
ਪੰਜਾਬ ਸਰਕਾਰ ਵੱਲੋਂ 21 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ
ਵਰੁਣ ਰੂਜ਼ਮ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ, ਹੁਸਨ ਲਾਲ ਨੂੰ ਸਕੱਤਰ ਯੋਜਨਾ, ਰਵੀ ਭਗਤ ਨੂੰ ਮੁੱਖ ਪ੍ਰਸ਼ਾਸਕ ਪੁੱਡਾਗਮਾਡਾ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਅਪਰੈਲ:
ਪੰਜਾਬ ਸਰਕਾਰ ਵੱਲੋਂ 21 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਡੀਪੀ ਰੈੱਡੀ ਨੂੰ ਵਧੀਕ ਮੁੱਖ ਸਕੱਤਰ, ਇੰਡਸਟਰੀ ਅਤੇ ਕਾਮਰਸ ਅਤੇ ਇਨਵੈਸਮੈਂਟ ਪ੍ਰਮੋਸ਼ਨ ਦੇ ਵਧੀਕ ਮੁੱਖ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਤੀਸ਼ ਚੰਦਰਾ ਨੂੰ ਵਧੀਕ ਮੁੱਖ ਸਕੱਤਰ, ਵਿਕਾਸ, ਵਿੰਨੀ ਮਹਾਜਨ ਨੂੰ ਵਧੀਕ ਮੁੱਖ ਸਕੱਤਰ, ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ, ਵਿਸਵਜੀਤ ਖੰਨਾ, ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰਾਂ, ਸੰਜੇ ਸਿੰਘ, ਪ੍ਰਮੁੱਖ ਸਕੱਤਰ, ਲੇਬਰ, ਅੰਜਲੀ ਭਾਵੜਾ, ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ, ਕ੍ਰਿਪਾ ਸ਼ੰਕਰ ਸਰੋਜ, ਪ੍ਰਮੁੱਖ ਸਕੱਤਰ ਐਨਆਰਆਰੀ ਮਾਮਲੇ ਅਤੇ ਅਨਿਰੁੱਧ ਤਿਵਾੜੀ ਨੂੰ ਪ੍ਰਮੁੱਖ ਸਕੱਤਰ ਵਿੱਤ ਅਤੇ ਗੈਰ ਰਵਾਇਤੀ ਊਰਜਾ ਦੇ ਪ੍ਰਮੁੱਖ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਰੁਣ ਰੂਜ਼ਮ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਵਿਸ਼ੇਸ ਸਕੱਤਰ ਲਗਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ, ਕਮਿਸ਼ਨਰ, ਫੂਡ ਐਂਡ ਡਰੱਗ ਪ੍ਰਬੰਧਕ ਅਤੇ ਪ੍ਰਾਜੈਕਟ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇੰਝ ਹੀ ਸੀਨੀਅਰ ਆਈਏਐਸ ਹੁਸਨ ਲਾਲ ਨੂੰ ਸਕੱਤਰ, ਯੋਜਨਾ ਅਤੇ ਵਾਧੂ ਚਾਰਜ ਸਕੱਤਰ, ਟੂਰਿਜ਼ਮ ਅਤੇ ਸਭਿਆਚਾਰਕ ਮਾਮਲੇ ਤੇ ਸਕੱਤਰ ਪ੍ਰਸ਼ਾਸਕੀ ਸੁਧਾਰ ਲਗਾਇਆ ਗਿਆ ਹੈ। ਗੁਰਕੀਰਤ ਕ੍ਰਿਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਸਕੱਤਰ, ਰੱਖਿਆ ਸੇਵਾਵਾਂ ਭਲਾਈ ਨੇ ਨਾਲ ਨਾਲ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਲਾਇਆ ਗਿਆ ਹੈ।
ਇੰਝ ਹੀ ਰਵੀ ਭਗਤ ਨੂੰ ਮੁੱਖ ਪ੍ਰਬੰਧਕ, ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ, ਐਸਏਐਸ ਨਗਰ ਅਤੇ ਵਾਧੂ ਚਾਰਜ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ, ਵਿਸ਼ੇਸ਼ ਸਕੱਤਰ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਮੁੱਖ ਪ੍ਰਬੰਧਕ, ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਐਸਏਐਸ ਨਗਰ। ਇਸੇ ਤਰ੍ਹਾਂ ਵੀ.ਕੇ. ਸਿੰਘ ਨੂੰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਨਾਲ ਪ੍ਰਮੁੱਖ ਸਕੱਤਰ, ਚੋਣਾਂ ਅਤੇ ਵਿੱਤ ਕਮਿਸ਼ਨਰ, ਕੋਆਪਰੇਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜੋ ਕਿ ਭਾਰਤ ਚੋਣ ਕਮਿਸ਼ਨ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਦਿੱਤਾ ਜਾਵੇਗਾ। ਆਰ.ਵੈਂਕਟ ਰਤਨਮ ਨੂੰ ਪ੍ਰਮੁੱਖ ਸਕੱਤਰ, ਐਸ.ਸੀ ਅਤੇ ਬੀ.ਸੀ. ਭਲਾਈ, ਰਾਕੇਸ਼ ਕੁਮਾਰ ਵਰਮਾ ਨੂੰ ਕਮਿਸ਼ਨਰ-ਕਮ-ਡਾਇਰੈਕਟਰ, ਇੰਡਸਟਰੀ ਅਤੇ ਕਾਮਰਸ ਅਤੇ ਵਾਧੂ ਚਾਰਜ ਸਕੱਤਰ ਸੂਚਨਾ ਟੈਕਨਾਲੋਜੀ ਦਿੱਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਕਾਹਨ ਸਿੰਘ ਪੰਨੂੰ ਨੂੰ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੋਂ ਇਲਾਵਾ ਐਮ.ਡੀ., ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਕ੍ਰਿਸ਼ਨ ਕੁਮਾਰ ਨੂੰ ਸਕੱਤਰ, ਖਰਚਾ (ਵਿੱਤ ਵਿਭਾਗ), ਵਾਧੂ ਚਾਰਜ ਸਕੱਤਰ ਪ੍ਰਸੋਨਲ ਅਤੇ ਸਕੱਤਰ-ਕਮ-ਡਾਇਰੈਕਟਰ, ਰੁਜ਼ਗਾਰ ਪੈਦਾਵਾਰ ਅਤੇ ਸਿਖਲਾਈ, ਸ਼ਰੂਤੀ ਸਿੰਘ ਨੂੰ ਐਮ.ਡੀ., ਪੰਜਾਬ ਇੰਫੋਟੈੱਕ ਅਤੇ ਵਾਧੂ ਚਾਰਜ ਡਾਇਰੈਕਟਰ, ਸੂਚਨਾ ਤਕਨਾਲੋਜੀ ਅਤੇ ਸੀਈਓ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ, ਮਨਜੀਤ ਸਿੰਘ ਨਾਰੰਗ ਨੂੰ ਵਧੀਕ ਮੁੱਖ ਚੋਣ ਅਧਿਕਾਰੀ, ਪੰਜਾਬ ਅਤੇ ਐਮ.ਡੀ., ਪੀਆਰਟੀਸੀ ਦਾ ਚਾਰਜ, ਜੋ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਦਿੱਤਾ ਜਾਵੇਗਾ, ਦਲਜੀਤ ਸਿੰਘ ਮਾਂਗਟ ਨੂੰ ਵਿਸ਼ੇਸ਼ ਸਕੱਤਰ, ਪਾਵਰ ਅਤੇ ਨਵਿਆਉਣਯੋਗ ਊਰਜਾ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਯੋਜਨਾ ਅਤੇ ਅਮਰ ਪ੍ਰਤਾਪ ਸਿੰਘ ਵਿਰਕ ਨੂੰ ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਨਾਲ-ਨਾਲ ਪੰਜਾਬ ਸਟੇਟ ਸਿਵਲ ਐਵੀਏਸ਼ਨ ਕੌਂਸਲ ਦਾ ਸੀਈਓ ਲਾਇਆ ਗਿਆ ਹੈ।