Nabaz-e-punjab.com

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’: ਪ੍ਰੀ ਪ੍ਰਾਇਮਰੀ ਜ਼ਿਲ੍ਹਾ ਰਿਸੋਰਸ ਗਰੁੱਪ ਦੀ ਸਿਖਲਾਈ ਦਾ ਦੂਜਾ ਗੇੜ ਸ਼ੁਰੂ

ਅਧਿਆਪਕਾਂ ਨੇ ਸਿੱਖਣ-ਸਿਖਾਉਣ ਸਮੱਗਰੀ ਤਿਆਰ ਕਰਕੇ ਖੇਡ ਕਿਰਿਆਵਾਂ ਕੀਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਸਿਖਲਾਈ ਵਰਕਸ਼ਾਪ ਦੌਰਾਨ ਖੇਡ ਮਹਿਲ ਦੀਆਂ ਕਿਰਿਆਵਾਂ ਕਰਵਾਉਣ ਅਤੇ ਸਿੱਖਣ ਸਿਖਾਉਣ ਸਮੱਗਰੀ ਤਿਆਰ ਕਰਨ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਦੂਜੇ ਗੇੜ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ 230 ਤੋਂ ਵੱਧ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਆਪਣੇ ਹੱਥੀ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੀਆਂ ਕਿਰਿਆਵਾਂ ਕੀਤੀਆਂ।
ਇਸ ਮੌਕੇ ਐੱਸਸੀਈਆਰਟੀ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਲਗਭਗ 13 ਹਜ਼ਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਹੋਏ ਪ੍ਰੀ-ਪ੍ਰਾਇਰਮੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਮਿਆਰੀ ਸਿੱਖਿਆ ਦੇ ਕੇ ਪ੍ਰਾਇਮਰੀ ਜਮਾਤਾਂ ਲਈ ਵਧੀਆ ਅਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਜਿੱਥੇ ਮਾਪਿਆਂ ਦਾ ਖਰਚਾ ਘਟੇਗਾ, ਉੱਥੇ ਘਰ ਦੇ ਨੇੜੇ ਹੀ ਬੱਚਿਆਂ ਨੂੰ ਪਲੇ-ਵੇਅ ਢੰਗ ਨਾਲ ਗੁਣਾਤਮਿਕ ਸਿੱਖਿਆ ਮਿਲੇਗੀ। ਇਸ ਦਾ ਪ੍ਰਤੱਖਪ੍ਰਦਰਸ਼ਨ 14 ਨਵੰਬਰ ਨੂੰ ਛੋਟੇ ਬੱਚਿਆਂ ਨੇ ਪ੍ਰੀ-ਪ੍ਰਾਇਮਰੀ ਸਾਲਾਨਾ ਬਾਲ ਮੇਲਿਆਂ ਵਿੱਚ ਕੀਤਾ ਜਾ ਚੁੱਕਾ ਹੈ। ਜਿਸ ਵਿੱਚ ਬੱਚਿਆਂ ਨੇ ਸਰੀਰਕ ਵਿਕਾਸ ਦੇ ਨਾਲ-ਨਾਲ ਬੌਧਿਕ ਤੇ ਰਚਨਾਤਮਿਕ ਵਿਕਾਸ ਦੀਆਂ ਕਿਰਿਆਵਾਂ ਵੀ ਮਾਪਿਆਂ ਅਤੇ ਪਤਵੰਤਿਆਂ ਨੂੰ ਕਰਕੇ ਦਿਖਾਈਆਂ ਹਨ। ਇਹ ਸਭ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦੇ ਨਤੀਜੇ ਅਤੇ ਵਿਭਾਗ ਦੀ ਯੋਜਨਾਬੰਦੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਕਰਕੇ ਸੰਭਵ ਹੋਇਆ ਹੈ।
ਇਸ ਮੌਕੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਸਿਖਲਾਈ ਲੈ ਰਹੇ ਅਧਿਆਪਕ ਸੁਖਦੇਵ ਸਿੰਘ ਮੋਗਾ (ਜੋ ਸੇਵਾਮੁਕਤੀ ਦੇ ਨਜ਼ਦੀਕ ਹਨ) ਨੇ ਦੱਸਿਆ ਕਿ ਅੱਜ ਸਿਖਲਾਈ ਵਰਕਸ਼ਾਪ ਦੌਰਾਨ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਗਿਆ। ਅਧਿਆਪਕਾਂ ਨਾਲ ਅਧਿਆਪਕ ਹੋ ਕੇ ਵਿਚਰਨਾ ਕੋਈ ਵੱਡੀ ਗੱਲ ਨਹੀਂ ਪਰ ਸਿਖਲਾਈ ਵਰਕਸ਼ਾਪ ਦੌਰਾਨ ਅਧਿਆਪਕਾਂ ਵਿੱਚ ਬੱਚੇ ਬਣ ਕੇ ਵਿਚਰਨਾ ਇੱਕ ਅਲੱਗ ਹੀ ਅਨੁਭਵ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…