Nabaz-e-punjab.com

ਮੁਹਾਲੀ ਵਿੱਚ ਲਾਈਫ਼ ਸਾਇੰਸ ਪਾਰਕ ਨੂੰ ਵਿਕਸਤ ਕਰਨ ਲਈ ਪੰਜਾਬ ਆਲਮੀ ਖਿਡਾਰੀਆਂ ਨੂੰ ਦੇਵੇਗਾ ਸੱਦਾ

80 ਏਕੜ ਰਕਬੇ ਵਿੱਚ ਵਿਕਸਤ ਕੀਤਾ ਜਾਵੇਗਾ ਵਿਸ਼ਵ ਪੱਧਰੀ ਪਾਰਕ: ਆਰਕੇ ਵਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 28 ਨਵੰਬਰ:
ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਲਾਈਫ਼ ਸਾਇੰਸਜ਼ ਪਾਰਕ ਨੂੰ ਵਿਕਸਤ ਕਰਨ ਲਈ ਆਲਮੀ ਖਿਡਾਰੀਆਂ ਨੂੰ ਸੱਦਾ ਦੇਣ ਦਾ ਫੈਸਲਾ ਲਿਆ ਹੈ ਜਿਸ ਲਈ ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਨ ਵਿਭਾਗ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 80 ਏਕੜ ਵਿੱਚ ਫੈਲੇ ਅਤਿ ਆਧੁਨਿਕ ਲਾਈਫ਼ ਸਾਇੰਸਜ਼ ਪਾਰਕ ਨੂੰ ਸਰਕਾਰੀ ਵਿਭਾਗਾਂ, ਬਾਇਓ ਟੈਕਨਾਲੋਜੀ ਉਦਯੋਗ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਇੱਥੇ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਆਰਕੇ ਵਰਮਾ ਨੇ ਕਿਹਾ ਕਿ ਲਾਈਫ਼ ਸਾਇੰਸਜ਼ ਪਾਰਕ ਰਣਨੀਤਿਕ ਤੌਰ ’ਤੇ ਮੁਹਾਲੀ ਵਿੱਚ ਸਥਿਤ ਹੋਵੇਗਾ। ਜਿੱਥੇ ਨੈਸ਼ਨਲ ਐਗਰੀ-ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ (ਐਨਏਬੀਆਈ), ਸੈਂਟਰ ਆਫ਼ ਇਨੋਵੇਸ਼ਨ ਐਂਡ ਅਪਲਾਈਡ ਬਾਇਓ ਪ੍ਰੋਸੈਸਿੰਗ (ਸੀਆਈਏਬੀ), ਪੰਜਾਬ ਬਾਇਓ ਟੈਕਨਾਲੋਜੀ ਇਨਕਿਊਬੇਟਰ ਅਤੇ ਹੋਰ ਨਾਮਵਰ ਸੰਸਥਾਵਾਂ ਸਮੇਤ ਦੇਸ਼ ਦਾ ਆਪਣੀ ਤਰ੍ਹਾਂ ਦਾ ਪਹਿਲਾ ਐਗਰੀ-ਫੂਡ ਬਾਇਓ ਟੈਕਨਾਲੋਜੀ ਕਲੱਸਟਰ ਮੌਜੂਦ ਹੈ।
ਸ੍ਰੀ ਵਰਮਾ ਨੇ ਦੱਸਿਆ ਕਿ ਪੰਜਾਬ ਸਟੇਟ ਬਾਇਓਟੈਕ ਕਾਰਪੋਰੇਸ਼ਨ ਜੋ ਕਿ ਰਾਜ ਵਿੱਚ ਬਾਇਓ ਟੈਕਨਾਲੋਜੀ ਸੈਕਟਰ ਦੇ ਵਿਕਾਸ ਲਈ ਨੋਡਲ ਏਜੰਸੀ ਹੈ ਨੇ ਭਾਰਤ ਦੀ ਪ੍ਰਮੁੱਖ ਸਲਾਹਕਾਰ ਫਰਮ, ਅਰਨਸਟ ਅਤੇ ਯੰਗ ਨੂੰ ਪ੍ਰਾਜੈਕਟ ਮੈਨੇਜਮੈਂਟ ਸਲਾਹਕਾਰ ਵਜੋਂ ਸ਼ਾਮਲ ਕੀਤਾ ਹੈ ਤਾਂ ਜੋ ਲਾਈਫ਼ ਸਾਇੰਸਜ਼ ਪਾਰਕ ਦੇ ਵਿਕਾਸ ਵਿੱਚ ਰਾਜ ਦੀ ਸਹਾਇਤਾ ਕੀਤੀ ਜਾ ਸਕੇ। ਪਾਰਕ ਬਾਇਓ ਐਗਰੀ, ਬਾਇਓ ਫਰਮਾ, ਬਾਇਓ ਇੰਡਸਟਰੀ, ਬਾਇਓ ਐਨਰਜੀ ਅਤੇ ਬਾਇਓ ਸਰਵਿਸਿਜ਼ ਸਮੇਤ ਬਾਇਓ ਟੈਕਨਾਲੋਜੀ ਦੇ ਵਿਭਿੰਨ ਸੈਕਟਰਾਂ ਦੀਆਂ ਲੋੜਾਂ ਦੀ ਪੂਰਤੀ ਕਰੇਗਾ। ਇਸ ਤੋਂ ਇਲਾਵਾ, ਪਾਰਕ ਰਾਜ ਵਿੱਚ ਬਾਇਓ ਟੈਕਨਾਲੋਜੀ ਸੈਕਟਰ ਦੇ ਵਿਕਾਸ ਨੂੰ ਵੀ ਤੇਜ਼ ਕਰੇਗਾ, ਨਿਵੇਸ਼ ਨੂੰ ਆਕਰਸ਼ਿਤ ਕਰੇਗਾ, ਨੌਕਰੀਆਂ ਪੈਦਾ ਕਰੇਗਾ ਅਤੇ ਰਾਜ ਨੂੰ ਬਾਇਓ ਟੈਕਨਾਲੋਜੀ ਹੱਬ ਵਜੋਂ ਸਥਾਪਤ ਕਰੇਗਾ।
ਸ੍ਰੀ ਵਰਮਾ ਨੇ ਲਾਈਫ਼ ਸਾਇੰਸ ਪਾਰਕ ਨੂੰ ਆਲਮੀ ਦਰਜੇ ਦੇ ਪਾਰਕ ਵਜੋਂ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਜਿਸ ਲਈ ਬਾਇਓ ਟੈਕਨਾਲੋਜੀ ਸੈਕਟਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਵੱਕਾਰੀ ਪਾਰਕ ਦੇ ਵਿਕਾਸ ਲਈ ਆਲਮੀ ਖਿਡਾਰੀਆਂ ਨੂੰ ਸੱਦਾ ਦੇਣਾ ਲਾਜ਼ਮੀ ਸੀ। ਇਸੇ ਦੌਰਾਨ ਸਬੰਧਤ ਧਿਰਾਂ ਨੇ ਇਸ ਸਬੰਧੀ ਕੀਤੇ ਗਏ ਉਪਰਾਲਿਆਂ ਦਾ ਸਵਾਗਤ ਕੀਤਾ ਅਤੇ ਪਾਰਕ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਦਿੱਤੇ। ਕਾਬਲੇਗੌਰ ਹੈ ਕਿ ਪੰਜਾਬ ਬਾਇਓਟੈਕ ਨੇ ਇਸ ਮਹੱਤਵਪੂਰਨ ਸੈਕਟਰ ਦੀ ਜਗ੍ਹਾ, ਸਰਵਿਸ ਅਤੇ ਗਿਆਨ ਦੀ ਲੋੜ ਨੂੰ ਪੂਰਾ ਕਰਨ ਸਬੰਧੀ ਰਾਜ ਵਿੱਚ ਇਨੋਵੇਸ਼ਨ ਈਕੋਸਿਸਟਮ ਨੂੰ ਸਾਂਝੇ ਤੌਰ ’ਤੇ ਉਤਸ਼ਾਹਿਤ ਕਰਨ ਲਈ ਬਾਇਓ ਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਨਾਲ ਪਹਿਲਾਂ ਸਮਝੌਤਾ ਸਹੀਬੰਦ ਕਰ ਲਿਆ ਹੈ।
ਮੀਟਿੰਗ ਵਿੱਚ ਪੀਏਯੂ, ਸੀਯੂਪੀਬੀ, ਐਮਆਰਐੱਸਪੀਟੀਯੂ, ਬੀਐਫ਼ਯੂਐਚਐਸ, ਆਈਆਈਟੀ ਰੂਪਨਗਰ, ਐਨਆਈਟੀ ਜਲੰਧਰ, ਆਈਐਨਐਸਟੀ ਮੁਹਾਲੀ, ਡੀਏਵੀ ਯੂਨੀਵਰਸਿਟੀ, ਪੀਜੀਆਈਐਮਈਆਰ, ਆਈਐਮਟੀਈਸੀਐਚ, ਚਿਤਕਾਰਾ ਯੂਨੀਵਰਸਿਟੀ, ਐਲਪੀਯੂ ਅਤੇ ਸਿਹਤ ਵਿਭਾਗ, ਉਦਯੋਗ, ਤਕਨੀਕੀ ਸਿੱਖਿਆ, ਬਾਗਬਾਨੀ ਅਤੇ ਸਰਕਾਰੀ ਵਿਭਾਗਾਂ ਅਤੇ ਆਰਬਿਟ ਬਾਇਓ ਟੈਕ, ਸਲੈਕਟ ਬਾਇਓ ਸਾਇੰਸਜ਼, ਡਾ. ਡੋਜ਼ੋ ਲੈਬਾਟਰੀਜ਼ ਆਦਿ ਦੇ ਨੁਮਾਇੰਦੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …