰਡਾਂ ਦਾ ਕਿਤੇ ਕੋਈ ਮੁੱਲ ਨਹੀਂ ਪਿਆ। ਇਸ ਸਬੰਧੀ ਉਨ੍ਹਾਂ ਡੀਜੀਪੀ ਨੂੰ ਦਰਖਾਸਤਾਂ ਵੀ ਦਿੱਤੀਆਂ। ਹੁਣ ਸਿਰ ਚੜੇ੍ਹ ਕਰਜੇ ਨੇ ਉਸਦੀ ਨੀਂਦ ਉਡਾਈ ਹੋਈ ਹੈ।
ਸ੍ਰੀ ਸ਼ਰਮਾ ਨੇ ਦਲਜਿੰਦਰ ਨਾਲ ਹੋਏ ਅਨਿਆ ਦੀ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਆਪਣੇ ਕਰੀਬੀਆਂ ਨੂੰ ਉੱਚੀਆਂ ਪਦਵੀਆਂ ਨਾਲ ਨਿਵਾਜਣਾ ਅਤਿ ਨਿੰਦਣਯੋਗ। ਉਨ੍ਹਾਂ ਕਿਹਾ ਕੈਪਟਨ ਸਰਕਾਰ ਵੱਲੋਂ ਉੱਚੀਆਂ ਪਦਵੀਆਂ ਨਾਲ ਨਿਵਾਜ਼ੇ ਜਾ ਰਹੇ ਨੌਜਵਾਨਾਂ ਨਾਲੋਂ ਦਲਜਿੰਦਰ ਸਿੰਘ ਦਾ ਸੰਘਰਸ਼ ਅਤੇ ਪ੍ਰਾਪਤੀਆਂ ਦਾ ਸਫਰ ਕਿਤੇ ਲੰਮੇਰਾ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਲਜਿੰਦਰ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਸ ਨੂੰ ਬਣਦਾ ਸਨਮਾਨ ਦਿੱਤਾ ਜਾਵੇ ਅਤੇ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਇਸ ਨੌਜਵਾਨ ਦੀ ਮੱਦਦ ਕੀਤੀ ਜਾਵੇ।

Load More Related Articles

Check Also

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ

ਮਿਲਕਫੈੱਡ ਤੇ ਮਿਲਕ ਪਲਾਂਟ: ਨਿਗੂਣੀ ਤਨਖ਼ਾਹ ਕਾਰਨ 600 ਮੁਲਾਜ਼ਮਾਂ ਨੇ ਨੌਕਰੀ ਛੱਡੀ ਮਿਲਕਫੈੱਡ ਤੇ ਮਿਲਕ ਪਲਾਂ…